
ਮ੍ਰਿਤਕ ਦੇ ਸਿਰ ’ਤੇ ਲੱਖਾਂ ਰੁਪਏ ਸੀ ਕਰਜ਼ਾ
Mansa News: ਜਿਲ੍ਹਾ ਮਾਨਸਾ ਦੇ ਪਿੰਡ ਬੁਰਜ ਢਿਲਵਾਂ ਦੇ ਨੌਜਵਾਨ ਸਿਮਰਜੀਤ ਸਿੰਘ (45) ਪੁੱਤਰ ਧੰਨਾ ਸਿੰਘ ਵਲੋਂ ਆਰਥਕ ਤੰਗੀ ਦੇ ਚਲਦਿਆਂ, ਬਾਬਾ ਜੋਗੀ ਪੀਰ ਦੇ ਸਥਾਨ ’ਤੇ ਦਰਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਸਾਬਕਾ ਸਰਪੰਚ ਬੀਰਾ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਆਖਿਆ, ਕਿ ਪਰਵਾਰ ਬਹੁਤ ਹੀ ਘੱਟ ਜ਼ਮੀਨ ਨਾਲ ਅਪਣਾ ਗੁਜ਼ਾਰਾ ਕਰ ਰਿਹਾ ਸੀ, ਜਿਥੇ ਰੇਹਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਕਰਜ਼ਾ ਨਾਲ ਹੋਰ ਸਾਕ-ਸਬੰਧੀਆਂ ਦਾ ਕਰਜ਼ਾ ਪਰਵਾਰ ਉਪਰ ਸੀ। ਪਰਵਾਰ ਵਿਚ 10 ਸਾਲ ਦਾ ਪੁੱਤਰ ਅਤੇ 13 ਸਾਲ ਧੀ ਅਤੇ ਪਤਨੀ ਰਹਿ ਗਏ ਹਨ। ਥਾਣਾ ਜੋਗਾ ਪੁਲਿਸ ਵਲੋਂ 174 ਦੀ ਕਾਰਵਾਈ ਕਰ ਕੇ ਪਰਵਾਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰ ਕੇ ਪਰਵਾਰ ਹਵਾਲੇ ਕਰ ਦਿਤੀ। ਪਰਵਾਰ ਦਾ ਕਰਜ਼ਾ ਮਾਫ਼ ਕਰਨ ਲਈ ਅਤੇ ਸਰਕਾਰ ਵਲੋਂ ਦਿਤੀ ਜਾਣ ਵਾਲੀ ਵਿੱਤੀ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ।