ਅੰਮ੍ਰਿਤਸਰ 'ਚ ਕਲਯੁਗੀ ਪੁੱਤਰ ਦਾ ਕਾਰਾ, ਜਾਇਦਾਦ ਪਿਛੇ ਕੀਤੀ ਮਾਂ ਦੀ ਕੁੱਟਮਾਰ

By : KOMALJEET

Published : Jun 27, 2023, 12:46 pm IST
Updated : Jun 27, 2023, 12:46 pm IST
SHARE ARTICLE
representational Image
representational Image

ਮਾਂ ਨੂੰ ਮਾਰੇ ਥੱਪੜ ਤੇ ਵਾਲਾਂ ਤੋਂ ਫੜ ਕੇ ਘੜੀਸਿਆ, ਨੂੰਹ ਬੈਠੀ ਬਣਾਉਂਦੀ ਰਹੀ ਵੀਡੀਉ 

ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਇਕ ਬਹੁਤ ਹੀ ਸ਼ਰਮਨਾਕ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਇਕ ਕਲਯੁਗੀ ਪੁੱਤਰ ਜਾਇਦਾਦ ਨੂੰ ਲੈ ਕੇ ਅਪਣੀ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਇਸ ਪੂਰੀ ਘਟਨਾ ਦਾ ਇਕ ਵੀਡੀਉ ਸਾਹਮਣੇ ਆਇਆ ਹੈ ਜਿਸ ਵਿਚ ਉਹ ਲੱਤਾਂ ਮਾਰਦਾ ਅਤੇ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਬਜ਼ੁਰਗ ਔਰਤ ਦੀ ਨੂੰਹ ਉਸ ਨੂੰ ਬਚਾਉਣ ਦੀ ਬਜਾਏ ਮੰਜੇ 'ਤੇ ਬੈਠ ਕੇ ਵੀਡੀਉ ਬਣਾਉਂਦੀ ਰਹੀ। ਦਸਿਆ ਜਾ ਰਿਹਾ ਹੈ ਕਿ ਅਜੇ ਤਕ ਬਜ਼ੁਰਗ ਔਰਤ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਨਹੀਂ ਦਿਤੀ ਹੈ।

ਵੀਡੀਉ ਅੰਮ੍ਰਿਤਸਰ ਦੇ ਜਵਾਲਾ ਅਸਟੇਟ ਨੇੜੇ ਸਥਿਤ ਸ਼ਿਵ ਨਗਰ ਕਲੋਨੀ ਦੀ ਦੱਸੀ ਜਾ ਰਹੀ ਹੈ। ਵੀਡੀਉ ਬਣਾਉਣ ਵਾਲੀ ਔਰਤ ਬਜ਼ੁਰਗ ਦੀ ਨੂੰਹ ਹੈ ਜੋ ਅਪਣੇ ਪਤੀ ਨੂੰ ਪੀੜਤਾ ਨੂੰ ਹੋਰ ਮਾਰਨ ਲਈ ਉਕਸਾਉਂਦੀ ਵੀ ਨਜ਼ਰ ਆ ਰਹੀ ਹੈ। ਉਹ ਵਾਰ-ਵਾਰ ਪੁੱਛ ਰਹੀ ਹੈ ਕਿ ਪੈਸੇ ਕਿੱਥੇ ਹਨ। ਇੰਨਾ ਹੀ ਨਹੀਂ ਔਰਤ ਬਜ਼ੁਰਗ ਨਾਲ ਪੁਲਿਸ ਕੋਲ ਜਾ ਕੇ ਸ਼ਿਕਾਇਤ ਕਰਨ ਦੀ ਗੱਲ ਵੀ ਕਰ ਰਹੀ ਹੈ।

ਵੀਡੀਉ 'ਚ ਜਦੋਂ ਮਾਂ ਹਮੇਸ਼ਾ ਲਈ ਘਰ ਛੱਡਣ ਦੀ ਗੱਲ ਕਰ ਰਹੀ ਹੈ ਤਾਂ ਬੇਟਾ ਉਸ ਨੂੰ ਜ਼ਿਆਦਾ ਕੁੱਟਦਾ ਅਤੇ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਹੈ। ਲੱਤਾਂ ਅਤੇ ਵਾਲਾਂ ਨੂੰ ਫੜ ਕੇ ਥੱਪੜ ਮਾਰਦਾ, ਕੁੱਟਦਾ ਹੈ। ਵੀਡੀਉ 'ਚ ਬੇਟਾ ਜਾਇਦਾਦ ਦੀ ਗੱਲ ਵੀ ਕਰਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਜੇ ਉਸ ਨੂੰ ਰੋਟੀ ਨਹੀਂ ਦਿੰਦਾ ਤਾਂ ਉਸ ਦੀਆਂ ਭੈਣਾਂ ਆ ਜਾਂਦੀਆਂ ਹਨ ਜਿਨ੍ਹਾਂ ਦੇ ਕਹਿਣ 'ਤੇ ਰੋਟੀ ਦੇਣੀ ਪੈਂਦੀ ਹੈ, ਨਹੀਂ ਤਾਂ ਉਹ ਕਦੇ ਉਸ ਨੂੰ ਪੁਛੇ ਵੀ ਨਾ।

ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਔਰਤ ਅਪਣੇ ਪੁੱਤਰ ਵਲੋਂ ਕੀਤਾ ਜਾ ਰਿਹਾ ਜ਼ੁਲਮ ਸਹਿਣ ਲਈ ਮਜਬੂਰ ਹੈ। ਇਕੋ ਇਕ ਸਹਾਰਾ ਹੋਣ ਕਾਰਨ ਉਹ ਨਾ ਤਾਂ ਪੁਲਿਸ ਕੋਲ ਜਾ ਪਾ ਰਹੀ ਹੈ ਅਤੇ ਨਾ ਹੀ ਅਪਣੇ ਬੇਟੇ ਦੇ ਜ਼ੁਲਮਾਂ ​​ਦਾ ਜਵਾਬ ਦੇਣ ਦੇ ਸਮਰੱਥ ਹੈ।

Location: India, Punjab

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement