ਬਿਜਲੀ ਖਪਤਕਾਰਾਂ ਲਈ ਮਾੜੀ ਖ਼ਬਰ, ਬਿਜਲੀ ਦਰਾਂ 'ਚ ਵਾਧੇ ਦੀ ਕੀਤੀ ਗਈ ਮੰਗ, ਪੜ੍ਹੋ ਖ਼ਬਰ!
Published : Nov 27, 2019, 12:25 pm IST
Updated : Nov 27, 2019, 12:25 pm IST
SHARE ARTICLE
Electricity consumers punjab patiala
Electricity consumers punjab patiala

ਉਸ ਸਮੇਂ ਪਾਵਰਕਾਮ ਨੇ ਇਨ੍ਹਾਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ...

ਪਟਿਆਲਾ: ਪੰਜਾਬ ਵਿਚ ਬਿਜਲੀ ਖਪਤਕਾਰਾਂ ਲਈ ਇਕ ਮਾੜੀ ਖ਼ਬਰ ਆਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕਾਮ) ਵਲੋਂ ਚੰਡੀਗੜ੍ਹ ਸਥਿਤ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੂੰ ਬਿਜਲੀ ਦੀਆਂ ਦਰਾਂ 'ਚ ਸੋਧ ਲਈ ਰਿਵਿਊ ਪਟੀਸ਼ਨ ਭੇਜੀ ਗਈ ਹੈ। ਇਸ 'ਚ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਨੂੰ ਕਰੋੜਾਂ ਦੀ ਅਦਾਇਗੀ ਨਾਲ ਪਾਵਰਕਾਮ ਕਰ ਵਧੇ ਬੋਝ ਨੂੰ ਘੱਟ ਕਰਨ ਲਈ ਬਿਜਲੀ ਦਰਾਂ 'ਚ ਵਾਧੇ ਦੀ ਮੰਗ ਕੀਤੀ ਗਈ ਹੈ।

PhotoPhotoਸੂਤਰਾਂ ਮੁਤਾਬਕ ਪਾਵਰਕਾਮ ਨੇ ਇਹ ਵੀ ਮੰਗ ਕੀਤੀ ਹੈ ਕਿ ਇਹ ਰਿਕਵਰੀ ਉਪਭੋਗਤਾਵਾਂ ਤੋਂ ਜਨਵਰੀ 2020 ਤੋਂ ਸ਼ੁਰੂ ਹੋਵੇਗੀ। ਰਾਜਪੁਰਾ ਦੇ ਨਲਾਸ ਅਤੇ ਤਲਵੰਡੀ ਸਾਬੋ ਵਿਚ ਪ੍ਰਾਈਵੇਟ ਥਰਮਲ ਪਲਾਂਟ ਲਗਾਏ ਗਏ ਸਨ।

PhotoPhotoਉਸ ਸਮੇਂ ਪਾਵਰਕਾਮ ਨੇ ਇਨ੍ਹਾਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਜੋ ਪਾਵਰ ਪਰਚੇਜ਼ ਐਗਰੀਮੈਂਟ ਕੀਤਾ ਸੀ, ਉਸ ਸਮੇਂ ਤੈਅ ਹੋਇਆ ਸੀ ਕਿ ਇਨ੍ਹਾਂ ਪਲਾਂਟਾਂ 'ਚ ਬਿਜਲੀ ਉਤਪਾਦਨ ਦੇ ਲਈ ਆਉਣ ਵਾਲੇ ਕੋਲੇ ਦੀ ਢੁਆਈ ਦਾ ਖਰਚ ਪਾਵਰਕਾਮ ਵਹਿਨ ਕਰੇਗਾ, ਪਰ ਲੰਬੇ ਸਮੇਂ ਤੋਂ ਪਾਵਰਕਾਮ ਨੇ ਇਹ ਖਰਚਾ ਨਹੀਂ ਦਿੱਤਾ ਸੀ। ਇਹ ਅਦਾਇਗੀ 1392 ਕਰੋੜ ਤੱਕ ਪਹੁੰਚ ਗਈ ਸੀ। ਇਸ 'ਚ ਪਲਾਂਟਾਂ ਨੇ ਸੁਪਰੀਮ ਕੋਰਟ 'ਚ ਪਾਵਰਕਾਮ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ।

ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਅਦ ਪਾਵਰਕਾਮ ਨੇ ਅਕਤੂਬਰ 'ਚ ਸਾਰਾ ਬਕਾਇਆ ਵਾਪਸ ਕਰ ਦਿੱਤਾ ਸੀ। ਪਾਵਰਕਾਮ ਦੇ ਡਾਇਰੈਕਟਰ ਫਾਈਨਾਂਸ ਜਤਿੰਦਰ ਗੋਇਲ ਨੇ ਦੱਸਿਆ ਕਿ ਬਿਜਲੀ ਖਰੀਦ ਦੀ ਵਧੀ ਕੀਮਤ ਦੀ ਵਸੂਲੀ ਤਾਂ ਉਪਭੋਗਤਾਵਾਂ ਤੋਂ ਹੀ ਕਰਨੀ ਹੈ। ਇਸ ਕਾਰਨ ਪਾਵਰਕਾਮ ਵਲੋਂ ਰੈਗੂਲੇਟਰੀ ਕਮਿਸ਼ਨ ਨੂੰ ਬਿਜਲੀ ਦੀ ਦਰਾਂ 'ਚ ਸੋਧ ਦੀ ਰਿਵਿਊ ਪਟੀਸ਼ਨ ਭੇਜੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Patiala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement