
ਗਮਾਡਾ ਨੇ ਟ੍ਰੈਫਿਕ ਵਿਵਸਥਾ ਨੂੰ ਸਰਲ ਬਣਾਉਣ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਉਦੇਸ਼ ਨਾਲ 20 ਚੌਕ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ।
ਮੁਹਾਲੀ: ਸ਼ਹਿਰ ਵਾਸੀਆਂ ਨੂੰ ਜਲਦ ਹੀ ਲੰਬੇ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਦਰਅਸਲ ਸ਼ਹਿਰ ਦੇ ਲਾਈਟ ਪੁਆਇੰਟਾਂ ’ਤੇ ਹੁਣ ਜਲਦ ਹੀ ਗੋਲ ਚੱਕਰ (Roundabout) ਨਜ਼ਰ ਆਉਣਗੇ। ਗਮਾਡਾ ਨੇ ਟ੍ਰੈਫਿਕ ਵਿਵਸਥਾ ਨੂੰ ਸਰਲ ਬਣਾਉਣ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਉਦੇਸ਼ ਨਾਲ 20 ਚੌਕ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ।
ਇਹ ਵੀ ਪੜ੍ਹੋ: PM ਮੋਦੀ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ ਹਸਪਤਾਲ 'ਚ ਦਾਖ਼ਲ, ਚੱਲ ਰਿਹਾ ਹੈ ਕਿਡਨੀ ਦਾ ਇਲਾਜ
ਇਸ ਸਕੀਮ ਤਹਿਤ 20 ਅਜਿਹੇ ਵਿਅਸਤ ਲਾਈਟ ਪੁਆਇੰਟਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਜ਼ਿਆਦਾ ਆਵਾਜਾਈ ਹੁੰਦੀ ਹੈ। ਉਹਨਾਂ ਸਾਰੇ ਲਾਈਟ ਪੁਆਇੰਟਾਂ ਦੀ ਥਾਂ 'ਤੇ ਗੋਲ ਚੱਕਰ ਤਿਆਰ ਕੀਤੇ ਜਾਣਗੇ। ਗਮਾਡਾ ਇਸ ਯੋਜਨਾ 'ਤੇ ਕੰਮ ਕਰ ਰਿਹਾ ਹੈ, ਜਲਦੀ ਹੀ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਗ੍ਰਾਂਟਾਂ ਅਤੇ ਮਨਰੇਗਾ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਤਹਿਤ ਸਰਪੰਚ ਮੁਅੱਤਲ
ਅਧਿਕਾਰੀਆਂ ਅਨੁਸਾਰ ਪਹਿਲੇ ਪੜਾਅ ਵਿਚ ਸ਼ਹਿਰ ਵਿਚ 8 ਚੌਕ ਬਣਾਉਣ ਦੀ ਯੋਜਨਾ ਹੈ। ਪਹਿਲੇ ਪੜਾਅ ਦੇ ਸਾਰੇ 8 ਚੌਕ ਤਿਆਰ ਹੋਣ ਤੋਂ ਬਾਅਦ ਹੀ ਦੂਜੇ ਪੜਾਅ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਅਧਿਕਾਰੀਆਂ ਦੀ ਮੰਨੀਏ ਤਾਂ ਇਹ ਦੇਖਿਆ ਗਿਆ ਹੈ ਚੌਕ 'ਤੇ ਆਵਾਜਾਈ ਬਿਨਾਂ ਰੁਕੇ ਚੱਲਦੀ ਰਹਿੰਦੀ ਹੈ।
ਇਹ ਵੀ ਪੜ੍ਹੋ: ਹੰਸਾਲੀ ਮੇਲਾ ਹਯਾਟ ਸੈਂਟਰਿਕ ਹੋਟਲ ਦੇ ਭਾਈਵਾਲ ਵਜੋਂ ਕਰਵਾਇਆ ਗਿਆ ਉੱਚ ਪੱਧਰੀ ਸਮਾਗਮ
ਇਹੀ ਕਾਰਨ ਹੈ ਕਿ ਚੌਕ 'ਤੇ ਟ੍ਰੈਫਿਕ ਜਾਮ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ, ਜਦਕਿ ਇਸ ਦੇ ਮੁਕਾਬਲੇ ਪੀਕ ਆਵਰਸ ਦੌਰਾਨ ਲਾਈਟ ਪੁਆਇੰਟਾਂ 'ਤੇ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਅਜਿਹੇ 'ਚ ਸ਼ਹਿਰ 'ਚ ਬਣਨ ਵਾਲੇ ਇਹ ਚੌਕ ਪੀਕ ਆਵਰਸ ਦੌਰਾਨ ਵੀ ਆਵਾਜਾਈ ਨੂੰ ਬਰਕਰਾਰ ਰੱਖਣ ਵਿਚ ਸਹਾਇਕ ਸਾਬਿਤ ਹੋਣਗੇ।