ਲੁਧਿਆਣਾ ਦੇ ਨਿਹਾਲ ਵਡੇਰਾ ਨੇ ਕ੍ਰਿਕਟ ’ਚ ਬਣਾਇਆ ਨਵਾਂ ਰਿਕਾਰਡ, 414 ਗੇਂਦਾਂ ’ਤੇ ਬਣਾਈਆਂ 578 ਦੌੜਾਂ
Published : Apr 28, 2022, 10:07 pm IST
Updated : Apr 28, 2022, 10:07 pm IST
SHARE ARTICLE
image
image

ਲੁਧਿਆਣਾ ਦੇ ਨਿਹਾਲ ਵਡੇਰਾ ਨੇ ਕ੍ਰਿਕਟ ’ਚ ਬਣਾਇਆ ਨਵਾਂ ਰਿਕਾਰਡ, 414 ਗੇਂਦਾਂ ’ਤੇ ਬਣਾਈਆਂ 578 ਦੌੜਾਂ

ਲੁਧਿਆਣਾ, 28 ਅਪ੍ਰੈਲ (ਆਰ.ਪੀ. ਸਿੰਘ) : ਪੰਜਾਬ ਦੇ ਇਕ ਨੌਜਵਾਨ ਨੇ ਕ੍ਰਿਕਟ ਵਿਚ ਨਵਾਂ ਰਿਕਾਰਡ ਬਣਾਇਆ ਹੈ। ਦਰਅਸਲ ਲੁਧਿਆਣਾ ਦੇ ਨਿਹਾਲ ਵਢੇਰਾ ਨੇ ਬੁੱਧਵਾਰ ਨੂੰ 414 ਗੇਂਦਾਂ ’ਤੇ 578 ਦੌੜਾਂ ਬਣਾ ਕੇ ਨਵਾਂ ਰਿਕਾਰਡ ਬਣਾਇਆ। ਇਹ ਕ੍ਰਿਕਟ ਦੇ ਕਿਸੇ ਵੀ ਫ਼ਾਰਮੈਟ ਵਿਚ ਵਿਸ਼ਵ ਵਿਚ ਤੀਜਾ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਹੈ ਅਤੇ ਸੂਬੇ ਦੁਆਰਾ ਆਯੋਜਿਤ ਟੂਰਨਾਮੈਂਟ ਦੇ ਫਾਰਮੈਟ ਵਿਚ ਸਭ ਤੋਂ ਵੱਧ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਸੀਈਓ ਦੀਪਕ ਸ਼ਰਮਾ ਨੇ ਅਧਿਕਾਰਤ ਤੌਰ ’ਤੇ ਇਸ ਦਾ ਐਲਾਨ ਕੀਤਾ।
ਇਤਫਾਕਨ, ਨਿਹਾਲ ਵਢੇਰਾ ਨੂੰ ਚੱਲ ਰਹੇ ਆਈਪੀਐਲ ਲਈ ਹਾਲ ਹੀ ਵਿੱਚ ਆਯੋਜਿਤ ਨਿਲਾਮੀ ਦੌਰਾਨ ਨਹੀਂ ਚੁਣਿਆ ਗਿਆ ਸੀ ਹਾਲਾਂਕਿ ਇੱਕ ਟੀਮ ਨੇ ਉਸ ਨੂੰ ਖ਼ਰੀਦਣ ਵਿਚ ਦਿਲਚਸਪੀ ਦਿਖਾਈ ਸੀ। ਭਾਵੇਂ ਉਹ ਪੰਜਾਬ ਦੀ ਮੁਸ਼ਤਾਕ ਅਲੀ ਟੀਮ ਦਾ ਹਿੱਸਾ ਸੀ ਪਰ ਉਸ ਨੂੰ ਆਖਰੀ 11 ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਇਸ ਲਈ ਉਸ ਕੋਲ ਦਿਖਾਉਣ ਲਈ ਰਾਸ਼ਟਰੀ ਟੀ-20 ਅੰਕੜੇ ਨਹੀਂ ਸਨ।
ਪੀਸੀਏ ਦੇ ਸੀਈਓ ਨੇ ਅੱਗੇ ਕਿਹਾ ਕਿ ਖੱਬੇ ਹੱਥ ਦੇ ਬੱਲੇਬਾਜ਼ ਨਿਹਾਲ ਨੇ 414 ਗੇਂਦਾਂ ’ਤੇ 578 ਦੌੜਾਂ ਬਣਾ ਕੇ ਪੰਜਾਬ ਦੇ ਸਾਬਕਾ ਕਪਤਾਨ ਚਮਨ ਲਾਲ ਮਲਹੋਤਰਾ ਦਾ 66 ਸਾਲ ਪੁਰਾਣਾ ਰਿਕਾਰਡ ਤੋੜ ਦਿਤਾ। ਉਸ ਨੇ ਪੰਜਾਬ ਰਾਜ ਅੰਤਰ-ਜ਼ਿਲ੍ਹਾ ਅੰਡਰ-23 ਟੂਰਨਾਮੈਂਟ ਵਿਚ 42 ਚੌਕੇ ਅਤੇ 37 ਛੱਕੇ ਲਗਾਏ।
ਇਕ ਨਿਊਜ਼ ਚੈਨਲ ਨਾਲ ਨਿਹਾਲ ਦੇ ਪਿਤਾ ਕਮਲ ਵਢੇਰਾ ਨੇ ਗੱਲਬਾਤ ਕਰਦੇ ਹੋਏ ਦਸਿਆ ਕਿ ਉਨ੍ਹਾਂ ਦਾ ਪੁੱਤਰ ਸਥਾਨਕ ਸਰਕਾਰੀ ਕਾਲਜ ਵਿਚ ਆਖਰੀ ਸਾਲ ਦਾ ਵਿਦਿਆਰਥੀ ਹੈ। ਉਨ੍ਹਾਂ ਦਾ ਪਰਿਵਾਰ ਲੁਧਿਆਣਾ ਅਤੇ ਹੋਰ ਥਾਵਾਂ ’ਤੇ ਵਿੱਦਿਅਕ ਸੰਸਥਾਵਾਂ ਦੀ ਇਕ ‘ਚੇਨ’ ਚਲਾਉਂਦਾ ਹੈ। ਪੰਜਾਬ ਅੰਤਰ-ਜ਼ਿਲ੍ਹਾ ਅੰਡਰ-23 ਸੈਮੀਫਾਈਨਲ ਮੈਚ ਲੁਧਿਆਣਾ ਅਤੇ ਬਠਿੰਡਾ ਜ਼ਿਲ੍ਹੇ ਦੀਆਂ ਟੀਮਾਂ ਵਿਚਕਾਰ ਲੁਧਿਆਣਾ ਵਿਖੇ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਦੀ ਖੇਡ ਦੌਰਾਨ ਜਦੋਂ ਨਿਹਾਲ ਵਢੇਰਾ ਨੇ ਜਬਰਦਸਤ ਮੈਚ ਖੇਡਿਆ ਤਾਂ ਉਸ ਨੇ ਇਸ ਦੌਰਾਨ ਕਈ ਰਿਕਾਰਡ ਤੋੜੇ।
ਲੁਧਿਆਣਾ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿਚ 165 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ’ਤੇ 880 ਦੌੜਾਂ ਬਣਾਈਆਂ ਹਨ। ਨਿਹਾਲ ਵਢੇਰਾ ਨੂੰ ਜੈਸ਼ ਜੈਨ ਨੇ 111 ਦੌੜਾਂ ਨਾਲ ਪੂਰਾ ਸਾਥ ਦਿਤਾ। ਬਠਿੰਡਾ ਦਾ ਗੇਂਦਬਾਜ਼ ਅਬੀਰ ਕੋਹਲੀ 45 ਓਵਰਾਂ ਵਿਚ 262 ਦੌੜਾਂ ਦੇ ਕੇ ਕਾਫ਼ੀ ਮਹਿੰਗਾ ਸਾਬਿਤ ਹੋਇਆ। ਭਾਰਤ ਦੇ ਇਕ ਹੋਰ ਅੰਡਰ-19 ਖਿਡਾਰੀ ਉਦੈ ਪ੍ਰਤਾਪ ਸਹਾਰਨ ਨੂੰ ਵੀ ਲੁਧਿਆਣਾ ਦੇ ਬੱਲੇਬਾਜ਼ਾਂ ਨੂੰ 46 ਓਵਰਾਂ ਵਿਚ 245 ਦੌੜਾਂ ਦਿੱਤੀਆਂ। ਹਾਲ ਨੇ 2018 ਵਿਚ ਅੰਡਰ-19 ਖਿਡਾਰੀ ਵਜੋਂ ਭਾਰਤ ਲਈ ਡੈਬਿਊ ਕੀਤਾ ਸੀ।
ਸਿਰਫ਼ ਸੱਤ ਮਹੀਨੇ ਪਹਿਲਾਂ, ਨਿਹਾਲ ਨੇ ਜੇਪੀ ਅਤਰੇ ਮੈਮੋਰੀਅਲ ਰਾਸ਼ਟਰੀ ਵਨਡੇ ਟੂਰਨਾਮੈਂਟ ਦੇ 26 ਸਾਲਾਂ ਦੇ ਇਤਿਹਾਸ ਵਿਚ ਹੁਣ ਤਕ ਦਾ ਸਭ ਤੋਂ ਵੱਧ ਸਕੋਰ ਬਣਾਇਆ ਸੀ। ਟੂਰਨਾਮੈਂਟ ਦਾ ਆਯੋਜਨ ਕਰਨ ਵਾਲੇ ਵਿਵੇਕ ਅਤਰੇ ਨੇ ਕਿਹਾ ਕਿ ਉਸ ਦਿਨ, ਉਸ ਨੇ ਲਲਿਤ ਯਾਦਵ ਦੇ 168 ਅਤੇ ਸ਼ਿਖਰ ਧਵਨ ਦੇ 161 ਨੂੰ ਪਿੱਛੇ ਛੱਡਿਆ ਸੀ, ਜੋ ਕਿ ਇਕ ਭਾਰੀ ਸਕੋਰ ਹੋਣ ਦੀ ਉਸ ਦੀ ਕਾਬਲੀਅਤ ਦਾ ਸੰਕੇਤ ਹੈ।     (ਏਜੰਸੀ)


 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement