CM Bhagwant Mann News: ਚਾਬੀਆਂ ਦਾ ਮੋਰਚਾ, ਜੈਤੋਂ ਦਾ ਮੋਰਚਾ ਲਗਾਉਣ ਵਾਲੀ ਪਾਰਟੀ ਹੁਣ ਕੁਲਚੇ-ਛੋਲਿਆਂ ਉਤੇ ਆ ਗਈ: ਮੁੱਖ ਮੰਤਰੀ ਭਗਵੰਤ ਮਾਨ
Published : Oct 27, 2023, 4:10 pm IST
Updated : Oct 27, 2023, 4:10 pm IST
SHARE ARTICLE
CM Bhagwant Mann
CM Bhagwant Mann

‘ਆਪ’ ਦੇ ਸਮੂਹ ਬਲਾਕ ਪ੍ਰਧਾਨਾਂ ਦੇ ਸਹੁੰ ਚੁੱਕ ਸਮਾਗਮ ’ਚ ਮੁੱਖ ਮੰਤਰੀ ਨੇ ਕੀਤੀ ਸ਼ਿਰਕਤ

CM Bhagwant Mann News: ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਸਮੂਹ ਬਲਾਕ ਪ੍ਰਧਾਨਾਂ ਦੇ ਸਹੁੰ ਚੁੱਕ ਸਮਾਗਮ ’ਚ ਮੁੱਖ ਭਗਵੰਤ ਮਾਨ ਨੇ ਕੀਤੀ ਸ਼ਿਰਕਤ। ਇਸ ਮੌਕੇ ਉਨ੍ਹਾਂ ਨੇ ਨਵੀਆਂ ਜ਼ਿੰਮੇਵਾਰੀਆਂ ਲਈ ਸੱਭ ਨੂੰ ਸ਼ੁੱਭਕਾਮਨਾਵਾਂ ਵੀ ਦਿਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੌਕੇ ਸਾਰੇ ਅਹੁਦੇਦਾਰਾਂ ਨੇ ਪੰਜਾਬ ਦੀ ਬਿਹਤਰੀ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਸਹੁੰ ਚੁੱਕੀ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿੰਨੀ ਵੱਡੀ ਪਾਰਟੀ ਸੀ। ਚਾਬੀਆਂ ਦਾ ਮੋਰਚਾ, ਜੈਤੋਂ ਦਾ ਮੋਰਚਾ ਲਗਾਉਣ ਵਾਲੀ ਪਾਰਟੀ ਹੁਣ ਕੁਲਚੇ-ਛੋਲਿਆਂ ਉਤੇ ਆ ਗਈ। ਗਾਇਕਾਂ ਦੀਆਂ ਆਵਾਜ਼ਾਂ ਬਦਲ ਕੇ ਗਾਲਾਂ ਕੱਢਣ ਉਤੇ ਆ ਗਏ।

ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਦੀ ਸਥਾਪਨਾ 2012 ‘ਚ ਹੋਈ ਸੀ ਤੇ 2014 ‘ਚ ਮੈਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਸੀ। ਉਸ ਸਮੇਂ ‘ਆਪ’ ਦਾ ਕੋਈ ਵੀ ਬਲਾਕ ਪ੍ਰਧਾਨ ਨਹੀਂ ਹੁੰਦਾ ਸੀ ਤੇ ਨਾ ਕੋਈ ਸਟੇਜ ਸੈਕਟਰੀ ਹੁੰਦਾ ਸੀ। ਅੱਜ ਸਾਡੀ ਪਾਰਟੀ ਦੇਸ਼ ਦੀ ਸੱਭ ਤੋਂ ਵੱਧ ਅਨੁਸ਼ਾਸਨ ਵਾਲੀ ਪਾਰਟੀ ਮੰਨੀ ਜਾਂਦੀ ਹੈ। ਦੂਜੀਆਂ ਪਾਰਟੀਆਂ ਦਾ ਮਕਸਦ ਅਹੁਦੇ ਨੇ ਤੇ ਸਾਡਾ ਮਕਸਦ ਪੰਜਾਬ ਹੈ।

ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਮੇਰਾ ਪ੍ਰਵਾਰ ਹੈ ਅਤੇ ਮੈਂ ਹਰ ਸਮੇਂ ਅਪਣੇ ਪਰਿਵਾਰ ‘ਚ ਹੁੰਦਾ ਹਾਂ। ਪਹਿਲਾਂ ਵਾਲੇ ਸਿਰਫ਼ ਅਪਣੇ ਪ੍ਰਵਾਰਾਂ ਨੂੰ ਹੀ ਪ੍ਰਵਾਰ ਸਮਝਦੇ ਸੀ ਤੇ ਸਾਡਾ ਪ੍ਰਵਾਰ ਸਾਰਾ ਪੰਜਾਬ ਹੈ। ਮੁੱਖ ਮੰਤਰੀ ਨੇ ਦਸਿਆ ਕਿ ਦੁਨੀਆਂ ਦੀਆਂ ਬਹੁਤ ਵੱਡੇ ਪੱਧਰ ਦੀਆਂ ਕੰਪਨੀਆਂ ਪੰਜਾਬ ‘ਚ ਨਿਵੇਸ਼ ਕਰ ਰਹੀਆਂ ਹਨ। ਪੰਜਾਬ ਦੇ 2,90000 ਮੁੰਡੇ ਕੁੜੀਆਂ ਨੂੰ ਇਥੇ ਹੀ ਰੁਜ਼ਗਾਰ ਮਿਲੇਗਾ ਅਤੇ ਹੁਣ ਤੁਹਾਨੂੰ ਪੂਰੀ ਤਰ੍ਹਾਂ ਨਾਲ਼ ਅਪਡੇਟਡ ਪੰਜਾਬ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਲੀਹ ‘ਤੇ ਚੜ੍ਹ ਰਿਹਾ ਤੇ ਤੁਸੀਂ ਸਾਰੇ ਇਸ ਦੇ ਗਵਾਹ ਬਣੋਗੇਂ। ਮੈਂ ਪੰਜਾਬ ਪੱਖੀ ਜਦੋਂ ਵੀ ਕੋਈ ਫ਼ੈਸਲਾ ਕਰਦਾ ਹਾਂ ਤਾਂ ਮੇਰੇ ਦਿਮਾਗ ‘ਚ ਵਲੰਟੀਅਰ ਹੁੰਦੇ ਨੇ ਤਾਂ ਜੋ ਉਹ ਲੋਕਾਂ ਦੀਆਂ ਅੱਖਾਂ ‘ਚ ਅੱਖ ਪਾ ਕੇ ਗੱਲ ਕਰ ਸਕਣ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਉਨ੍ਹਾਂ ਕਿਹਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ‘ਚ ਅਰਵਿੰਦ ਕੇਜਰੀਵਾਲ ਜੀ ਵਰਗਾ ਆਗੂ ਨਹੀਂ ਦੇਖਿਆ। 2020 ‘ਚ ਉਨ੍ਹਾਂ ਨੇ ਟੀ.ਵੀ. ‘ਤੇ ਸ਼ਰੇਆਮ ਕਿਹਾ ਸੀ ਕਿ ਜੇ ਮੇਰੇ ਪੌਣੇ ਪੰਜ ਸਾਲ ਦੇ ਕੀਤੇ ਕੰਮ ਪਸੰਦ ਨੇ ਤਾਂ ਮੈਨੂੰ ਵੋਟ ਪਾਇਓ ਨਹੀਂ ਨਾ ਦਿਓ ਵੋਟ, ਇਹ ਕਹਿਣ ਲਈ ਵੀ ਜਿਗਰਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਬਹਿਸ ਲਈ ਵਿਰੋਧੀ ਪਾਰਟੀਆਂ ਨੂੰ ਬੁਲਾ ਰਹੀ ਹੈ ਅਤੇ ਉਹ ਉਸ ‘ਚ ਨੁਕਸ ਕੱਢ ਰਹੀਆਂ ਹਨ।

 (For more news apart from CM attended the swearing-in ceremony of all block presidents of AAP, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement