ਐਸਐਸਐਸ ਬੋਰਡ ਟੈਸਟ ਪਾਸ ਸਾਰੇ ਕਲਰਕਾਂ ਦੀ ਨੌਕਰੀ ਯਕੀਨੀ ਬਣਾਏ ਕੈਪਟਨ ਸਰਕਾਰ : ਚੀਮਾ
Published : Jan 28, 2019, 8:48 pm IST
Updated : Jan 28, 2019, 8:48 pm IST
SHARE ARTICLE
Govt. must ensure jobs for SSS Board clerical test pass candidates
Govt. must ensure jobs for SSS Board clerical test pass candidates

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡੀਓ ਲੈਟਰ ਲਿਖ ਕੇ ਮੰਗ ਕੀਤੀ ਕਿ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ (ਐਸਐਸਐਸ) ਬੋਰਡ ਰਾਹੀਂ ਪੰਜਾਬ ਸਰਕਾਰ ਵੱਲੋਂ ਜਾਰੀ ਇਸ਼ਤਿਹਾਰ 4-2016 (ਕਲਰਕ) ਤਹਿਤ ਟੈਸਟ ਪਾਸ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਵੱਖ ਵੱਖ ਵਿਭਾਗਾਂ ‘ਚ ਖਾਲੀ ਪਈਆਂ ਪੋਸਟਾਂ ਅਤੇ ਖਾਲੀ ਪੋਸਟਾਂ ਬਾਰੇ ਆਈ ਅਗਾੳੂ ਪ੍ਰਵਾਨਗੀ ਦੇ ਮੱਦੇਨਜਰ ਨੌਕਰੀ ਯਕੀਨੀ ਬਣਾਈ ਜਾਵੇ। 

ਹਰਪਾਲ ਸਿੰਘ ਚੀਮਾ ਨੇ ਇਹ ਮੰਗ ਐਸਐਸਐਸ ਬੋਰਡ ਵੱਲੋਂ ਕਲਰਕਾਂ ਦਾ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੇ ਵਫਦ ਵੱਲੋਂ ਦਿੱਤੇ ਮੰਗ ਪੱਤਰ ਦੇ ਅਧਾਰ ‘ਤੇ ਕੀਤੀ। ਵਫਦ ‘ਚ ਸ਼ਾਮਲ ਸੁਰਿੰਦਰ ਕੁਮਾਰ, ਮਨਦੀਪ ਕੌਰ, ਰਵਿੰਦਰ ਕੁਮਾਰ, ਅਮਰਦੀਪ ਸਿੰਘ ਅੰਕਿਤ ਸ਼ਰਮਾ, ਪਿ੍ਰਤਪਾਲ ਸਿੰਘ ਸਮੇਤ ਹੋਰ ਟੈਸਟ ਪਾਸ ਉਮੀਦਵਾਰਾਂ ਨੇ ਦੱਸਿਆ ਕਿ ਐਸਐਸਐਸ ਬੋਰਡ ਨੇ 2016 ‘ਚ ਇਸ਼ਤਿਹਾਰ ਜਾਰੀ ਕੀਤਾ ਸੀ ਅਤੇ ਭਰਤੀ ਪ੍ਰਕਿਰਿਆ 2018 ‘ਚ ਸ਼ੁਰੂ ਕੀਤੀ ਗਈ।

ਉਸ ਸਮੇ 1883 ਪੋਸਟਾਂ ਦੇ ਲਈ 4279 ਉਮੀਦਵਾਰਾਂ ਨੇ ਟੈਸਟ ਪਾਸ ਕੀਤਾ ਸੀ। ਜਦੋਂਕਿ ਐਸਐਸਐਸ ਬੋਰਡ ਕੋਲ ਕਰੀਬ 2200 ਪੋਸਟਾਂ ਦੀ ਨਵੀਂ ਅਗਾਉ ਪ੍ਰਵਾਨਗੀ ਆ ਚੁੱਕੀ ਹੈ। ਉਨਾਂ ਮੰਗ ਕੀਤੀ ਕਿ ਨਵੀਂ ਅਗਾਉ ਪ੍ਰਵਾਨਗੀ ਦੀਆਂ 2200 ਪੋਸਟਾਂ ਨੂੰ ਪਹਿਲਾਂ ਜਾਰੀ ਇਸਤਿਹਾਰ ਦੀਆਂ 1883 ਪੋਸਟਾਂ ‘ਚ ਜੋੜ (ਮਰਜ) ਕਰ ਦਿੱਤਾ ਜਾਵੇ ਤਾਂ ਕਿ ਸਾਰੇ ਟੈਸਟ ਪਾਸ ਉਮੀਦਵਾਰਾਂ ਦੀ ਨੌਕਰੀ ਯਕੀਨੀ ਹੋ ਸਕੇ। 

ਚੀਮਾ ਨੇ ਕੈਪਟਨ ਸਰਕਾਰ ਕੋਲ ਇਨਾਂ ਉਮੀਦਵਾਰਾਂ ਦੀ ਮੰਗ ਨੂੰ ਜਾਇਜ ਕਰਾਰ ਦਿੰਦੇ ਹੋਏ ਕਿਹਾ ਕਿ ਬਿਨਾ ਦੇਰੀ ਇਨਾਂ ਸਾਰੇ ਟੈਸਟ ਪਾਸ ਉਮੀਦਵਾਰਾਂ ਨੂੰ ਨੌਕਰੀ ਦੇ ਕੇ ਕੈਪਟਨ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਦੀ ਪੂਰਤੀ ਵੱਲ ਵਧੇ। ਚੀਮਾ ਨੇ ਕਿਹਾ ਕਿ ਇਨਾਂ ਉਮੀਦਵਾਰਾਂ ਕੋਲ ਸਰਕਾਰੀ ਨੌਕਰੀ ਦਾ ਇਹ ਲਗਭਗ ਆਖਰੀ ਮੌਕਾ ਹੈ ਕਿਉਕਿ ਇਹ ਉਮਰ ਦੀ ਨਿਰਧਾਰਿਤ ਸੀਮਾ ਪਾਰ ਕਰਨ ਕਿਨਾਰੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement