
ਜੀਰਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਕੁਲਗੜੀ ਅਤੇ ਲੋਹਗੜ ਦੇ ਵਿਚ ਇਕ ਬਿਜਲੀ ਘਰ ਦੇ ਕੋਲ ਵਿਪਰੀਤ ਦਿਸ਼ਾ ਤੋਂ ਆ ਰਹੇ ਦੋ ਟਰਾਲਿਆਂ ਦੀ ਆਹਮੋ-ਸਾਹਮਣੇ...
ਫਿਰੋਜ਼ਪੁਰ (ਪੀਟੀਆਈ) : ਜੀਰਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਕੁਲਗੜੀ ਅਤੇ ਲੋਹਗੜ ਦੇ ਵਿਚ ਇਕ ਬਿਜਲੀ ਘਰ ਦੇ ਕੋਲ ਵਿਪਰੀਤ ਦਿਸ਼ਾ ਤੋਂ ਆ ਰਹੇ ਦੋ ਟਰਾਲਿਆਂ ਦੀ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਟਰਾਲਿਆਂ ਵਿਚ ਅੱਗ ਲੱਗ ਗਈ, ਜਿਸ ਵਿਚ ਇਕ ਡਰਾਇਵਰ ਜਿਉਂਦਾ ਸੜ ਗਿਆ। ਹਾਦਸਾ ਸ਼ਨੀਵਾਰ ਸਵੇਰੇ ਕਰੀਬ 6:30 ਵਜੇ ਵਾਪਰਿਆ। ਪੁਲਿਸ ਦੇ ਮੁਤਾਬਕ, ਸੁਰਜੀਤ ਸਿੰਘ ਝੋਨੇ ਨਾਲ ਭਰਿਆ ਟਰਾਲਾ (ਪੀਬੀ 29 ਸੀ 9941) ਲੈ ਕੇ ਜੀਰੇ ਵੱਲ ਜਾ ਰਿਹਾ ਸੀ।
ਉਥੇ ਹੀ ਬਲਕਾਰ ਸਿੰਘ ਵੀ ਟਰਾਲਾ (ਪੀਬੀ 35 ਕਿਊ 1559) ਲੈ ਕੇ ਜੀਰੇ ਤੋਂ ਫਿਰੋਜ਼ਪੁਰ ਵੱਲ ਨੂੰ ਆ ਰਿਹਾ ਸੀ। ਇਸ ਦੌਰਾਨ ਪਿੰਡ ਕੁਲਗੜੀ ਅਤੇ ਲੋਹਗੜ ਦੇ ਵਿਚ ਦੋਵਾਂ ਦੀ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲਿਆਂ ਵਿਚ ਅੱਗ ਲੱਗ ਗਈ ਅਤੇ ਸੁਰਜੀਤ ਸਿੰਘ (42) ਜਿਉਂਦਾ ਸੜ ਗਿਆ। ਉਹ ਮੂਲ ਰੂਪ ਤੋਂ ਨਿਵਾਸੀ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ।
ਹਾਦਸੇ ਵਿਚ ਦੂਜੇ ਟਰਾਲੇ ਦਾ ਚਾਲਕ ਬਲਕਾਰ ਸਿੰਘ ਨਿਵਾਸੀ ਨੌਸ਼ਹਰਾ, ਜ਼ਿਲ੍ਹਾ ਗੁਰਦਾਸਪੁਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਿਸ ਦੇ ਮੁਤਾਬਕ, ਡਰਾਇਵਰਾਂ ਨੂੰ ਝਪਕੀ ਲੱਗਣ ਦੀ ਵਜ੍ਹਾ ਨਾਲ ਹਾਦਸਾ ਵਾਪਰਨ ਦਾ ਸ਼ੱਕ ਹੈ।