
ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਰਾਜ ਕਰਨ ਵਾਲੇ ਵਿਸ਼ਾਲ ਡਾਇਨਾਸੋਰ ਹੁਣ ਤੁਹਾਨੂੰ ਫਿਰ ਤੋਂ ਚਲਦੇ ਫਿਰਦੇ ਦਿਸਣਗੇ। ਜਿਹੜੇ ਮੂੰਹ ਖੋਲ੍ਹਣਗੇ, ਅੱਖਾਂ ਝਪਕਣਗੇ, ਦਹਾੜਨਗੇ...
ਕਪੂਰਥਲਾ (ਪੀਟੀਆਈ) : ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਰਾਜ ਕਰਨ ਵਾਲੇ ਵਿਸ਼ਾਲ ਡਾਇਨਾਸੋਰ ਹੁਣ ਤੁਹਾਨੂੰ ਫਿਰ ਤੋਂ ਚਲਦੇ ਫਿਰਦੇ ਦਿਸਣਗੇ। ਜਿਹੜੇ ਮੂੰਹ ਖੋਲ੍ਹਣਗੇ, ਅੱਖਾਂ ਝਪਕਣਗੇ, ਦਹਾੜਨਗੇ ਅਤੇ ਉੱਡਣਗੇ ਵੀ। ਇਹ ਸਭ ਕਪੂਰਥਲਾ ਸਥਿਤ ਏਸ਼ੀਆ ਦੇ ਸਭ ਤੋਂ ਵੱਡੇ ਸਾਇੰਸ ਪਾਰਕ ਵਿਚ ਸੰਭਵ ਹੋਵੇਗਾ। ਹੁਣ ਇਥੇ ਰੋਬੋਟਿਕ ਡਾਇਨਾਸੋਰ ਪਾਰਕ ਤਿਆਰ ਕੀਤਾ ਗਿਆ ਹੈ। ਸਾਇੰਸ ਸਿਟੀ ਕਪੂਰਥਲਾ ਦੇਸ਼ ਦੀ ਪਹਿਲੀ ਅਜਿਹੀ ਸੰਸਥਾ ਹੈ ਜਿਸ ਵਿਚ ਰੋਬੋਟਿਕ ਡਾਇਨਾਸੋਰ ਪਾਰਕ ਬਣਾਇਆ ਗਿਆ ਹੈ।
Dynasaur Park in Science City Kapurthalaਇਥੇ ਡਾਇਨਾਸੋਰ ਦੇ ਬਾਰੇ ਲੋਕਾਂ ਦੀ ਸਾਰੀ ਉਤਸੁਕਤਾ ਪੂਰੀ ਹੋਵੇਗੀ। ਡੇਢ ਕਰੋੜ ਰੁਪਏ ਨਾਲ ਤਿਆਰ ਕੀਤੇ ਗਏ ਮੂਵਿੰਗ ਡਾਇਨਾਸੋਰ ਪਾਰਕ ਵਿਚ ਚਲਦੇ ਫਿਰਦੇ ਡਾਇਨਾਸੋਰ ਲੋਕਾਂ ਨੂੰ ਹੈਰਾਨ ਕਰ ਦੇਣਗੇ। ਦੇਖਣ ਵਿਚ ਅਜਿਹੇ ਲੱਗਦੇ ਹਨ ਜਿਵੇਂ ਸੱਚ ਵਿਚ ਉਹ ਘੁੰਮ ਰਹੇ ਹੋਣ। ਇਨ੍ਹਾਂ ਡਾਇਨਾਸੋਰਾਂ ਵਿਚ ਹੁਣ ਰੋਬੋਟਿਕ ਮੋਟਰ ਲਗਾਈ ਗਈ ਹੈ। ਪਾਰਕ ਵਿਚ ਕਰੀਬ ਇਕ ਦਰਜਨ ਡਾਇਨਾਸੋਰ ਉਤਾਰੇ ਗਏ ਹਨ। ਇਥੇ ਡਾਇਨਾਸੋਰ ਦਾ ਕਰੀਬ 400 ਸਾਲ ਪੁਰਾਣਾ ਇਤਿਹਾਸ ਵਿਖਾਇਆ ਜਾਵੇਗਾ।
ਹੁਣ ਡਿਜ਼ੀਟਲ ਤਕਨੀਕ ਪਹਿਲਾਂ ਤੋਂ ਕਾਫ਼ੀ ਰੋਚਕ ਹੋ ਗਈ ਹੈ। ਬੱਚਿਆਂ ਨੂੰ ਇਹ ਪਾਰਕ ਜ਼ਰੂਰ ਪਸੰਦ ਆਵੇਗਾ। ਸਾਇੰਸ ਸਿਟੀ ਦੇ ਡਾਇਰੈਕਟਰ ਜਨਰਲ ਆਈਏਐਸ ਮੋਹੰਮਦ ਤਇਯਬ ਦਾ ਕਹਿਣਾ ਹੈ ਕਿ ਇਸ ਪਾਰਕ ਨੂੰ ਦਿੱਲੀ ਦੀ ਇਨੋਵੇਟਿਵ ਵਿਊ ਕੰਪਨੀ ਵਲੋਂ ਤਿਆਰ ਕੀਤਾ ਗਿਆ ਹੈ। ਚਲਦੇ ਫਿਰਦੇ ਡਾਇਨਾਸੋਰ ਦਾ ਪਾਰਕ ਦੇਸ਼ ਵਿਚ ਕਿਤੇ ਨਹੀਂ ਹੈ। ਸਾਇੰਸ ਸੈਂਟਰ ਸਾਉਥ ਵਿਚ ਸਿਰਫ਼ ਇਕ ਡਾਇਨਾਸੋਰ ਦਾ ਸਕਲਪਚਰ ਹੈ। ਰੋਬੋਟਿਕ ਡਾਇਨਾਸੋਰ ਪਾਰਕ ਪਬਲਿਕ ਪ੍ਰਾਇਵੇਟ ਪਾਰਟਨਰਸ਼ਿਪ ਵਲੋਂ ਬਣਾਇਆ ਗਿਆ ਹੈ।
Science City ਮੂਵਿੰਗ ਡਿਜ਼ੀਟਲ ਤਕਨੀਕ ਦੇ ਜ਼ਰੀਏ ਯਾਤਰੀਆਂ ਨੂੰ ਪੂਰੇ ਤੌਰ ‘ਤੇ ਵਾਈਲਡ ਲਾਈਫ਼ ਇਫੈਕਟ ਦਾ ਅਹਿਸਾਸ ਹੋਵੇਗਾ। ਆਧੁਨਿਕ ਤਕਨੀਕ ਨਾਲ ਅਸਲੀਅਤ ਦਾ ਅਹਿਸਾਸ ਹੋਵੇਗਾ। ਉਹ ਕਦੇ ਕਿਸੇ ਯਾਤਰੀ ਬੱਚੇ ਦੇ ਹੱਥ ਵਿਚ ਅਪਣਾ ਆਂਡਾ ਫੜਾ ਜਾਣਗੇ, ਤਾਂ ਕਦੇ ਉਨ੍ਹਾਂ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕਰਨਗੇ।