ਫਲਾਪ ਹੈ ਕੋਵਿਡ ਟੀਕਾਕਰਨ ਮੁਹਿੰਮ, ਸਰਕਾਰਾਂ ਨੇ ਰੱਬ ਆਸਰੇ ਛੱਡੇ ਪੰਜਾਬ ਦੇ ਲੋਕ: ਅਮਨ ਅਰੋੜਾ

By : AMAN PANNU

Published : Jul 27, 2021, 5:55 pm IST
Updated : Jul 27, 2021, 5:55 pm IST
SHARE ARTICLE
Aman Arora
Aman Arora

ਮੀਤ ਹੇਅਰ ਨੇ ਕਿਹਾ ਕੁਰਸੀ ਦੀ ਲੜਾਈ 'ਚ ਕਰੋਨਾ ਦਾ ਕਹਿਰ ਭੁੱਲੀ ਸੱਤਾਧਾਰੀ ਕਾਂਗਰਸ।

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ 'ਚ ਕੋਵਿਡ 19 ਟੀਕਾਕਰਨ ਮੁਹਿੰਮ ਬੁਰੀ ਤਰਾਂ ਫਲਾਪ ਰਹਿਣ ਦਾ ਸਖ਼ਤ ਨੋਟਿਸ ਲੈਂਦਿਆਂ ਸੂਬਾ ਅਤੇ ਕੇਂਦਰ ਸਰਕਾਰ 'ਤੇ ਗੰਭੀਰ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਅਸਤੀਫ਼ਾ ਮੰਗਿਆ। 

ਇਹ ਵੀ ਪੜ੍ਹੋ- Padma Awards ਲਈ ਡਾਕਟਰਾਂ ਤੇ ਸਿਹਤ ਕਰਮੀਆਂ ਦੇ ਨਾਮ ਦੀ ਹੀ ਸਿਫਾਰਸ਼ ਕਰੇਗੀ ਸਰਕਾਰ: ਕੇਜਰੀਵਾਲ

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਇਕ ਪਾਸੇ ਦੇਸ਼ ਦੁਨੀਆਂ 'ਚ ਕਰੋਨਾ ਦੀ ਤੀਜੀ ਲਹਿਰ ਦੇ ਨਾਂ 'ਤੇ ਹਊਆ ਖੜਾ ਹੋ ਰਿਹਾ ਹੈ, ਦੂਜੇ ਪਾਸੇ ਟੀਕਾਕਰਨ ਮੁਹਿੰਮ ਤਹਿਤ ਕੇਵਲ 5.35 ਫ਼ੀਸਦੀ ਲੋਕਾਂ ਨੂੰ ਦੂਸਰੀ ਡੋਜ਼  ਮੁਹੱਈਆ ਹੋ ਸਕੀ ਹੈ। ਮਤਲਬ 94 ਫ਼ੀਸਦੀ ਤੋਂ ਵੱਧ ਆਬਾਦੀ ਕਰੋਨਾ ਦੇ ਖ਼ਤਰੇ ਥੱਲੇ ਹੈ। ਇਹ ਸਿੱਧੇ ਤੌਰ 'ਤੇ ਸੂਬਾ ਅਤੇ ਕੇਂਦਰ ਸਰਕਾਰ ਦੀ ਨਲਾਇਕੀ ਹੈ, ਜਿਨਾਂ ਨੇ ਪੰਜਾਬ ਦੇ ਲੋਕਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ।

Aman AroraAman Arora

ਅਮਨ ਅਰੋੜਾ ਨੇ ਕਿਹਾ, 'ਮਿਸ਼ਨ ਫ਼ਤਹਿ' ਸਰਕਾਰੀ ਖਜ਼ਾਨੇ 'ਚੋਂ ਜਨਤਾ ਦੇ ਕਰੋੜਾਂ ਰੁਪਏ ਬਰਬਾਦ ਕਰਨ ਵਾਲੀ ਸੱਤਾਧਾਰੀ ਕਾਂਗਰਸ ਖਾਸ ਕਰਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੱਸਣ ਕਿ ਉਨਾਂ ਕਰੋਨਾ ਵਿਰੁੱਧ ਜੰਗ ਅਤੇ ਟੀਕਾਕਰਨ ਮੁਹਿੰਮ ਲਈ ਐਨੀ ਲਾਪਰਵਾਹੀ ਕਿਉਂ ਵਰਤੀ ਹੈ? ਕਿਉਂਕਿ ਅਜੇ ਤੱਕ ਕਰੋਨਾ ਤੋਂ ਪੂਰੀ ਸੁਰੱਖਿਆ ਲਈ ਲੋੜੀਂਦੀਆਂ ਦੋਵੇਂ ਖ਼ੁਰਾਕਾਂ ਸਿਰਫ਼ 17.62 ਲੱਖ ਲੋਕਾਂ ਦੇ ਲੱਗ ਸਕੀਆਂ ਹਨ, ਜਦੋਂਕਿ ਪਹਿਲੀ ਡੋਜ਼ ਲੈਣ ਵਾਲਿਆਂ ਦੀ ਗਿਣਤੀ ਵੀ ਸਿਰਫ਼ 77 ਲੱਖ 16 ਹਜ਼ਾਰ 433 ਲੋਕਾਂ ਦੀ ਹੈ, ਜੋ ਕੁੱਲ ਆਬਾਦੀ ਦਾ ਇਕ ਤਿਹਾਈ ਹਿੱਸਾ ਵੀ ਨਹੀਂ ਬਣਦਾ।

ਇਹ ਵੀ ਪੜ੍ਹੋ- ਪਤੀ ਨੂੰ ਗੁੱਸੇ 'ਚ ਬੋਲੀ ਸ਼ਿਲਪਾ, ਕਿਹਾ 'ਜਦ ਸਾਡੇ ਕੋਲ ਸਭ ਕੁਝ ਹੈ, ਫਿਰ ਇਹ ਕਰਨ ਦੀ ਕੀ ਲੋੜ ਸੀ'

ਅਮਨ ਅਰੋੜਾ ਅਤੇ ਮੀਤ ਹੇਅਰ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲੋਂ ਨੈਤਿਕ ਆਧਾਰ 'ਤੇ ਅਸਤੀਫ਼ਾ ਮੰਗਦਿਆਂ ਕਿਹਾ ਕਿ ਟੀਕਿਆਂ ਦੀ ਕਮੀ ਦਾ ਸਿਰਫ਼ ਕੇਂਦਰ ਸਿਰ ਠੀਕਰਾ ਭੰਨ ਕੇ ਸਿਹਤ ਮੰਤਰੀ ਅਤੇ ਕੈਪਟਨ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। 'ਆਪ' ਆਗੂਆਂ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਨੇ ਕੁਰਸੀ ਦੀ ਆਪਸੀ ਲੜਾਈ ਦੌਰਾਨ ਪੰਜਾਬ ਦੇ ਸਾਰੇ ਅਹਿਮ ਮੁੱਦਿਆਂ ਨੂੰ ਛਿੱਕੇ ਟੰਗ ਦਿੱਤਾ ਹੈ। ਉਨਾਂ ਕਿਹਾ, 'ਕਾਂਗਰਸੀਆਂ ਨੇ ਦਿੱਲੀ ਦੇ ਜਿੰਨੇ ਗੇੜੇ 'ਕੁਰਸੀ' ਖੋਹਣ ਜਾਂ ਬਚਾਉਣ ਲਈ ਲਾਏ ਹਨ, ਜੇਕਰ ਕੋਵਿਡ 19 ਟੀਕਾਕਰਨ ਟੀਕਿਆਂ ਲਈ ਲਾਏ ਹੁੰਦੇ ਤਾਂ ਟੀਕਾਕਰਨ ਮੁਹਿੰਮ ਨੇ ਇਸ ਕਦਰ ਫਲਾਪ ਨਹੀਂ ਹੋਣਾ ਸੀ।

Meet HayerMeet Hayer

ਇਹ ਵੀ ਪੜ੍ਹੋ-  ਹਿੰਦੂਆਂ ਖ਼ਿਲਾਫ਼ ਹੈ ਜਨਸੰਖਿਆ ਕੰਟਰੋਲ ਬਿੱਲ, ਉਨ੍ਹਾਂ ਦੇ ਹੁੰਦੇ ਹਨ ਜ਼ਿਆਦਾ ਬੱਚੇ: ਮੌਲਾਨਾ ਤੌਕੀਰ ਰਜ਼ਾ

ਅਮਨ ਅਰੋੜਾ ਅਤੇ ਮੀਤ ਹੇਅਰ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਪੰਜਾਬ ਨਾਲ ਮਿੱਥ ਕੇ ਵਿਤਕਰਾ ਕਰਨ ਦਾ ਦੋਸ਼ ਲਗਾਇਆ। ਉਨਾਂ ਅਪੀਲ ਕੀਤੀ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਕਾਰਨ ਬਦਲੇਖੋਰੀ ਵਾਲੀ ਭਾਵਨਾ ਤਿਆਗ ਕੇ ਸੂਬੇ ਦੇ ਲੋਕਾਂ ਲਈ ਕਰੋਨਾ ਟੀਕਿਆਂ ਦੀਆਂ ਖ਼ੁਰਾਕਾਂ ਲੋੜੀਂਦੀ ਮਾਤਰਾ 'ਚ ਭੇਜੇ ਤਾਂ ਕਿ ਪੰਜਾਬ ਦੀ ਜਨਤਾ ਕਰੋਨਾ ਦੇ ਸੰਭਾਵਿਤ ਤੀਸਰੇ ਹਮਲੇ ਤੋਂ ਸੁਰੱਖਿਅਤ ਰਹਿ ਸਕੇ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement