
ਪਠਾਨਕੋਟ ਕੈਂਟ ਸਟੇਸ਼ਨ ‘ਤੇ ਐਤਵਾਰ ਨੂੰ ਜੰਮੂ ਤੋਂ ਜੈਪੁਰ ਜਾ ਰਹੀ ਪੂਜਾ ਐਕਸਪ੍ਰੈਸ ਰੇਲ ਰੋਕ ਕੇ ਬੋਗੀ ਨੰਬਰ 7 ਤੋਂ 6 ਕਸ਼ਮੀਰੀ ਨੌਜਵਾਨਾਂ ਨੂੰ ਪੰਜਾਬ....
ਪਠਾਨਕੋਟ (ਭਾਸ਼ਾ) : ਪਠਾਨਕੋਟ ਕੈਂਟ ਸਟੇਸ਼ਨ ‘ਤੇ ਐਤਵਾਰ ਨੂੰ ਜੰਮੂ ਤੋਂ ਜੈਪੁਰ ਜਾ ਰਹੀ ਪੂਜਾ ਐਕਸਪ੍ਰੈਸ ਰੇਲ ਰੋਕ ਕੇ ਬੋਗੀ ਨੰਬਰ 7 ਤੋਂ 6 ਕਸ਼ਮੀਰੀ ਨੌਜਵਾਨਾਂ ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਕੇ ਪੂਰੀ ਰਾਤ ਪੁਛਗਿਛ ਕੀਤੀ ਗਈ। ਪੰਜਾਬ ਪੁਲਿਸ ਨੇ ਤਿੰਨਾਂ ਨੌਜਵਾਨਾਂ ਤੋਂ ਪੁਛਗਿਛ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ। ਪੁਛਗਿਛ ਵਿਚ ਸਾਹਮਣੇ ਆਇਆ ਕਿ ਇਕ ਨੌਜਵਾਨ ਰਿਟਾਰਡ ਆਰਮੀ ਅਫ਼ਸਰ ਦਾ ਬੇਟਾ ਹੈ। ਦੂਜਾ ਨੌਜਵਾਨ ਜੈਪੁਰ ਵਿਚ ਇਕ ਯੂਨੀਵਰਸਿਟੀ ‘ਚ ਪੜ੍ਹਦਾ ਹੈ।
ਅਤੇ ਤੀਜਾ ਨੌਜਵਾਨ ਉਹਨਾਂ ਦਾ ਰਿਸ਼ਤੇਦਾਰ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਤਿੰਨਾਂ ਨੌਜਵਾਨਾਂ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿਤਾ ਹੈ। ਰੇਲ ਤੋਂ ਉਤਾਰੇ ਗਏ ਹੋਰ 22 ਕਸ਼ਮੀਰੀ ਨੌਜਵਾਨਾਂ ਤੋਂ ਪਿਛਗਿਛ ਤੋਂ ਬਾਅਦ ਦੇਰ ਰਾਤ ਛੱਡ ਦਿਤਾ ਗਿਆ। ਪਰ ਰੇਲ ਤੋਂ ਪਠਾਨਕੋਟ ਕੈਂਟ ਸਟੇਸ਼ਨ ਉਤੇ ਉਤਾਰੇ ਗਏ ਕਸ਼ਮੀਰੀ ਨੌਜਵਾਨ ਜਿਲ੍ਹਾ ਪੁਲਵਾਮਾ (ਅਵੰਤੀਪੋਰਾ) ਦੇ ਰਾਹੁਲ ਰਸ਼ੀਦ, ਛਾਇਦ ਓਬੇਸ ਅਹਿਮਦ ਅਤੇ ਰਫ਼ੀਕ ਅਹਿਮਦ ਡਾਰ ਨੇ ਕਿਹਾ ਕਿ ਉਹਨਾਂ ਨੂੰ ਬਿਨ੍ਹਾ ਵਜਾਂ ਪ੍ਰੇਸ਼ਾਨ ਕੀਤਾ ਗਿਆ ਹੈ।
ਉਲਟਾ ਉਹਨਾਂ ਦੀ ਰੇਲ ਵੀ ਲੰਘ ਗਈ ਤੇ ਉਹਨਾਂ ਨੂੰ ਸਵੇਰ ਤਕ ਬਿਠਾਇਆ ਗਿਆ। ਉਹ ਤਾਂ ਜੇ.ਕੇ ਤੋਂ ਅਖ਼ਰੋਟ ਲੈ ਕੇ ਜੈਪੁਲ ਦਿੱਲੀ ਵਿਚ ਵੇਚਦੇ ਹਨ। ਅਕੇ ਕਈਂ ਨੌਜਵਾਨ ਉਥੇ ਪੜ੍ਹਾਈ ਕਰਦੇ ਹਨ। ਉਹਨਾਂ ਨੂੰ ਪੁਰੂ ਰਾਤ ਪਠਾਨਕੋਟ ਕੈਂਟ ਸਟੇਸ਼ਨ ਉਤੇ ਠੰਡ ਵਿਚ ਹੀ ਰੱਖਿਆ ਗਿਆ।