Destroyed Vehicles News: ਕਬਾੜੀਆਂ ਵਲੋਂ ਨਸ਼ਟ ਕੀਤੇ ਵਾਹਨਾਂ ਦੀਆਂ ਕਿਥੇ ਜਾਂਦੀਆਂ ਹਨ ਰਜਿਸਟ੍ਰੇਸ਼ਨ ਕਾਪੀਆਂ ਤੇ ਨੰਬਰ ਪਲੇਟਾਂ?

By : GAGANDEEP

Published : May 27, 2024, 11:25 am IST
Updated : May 27, 2024, 11:25 am IST
SHARE ARTICLE
Where do registration copies and number plates of destroyed vehicles
Where do registration copies and number plates of destroyed vehicles

Destroyed Vehicles News: ਖ਼ਤਮ ਕੀਤੇ ਵਾਹਨਾਂ ਦੀਆਂ ਕਾਪੀਆਂ ਦੀ ਦੁਰਵਰਤੋਂ ਦਾ ਜ਼ੋਰਾਂ 'ਤੇ ਗੋਰਖਧੰਦਾ

Where do registration copies and number plates of destroyed vehicles: ਪੰਜਾਬ ਭਰ ’ਚ ਕਬਾੜ ਹੋਏ ਸਕੂਟਰਾਂ, ਮੋਟਰ ਸਾਈਕਲਾਂ, ਕਾਰਾਂ, ਜੀਪਾਂ, ਟਰੈਕਟਰਾਂ ਅਤੇ ਟਰੱਕਾਂ ਸਮੇਤ ਅਜਿਹੇ ਵੱਖ-ਵੱਖ ਤਰ੍ਹਾਂ ਦੇ ਹੋਰ ਵਾਹਨਾਂ ਦੀਆਂ ਰਜਿਸਟੇ੍ਰਸ਼ਨ ਕਾਪੀਆਂ ਸਮੇਤ ਨੰਬਰ ਪਲੇਟਾਂ ਦਾ ਗੋਰਖਧੰਦਾ ਅੱਜ-ਕੱਲ੍ਹ ਭਰਪੂਰ ਚਰਚਾ ਵਿੱਚ ਹੈ, ਕਿਉਂਕਿ ਨਕਾਰਾ ਹੋਏ ਉਕਤ ਵਹੀਕਲ ਜਦੋਂ ਮਾਲਕ ਕਬਾੜੀਆਂ ਨੂੰ ਵੇਚਦੇ ਹਨ ਤਾਂ ਸਿਰਫ ਉਹ ਮਾਲਕ ਹੀ ਵੇਚਣ ਤੋਂ ਪਹਿਲਾਂ ਆਪਣੀਆਂ ਰਜਿਸਟੇ੍ਰਸ਼ਨ ਕਾਪੀਆਂ ਤੇ ਨੰਬਰ ਪਲੇਟਾਂ ਸਬੰਧੀ ਜ਼ਿਲ੍ਹਾ ਟਰਾਂਸਪੋਰਟ ਦਫਤਰ ਨੂੰ ਸੂਚਿਤ ਕਰਦੇ ਹਨ, ਜਿਨਾਂ ਨੇ ਬੀਮਾ ਵਗੈਰਾ ਲੈਣਾ ਹੋਵੇ।

ਇਹ ਵੀ ਪੜ੍ਹੋ: Pakistan Weather News: ਪਾਕਿਸਤਾਨ 'ਚ ਵੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਪਾਰਾ 51 ਡਿਗਰੀ ਤੋਂ ਪਹੁੰਚਿਆ ਪਾਰਾ 

ਨਹੀਂ ਤਾਂ ਜ਼ਿਆਦਾਤਰ ਲੋਕ ਸਭ ਕੁਝ ਕਬਾੜੀਆਂ ਨੂੰ ਹੀ ਵੇਚ ਦਿੰਦੇ ਹਨ। ਕਬਾੜ ਦਾ ਕੰਮ ਕਰਨ ਵਾਲੇ ਵਪਾਰੀ ਉਕਤ ਦੁਪਹੀਆ ਜਾਂ ਚੁਪਹੀਆ ਵਾਹਨਾਂ ਦੇ ਪੁਰਾਣੇ ਸਪੇਅਰ ਪਾਰਟਸ ਨੂੰ ਕਈ ਹਿੱਸਿਆਂ ’ਚ ਵੰਡ ਕੇ ਅੱਗੇ ਲੋੜਵੰਦਾਂ ਨੂੰ ਵੇਚਦੇ ਹਨ ਤੇ ਰਜਿਸ਼ਟੇ੍ਰਸ਼ਨ ਕਾਪੀਆਂ ਤੇ ਨੰਬਰ ਪਲੇਟਾਂ ਬਲੈਕ ’ਚ ਵੇਚਣ ਉਪਰੰਤ ਕਬਾੜੀਆਂ ਨੂੰ ਚੌਖੀ ਆਮਦਨ ਹੋ ਜਾਂਦੀ ਹੈ। ਇਹ ਗੋਰਖਧੰਦਾ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ ਤੇ ਇਸ ਵਿੱਚ ਟਰਾਂਸਪੋਰਟ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਮਿਲੀਭੁਗਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਕ ਅੰਦਾਜ਼ੇ ਮੁਤਾਬਿਕ ਇਸ ਸਮੇਂ ਪੰਜਾਬ ਵਿੱਚ ਅਜਿਹੇ ਹਜ਼ਾਰਾਂ ਵਾਹਨ ਸੜਕਾਂ ’ਤੇ ਦੌੜ ਰਹੇ ਹਨ, ਜਿੰਨਾਂ ਦੀ ਨੰਬਰ ਪਲੇਟ ਤੇ ਰਜਿਸਟੇ੍ਰਸ਼ਨ ਕਾਪੀ ਹੋਰ ਹੈ ਪਰ ਇੰਜਣ ਤੇ ਚੈਂਸੀ ਨੰਬਰ ਵੱਖਰੇ ਹਨ ਪਰ ਕੋਈ ਟਰਾਂਸਪੋਰਟ ਅਧਿਕਾਰੀ ਜਾਂ ਪੁਲਿਸ ਪ੍ਰਸ਼ਾਸ਼ਨ ਦਾ ਕੋਈ ਕਰਮਚਾਰੀ ਐਨੀ ਬਰੀਕੀ ’ਚ ਵਾਹਨ ਦੀ ਜਾਂਚ ਕਰਨ ਦੀ ਜਹਿਮਤ ਨਹੀਂ ਉਠਾਉਂਦਾ, ਜਿਸ ਕਰਕੇ ਹਜ਼ਾਰਾਂ ਅਜਿਹੇ ਵਾਹਨ ਸੜਕਾਂ ’ਤੇ ਦੌੜ ਰਹੇ ਹਨ।

ਇਹ ਵੀ ਪੜ੍ਹੋ: Punjab Election: 30 ਮਈ ਸ਼ਾਮ ਤੋਂ ਚੋਣ ਜਲਸਿਆਂ ਸਮੇਤ ਇਲੈਕਟਰਾਨਿਕ ਤੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਚੋਣ ਪ੍ਰਚਾਰ ’ਤੇ ਲਾਗੂ ਹੋਵੇਗੀ ਪਾਬੰਦੀ

ਕਬਾੜ ਦਾ ਕੰਮ ਕਰਦੇ ਵਪਾਰੀ ਬਿਨਾਂ ਕਿਸੇ ਨੂੰ ਸੂਚਨਾ ਦਿੱਤੇ ਤੇ ਪੂਰੀ ਪੁਸ਼ਟੀ ਕੀਤੇ ਤੋਂ ਬਿਨਾਂ ਹੀ ਵੱਖ-ਵੱਖ ਵਾਹਨਾਂ ਨੂੰ ਨਸ਼ਟ ਕਰ ਦਿੰਦੇ ਹਨ, ਭਾਵੇਂ ਉਕਤ ਵਾਹਨ ਕਿਸੇ ਵੱਡੀ ਘਟਨਾ ’ਚ ਪੁਲਿਸ ਨੂੰ ਲੋੜੀਂਦਾ ਹੋਵੇ। ਨਸ਼ਟ ਕੀਤੇ ਵਾਹਨ ਬਿਨਾਂ ਰਜਿਸ਼ਟੇ੍ਰਸ਼ਨ ਕਾਪੀਆਂ ਸਮੇਤ ਨੰਬਰ ਪਲੇਟਾਂ ਨੂੰ ਵੀ ਮੋਟੀਆਂ ਰਕਮਾਂ ਵਸੂਲ ਕੇ ਵੇਚਿਆ ਜਾਂਦਾ ਹੈ। ਇਨ੍ਹਾਂ ਨੰਬਰ ਕਾਪੀਆਂ ਨੂੰ ਗੁਆਂਢੀ ਜ਼ਿਲ੍ਹਿਆਂ ਜਾਂ ਸ਼ਹਿਰਾਂ ਤੇ ਕਸਬਿਆਂ ’ਚੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ ਵਿਅਕਤੀ ਖਰੀਦਦੇ ਹਨ ਜਾਂ ਜਿੰਨਾਂ ਦੀਆਂ ਕਾਪੀਆਂ ਗੁੰਮ ਹੋ ਜਾਂਦੀਆਂ ਹਨ, ਉਹ ਮਹਿੰਗੇ ਭਾਅ ਉਕਤ ਕਾਪੀਆਂ ਖਰੀਦਣ ਲਈ ਮਜਬੂਰ ਹੋ ਜਾਂਦੇ ਹਨ, ਕਿਉਂਕਿ ਕਿਸੇ ਵੀ ਜੁਰਮ ਨੂੰ ਛੁਪਾਉਣ ਲਈ ਜਾਂ ਟ੍ਰੈਫਿਕ ਨਿਯਮਾਂ ਪੱਖੋਂ ਸੱਚੇ ਹੋਣ ਲਈ ਉਕਤ ਕਾਪੀਆਂ ਤੇ ਨੰਬਰ ਪਲੇਟਾਂ ਮੂੰਹ ਮੰਗਵੇਂ ਮੁੱਲ ’ਚ ਖਰੀਦ ਕੇ ਸਰਕਾਰੀ ਰਿਕਾਰਡ ’ਚ ਸਹੀ ਬਣ ਜਾਂਦੀਆਂ ਹਨ।

ਇਕ ਪਾਸੇ ਕਬਾੜ ’ਚ ਖਰਾਬ ਖੜ੍ਹੀਆਂ ਤੇ ਭੰਨ-ਤੋੜ ਕਰ ਕੇ ਨਸ਼ਟ ਕੀਤੀਆਂ ਜਾ ਚੁੱਕੀਆਂ ਗੱਡੀਆਂ ਦਾ ਵਜੂਦ ਖਤਮ ਹੋ ਜਾਂਦਾ ਹੈ ਪਰ ਦੂਜੇ ਪਾਸੇ ਨਕਲੀ ਰਜਿਸ਼ਟੇ੍ਰਸ਼ਨ ਕਾਪੀਆਂ ਤੇ ਨੰਬਰ ਪਲੇਟਾਂ ਦੇ ਸਹਾਰੇ ਨਸ਼ਟ ਹੋ ਚੁੱਕੀਆਂ ਗੱਡੀਆਂ ਹੋਰ ਰੂਪ ’ਚ ਸੜਕਾਂ ’ਤੇ ਦੌੜਦੀਆਂ ਹਨ। ਜਿਆਦਾਤਰ ਅਜਿਹੀਆਂ ਗੱਡੀਆਂ ਦੀ ਵਰਤੋਂ ਗੈਰ-ਕਾਨੂੰਨੀ ਧੰਦੇ ਲਈ ਕੀਤੀ ਜਾਂਦੀ ਹੈ। ਜੁਰਮਾਂ ਦੇ ਸੋਦਾਗਰ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਅਜਿਹੀਆਂ ਗੱਡੀਆਂ ਦੀ ਵਰਤੋਂ ਕਰਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜੇਕਰ ਟਰਾਂਸਪੋਰਟ ਮਹਿਕਮਾ ਜਾਂ ਪੁਲਿਸ ਪ੍ਰਸ਼ਾਸ਼ਨ ਕਬਾੜ ’ਚ ਖਰੀਦੇ ਤੇ ਵੇਚੇ ਗਏ ਵਹੀਕਲ ਜਾਂ ਭੰਨ-ਤੋੜ ਕਰਕੇ ਨਸ਼ਟ ਕੀਤੇ ਸੜਕੀ ਸਾਧਨਾਂ ਦੀ ਪੂਰਨ ਤੌਰ ’ਤੇ ਜਾਂਚ ਕਰਵਾਏ ਤਾਂ ਬਹੁਤ ਸਾਰੇ ਜੁਰਮਾਂ ਤੋਂ ਪਰਦਾ ਉਠ ਸਕਦਾ ਹੈ, ਕਿਉਂਕਿ ਸੰਗੀਨ ਜੁਰਮਾਂ ’ਚ ਲੋੜੀਂਦੇ ਤੇ ਕਬਾੜ ’ਚ ਖੜ੍ਹੇ ਵਾਹਨਾਂ ਜਾਂ ਨਸ਼ਟ ਕੀਤੇ ਗਏ ਵਹੀਕਲਾਂ ਦੀਆਂ ਨੰਬਰ ਪਲੇਟਾਂ ਤੇ ਰਜਿਸ਼ਟੇ੍ਰਸ਼ਨ ਕਾਪੀਆਂ ਦੀ ਵਰਤੋਂ ਕਰਨ ਵਾਲੇ ਦੋਸ਼ੀ ਵਿਅਕਤੀਆਂ ਬਾਰੇ ਵੀ ਪੁਲਿਸ ਨੂੰ ਢੁੱਕਵੀਂ ਜਾਣਕਾਰੀ ਮਿਲ ਸਕਦੀ ਹੈ। ਇਸ ਸਬੰਧੀ ਜਿਲਾ ਪੁਲਿਸ ਮੁਖੀ ਹਰਜੀਤ ਸਿੰਘ ਅਤੇ ਜਤਿੰਦਰ ਸਿੰਘ ਚੋਪੜਾ ਡੀ.ਐੱਸ.ਪੀ. ਕੋਟਕਪੂਰਾ ਦਾ ਕਹਿਣਾ ਹੈ ਕਿ ਉਹਨਾ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਜਦਕਿ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੀਆਂ ਗਤੀਵਿਧੀਆਂ ਉੱਪਰ ਬਕਾਇਦਾ ਨਜਰ ਰੱਖੀ ਜਾਂਦੀ ਹੈ।

(For more Punjabi news apart from Where do registration copies and number plates of destroyed vehicles, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement