ਗੁਤਾਰੇਸ ਨੇ ਯੂਕ੍ਰੇਨ ’ਚ ਬੁਚਾ ਅਤੇ ਬੋਰੋਡਯੰਕਾ ਦਾ ਕੀਤਾ ਦੌਰਾ
Published : Apr 28, 2022, 10:02 pm IST
Updated : Apr 28, 2022, 10:02 pm IST
SHARE ARTICLE
image
image

ਗੁਤਾਰੇਸ ਨੇ ਯੂਕ੍ਰੇਨ ’ਚ ਬੁਚਾ ਅਤੇ ਬੋਰੋਡਯੰਕਾ ਦਾ ਕੀਤਾ ਦੌਰਾ

ਕੀਵ, 28 ਅਪ੍ਰੈਲ : ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤਾਰੇਸ ਨੇ ਵੀਰਵਾਰ ਨੂੰ ਯੂਕ੍ਰੇਨ ਦੇ ਯੁੱਧ ਪ੍ਰਭਾਵਿਤ ਸ਼ਹਿਰਾਂ ਬੁਚਾ ਅਤੇ ਬੋਰੋਡਯੰਕਾ ਦਾ ਦੌਰਾ ਕੀਤਾ। ਗੁਤਾਰੇਸ ਨੇ ਬੁਚਾ ਵਿਚ ਸਮੂਹਿਕ ਕਬਰਸਤਾਨ ਵਿਚ ਕਿਹਾ, ‘ਇੱਥੇ ਆ ਕੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਜਾਂਚ ਅਤੇ ਜਵਾਬਦੇਹੀ ਕਿੰਨੀ ਮਹੱਤਵਪੂਰਨ ਹੈ।” ਉਨ੍ਹਾਂ ਕਿਹਾ, ‘ਮੈਂ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈ.ਸੀ.ਸੀ.) ਦਾ ਪੂਰਾ ਸਮਰਥਨ ਕਰਦਾ ਹਾਂ ਅਤੇ ਰੂਸੀ ਸਰਕਾਰ ਨੂੰ ਆਈ.ਸੀ.ਸੀ. ਨਾਲ ਸਹਿਯੋਗ ਕਰਨ ਲਈ ਸਹਿਮਤ ਹੋਣ ਦੀ ਅਪੀਲ ਕਰਦਾ ਹਾਂ। ਪਰ ਜਦੋਂ ਅਸੀਂ ਜੰਗੀ ਅਪਰਾਧਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਸਭ ਤੋਂ ਖ਼ਰਾਬ ਅਪਰਾਧ ਯੁੱਧ ਹੀ ਹੈ।’ ਬੀ.ਬੀ.ਸੀ. ਦੀ ਰਿਪੋਰਟ ਦੇ ਅਨੁਸਾਰ, ਸੰਯੁਕਤ ਰਾਸ਼ਟਰ ਮੁਖੀ ਦਾ ਪਹਿਲਾ ਸਟਾਪ ਬੋਰੋਡਯੰਕਾ ਸੀ, ਜਿੱਥੇ ਉਹ ਸੈਂਟਰਲ ਸਟਰੀਟ ’ਤੇ ਰਿਹਾਇਸ਼ੀ ਅਪਾਰਟਮੈਂਟ ਬਲਾਕ ਦੇ ਮਲਬੇ ਨੂੰ ਦੇਖ ਕੇ ਪਰੇਸ਼ਾਨ ਹੋ ਗਏ। ਉਨ੍ਹਾਂ ਕਿਹਾ, ’ਜਦੋਂ ਮੈਂ ਉਨ੍ਹਾਂ ਤਬਾਹ ਹੋਈਆਂ ਇਮਾਰਤਾਂ ਨੂੰ ਦੇਖਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਮੇਰਾ ਪਰਿਵਾਰ ਉਨ੍ਹਾਂ ਘਰਾਂ ਵਿਚੋਂ ਇਕ ਵਿਚ ਹੈ ਜੋ ਹੁਣ ਤਬਾਹ ਹੋ ਚੁੱਕੇ ਹਨ ਅਤੇ ਕਾਲੇ ਪੈ ਗਏ ਹਨ। ਮੈਂ ਆਪਣੀਆਂ ਦੋਹਤੀਆਂ ਅਤੇ ਪੋਤੀਆਂ ਨੂੰ ਦਹਿਸ਼ਤ ਵਿਚ ਭੱਜਦੇ ਵੇਖਦਾ ਹਾਂ।’ ਗੁਤਾਰੇਸ ਨੇ ਕਿਹਾ, ‘21ਵੀਂ ਸਦੀ ਵਿਚ ਯੁੱਧ ਇਕ ਮੂਰਖਤਾ ਹੈ - ਯੁੱਧ ਬੁਰਾ ਹੈ ਅਤੇ ਜਦੋਂ ਤੁਸੀਂ ਇਨ੍ਹਾਂ ਸਥਿਤੀਆਂ ਨੂੰ ਦੇਖਦੇ ਹੋ ਤਾਂ ਸਾਡਾ ਦਿਲ ਨਿਸ਼ਚਿਤ ਤੌਰ ’ਤੇ ਪੀੜਤਾਂ ਦੇ ਨਾਲ ਰਹਿੰਦਾ ਹੈ, ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਹਮਦਰਦੀ ਹੈ। ਸਾਡੀਆਂ ਭਾਵਨਾਵਾਂ ਹਨ ਕਿ ਅਜਿਹਾ ਕੋਈ ਤਰੀਕਾ ਨਹੀਂ ਹੈ, ਜਿਸ ਨਾਲ 21ਵੀਂ ਸਦੀ ਵਿਚ ਯੁੱਧ ਨੂੰ ਸਵੀਕਾਰ ਕੀਤਾ ਜਾ ਸਕੇ।’ ਬ੍ਰਿਟਿਸ਼ ਅਖ਼ਬਾਰ ‘ਦਿ ਗਾਰਡੀਅਨ’ ਮੁਤਾਬਕ ਰੂਸ ਤੋਂ ਬਾਅਦ ਯੂਕ੍ਰੇਨ ਜਾਣ ’ਤੇ ਗੁਤਾਰੇਸ ਦੀ ਸਖ਼ਤ ਆਲੋਚਨਾ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਯੂਕ੍ਰੇਨ ਜਾਣਾ ਚਾਹੀਦਾ ਸੀ।     (ਏਜੰਸੀ)

SHARE ARTICLE

ਏਜੰਸੀ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement