26 ਜਨਵਰੀ 'ਤੇ ਪਾਕਿ ਤੋਂ ਉਜੜ ਕੇ ਆਏ 750 ਹਿੰਦੂ ਪਰਿਵਾਰ
Published : Jan 28, 2020, 1:52 pm IST
Updated : Jan 28, 2020, 1:52 pm IST
SHARE ARTICLE
File photo
File photo

ਇਕ ਪਾਸੇ ਜਿੱਥੇ ਜੇ. ਸੀ. ਪੀ. ਅਟਾਰੀ ਸਰਹੱਦ ’ਤੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ, ਉਥੇ ਹੀ ਦੂਜੇ ਪਾਸੇ ਇਕ ਘਟਨਾ ਨੇ ਸਭ ਦਾ ਮਨ ਪਸੀਜ ਕੇ ਰੱਖ ਦਿੱਤਾ।

 ਚੰਡੀਗੜ੍ਹ  - ਇਕ ਪਾਸੇ ਜਿੱਥੇ ਜੇ. ਸੀ. ਪੀ. ਅਟਾਰੀ ਸਰਹੱਦ ’ਤੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ, ਉਥੇ ਹੀ ਦੂਜੇ ਪਾਸੇ ਇਕ ਘਟਨਾ ਨੇ ਸਭ ਦਾ ਮਨ ਪਸੀਜ ਕੇ ਰੱਖ ਦਿੱਤਾ। ਜਾਣਕਾਰੀ ਅਨੁਸਾਰ ਪਾਕਿ ਤੋਂ 500 ਹਿੰਦੂ ਪਰਿਵਾਰ ਐਤਵਾਰ ਦੇ ਦਿਨ ਉਜੜ ਕੇ ਭਾਰਤ ਆਏ ਹਨ। ਸੋਮਵਾਰ ਨੂੰ ਵੀ 250  ਦੇ ਕਰੀਬ ਹਿੰਦੂ ਪਰਿਵਾਰ ਪਾਕਿ ਤੋਂ ਉਜੜ ਕੇ ਆਏ ਹਨ।

Modi government may facilitate File photo 

ਪ੍ਰਧਾਨ ਮੰਤਰੀ ਮੋਦੀ ਵਲੋਂ ਹਿੰਦੂ ਘੱਟ ਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੇ ਜਾਣ ਦੇ ਬਿਆਨ ਮਗਰੋਂ ਪਾਕਿ ਤੋਂ ਹਿੰਦੂ ਪਰਿਵਾਰ ਆਉਣੇ ਸ਼ੁਰੂ ਹੋ ਗਏ ਹਨ। ਇਹ ਸਾਰੇ ਪਰਿਵਾਰ ਪਾਕਿ ਦੇ ਸਿੰਧ ਸੂਬੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਹਾਲਤ ਵੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਰੇ ਪਰਿਵਾਰ ਬਹੁਤ ਗਰੀਬ ਹਨ।

 Wagah BorderFile photo

ਸਰਹੱਦ ਪਾਰ ਕਰਦੇ ਸਮੇਂ ਭਾਰੀ ਸਾਮਾਨ ਆਪਣੇ ਸਿਰ ’ਤੇ ਚੁੱਕ ਕੇ ਆਈ. ਸੀ. ਪੀ. ਅਟਾਰੀ ਦੇ ਬੈਗੇਜ ਹਾਲ ਵੱਲ ਜਾਂਦੇ ਨਜ਼ਰ ਆਏ। ਇਹ ਸਾਰੇ ਪਰਿਵਾਰ ਭਾਰਤੀ ਨਾਗਰਿਕਤਾ ਲੈਣ ਦੇ ਚਾਹਵਾਨ ਹਨ ਅਤੇ ਪਾਕਿ ਨੂੰ ਅਲਵਿਦਾ ਕਹਿ ਕੇ ਆਏ ਹਨ। ਸੁਰੱਖਿਆ ਏਜੰਸੀਆਂ ਦੀ ਰਿਪੋਰਟ ਅਨੁਸਾਰ ਪਿਛਲੇ ਸਾਲਾ ਦੌਰਾਨ ਅਜੇ ਤੱਕ ਪਾਕਿ ਤੋਂ 20 ਹਜ਼ਾਰ ਤੋਂ ਜ਼ਿਆਦਾ ਹਿੰਦੂ ਪਰਿਵਾਰ ਭਾਰਤ ਆ ਚੁੱਕੇ ਹਨ,

Republic DayFile Photo

ਜਿਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲ ਚੁੱਕੀ ਹੈ। ਇਹ ਸਾਰੇ ਪਰਿਵਾਰ ਮੱਧ ਪ੍ਰਦੇਸ਼ ਦੇ ਇੰਦੌਰ, ਰਾਜਸਥਾਨ, ਗੁਜਰਾਤ, ਦਿੱਲੀ ਅਤੇ ਪੰਜਾਬ ਵੱਲ ਜਾ ਰਹੇ ਹਨ। ਦੂਜੇ ਪਾਸੇ ਵੱਡੀ ਗਿਣਤੀ ’ਚ ਪਾਕਿ ਹਿੰਦੂ ਪਰਿਵਾਰਾਂ ਦੇ ਆਉਣ ਮਗਰੋਂ ਸੁਰੱਖਿਆ ਏਜੰਸੀਆਂ ਦੀ ਨੀਂਦ ਉੱਡ ਗਈ ਹੈ। ਪਾਕਿ ਤੋਂ ਆਏ ਇਨ੍ਹਾਂ ਹਿੰਦੂ ਪਰਿਵਾਰਾਂ ’ਚ ਕੌਣ ਪਾਕਿ ਦਾ ਜਾਸੂਸ ਹੈ, ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement