
ਸਰਕਾਰੀ ਦਫ਼ਤਰਾਂ ‘ਚ ਹੁਣ ਮਹਿਲਾ ਸਟਾਫ਼ ਬਿਨ੍ਹਾਂ ਦੁਪੱਟੇ ਦੇ ਨਹੀਂ ਆ ਸਕਣਗੀਆਂ...
ਫਿਰੋਜਪੁਰ: ਸਰਕਾਰੀ ਦਫ਼ਤਰਾਂ ‘ਚ ਹੁਣ ਮਹਿਲਾ ਸਟਾਫ਼ ਬਿਨ੍ਹਾਂ ਦੁਪੱਟੇ ਦੇ ਨਹੀਂ ਆ ਸਕਣਗੀਆਂ। ਇਸ ਸੰਬੰਧ ਵਿਚ ਫ਼ਾਜਿਲਕਾ ਦੇ ਜਿਲ੍ਹਾ ਅਧਿਕਾਰੀ ਨੇ ਇਕ ਲਿਖਤ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਹਿਲਾ ਕਰਮਚਾਰੀ ਬਿਨ੍ਹਾ ਦੁਪੱਟੇ ਤੋਂ ਦਫ਼ਤਰ ਆਉਂਦੀਆਂ ਹਨ ਤਾਂ ਉਸ ਦੇ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
Notice
ਉਨ੍ਹਾਂ ਨੇ ਪੁਰਸ਼ ਸਟਾਫ਼ ਨਾਲ ਵੀ ਟੀ-ਸ਼ਰਟ ਪਾ ਕੇ ਆਉਣ ‘ਤੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧਿਤ ਪਹਿਲਾਂ ਕਈ ਵਾਰ ਸ਼ਿਕਾਇਤਾਂ ਆਈਆਂ ਸੀ, ਜਿਸ ਦੇ ਆਧਾਰ ਇਹ ਹੁਕਮ ਦਿੱਤਾ ਗਿਆ ਹੈ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ