
ਕੈਪਟਨ ਸਰਕਾਰ ਦੇ ਨਵੇਂ ਫੁਰਮਾਨ ਨਾਲ ਸੱਭ ਤੋਂ ਵੱਧ ਲੁਧਿਆਣਾ ਤੇ ਅੰਮ੍ਰਿਤਸਰ ਪ੍ਰਭਾਵਤ
ਕੋਟਕਪੂਰਾ, 27 ਮਈ (ਗੁਰਿੰਦਰ ਸਿੰਘ): ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਅਪਣੇ ਰਾਜ ਦੌਰਾਨ ਲੋਕਾਂ ਨੂੰ ਪਾਰਦਰਸ਼ੀ ਸਹੂਲਤਾਂ ਘਰਾਂ ਦੇ ਨੇੜੇ ਦੇਣ ਦੀ ਮਨਸ਼ਾ ਨਾਲ ਸੁਖਮਨੀ ਸੁਸਾਇਟੀ ਅਧੀਨ 2147 'ਸੁਵਿਧਾ ਕੇਂਦਰ' ਖੋਲ੍ਹੇ ਸਨ। ਕੈਪਟਨ ਸਰਕਾਰ ਨੇ ਸਿਆਸੀ ਬਦਲਾਖ਼ੋਰੀ ਤਹਿਤ ਸੂਬੇ ਦੇ ਖ਼ਜ਼ਾਨੇ ਲਈ ਘਾਟੇ ਵਾਲਾ ਸੌਦਾ ਕਹਿ ਕਿ ਬੰਦ ਕਰ ਦਿਤਾ ਹੈ।
Sewa Kendraਜ਼ਿਕਰਯੋਗ ਹੈ ਕਿ ਵਿੱਤੀ ਸੰਕਟ ਨਾਲ ਜੂਝਣ ਦੀ ਦੁਹਾਈ ਪਾਉਣ ਵਾਲੀ ਸੂਬਾ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਸਬੰਧਤ ਕੰਪਨੀ ਨੂੰ ਜਾਰੀ ਕੀਤੀ ਜਾਣ ਵਾਲੀ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕਰਨ ਤੋਂ ਬੇਵੱਸ ਹੋ ਕੇ ਹੱਥ ਪਿਛਾਂਹ ਖਿੱਚ ਲਿਆ ਸੀ ਅਤੇ ਇਨ੍ਹਾਂ ਸੇਵਾ ਕੇਂਦਰਾਂ ਨੂੰ ਚਾਲੂ ਰੱਖਣ ਜਾਂ ਬੰਦ ਕਰਨ ਲਈ ਹੋਈਆਂ ਵਿਭਾਗੀ ਮੀਟਿੰਗਾਂ ਦੌਰਾਨ ਭਾਵੇਂ ਇਸੇ ਸਾਲ 24 ਜਨਵਰੀ ਨੂੰ ਸੂਬਾ ਸਰਕਾਰ ਨੇ ਬੀ. ਐਲ. ਐਸ. ਕੰਪਨੀ ਨੂੰ 180 ਦਿਨ ਦਾ ਨੋਟਿਸ ਜਾਰੀ ਕਰ ਕੇ ਬਾਅਦ 'ਚ ਤਹਿਸੀਲ ਤੇ....
Capt. Amrinder Singh......ਮਿੰਨੀ ਸਕੱਤਰੇਤ ਪੱਧਰ 'ਤੇ 2147 'ਚੋਂ 1637 ਕੇਂਦਰਾਂ ਨੂੰ ਬੰਦ ਕਰ ਕੇ ਸਿਰਫ਼ 500 ਸੇਵਾ ਕੇਂਦਰ ਚਾਲੂ ਰੱਖਣ ਦੀ ਗੱਲ ਆਖੀ ਸੀ ਪਰ 26 ਮਈ ਨੂੰ ਵਿਭਾਗ ਨੇ ਮੁਲਾਜ਼ਮਾਂ ਨੂੰ ਝਟਕਾ ਦਿੰਦਿਆਂ ਸਰਕਾਰ ਦੇ ਇਸ਼ਾਰੇ 'ਤੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਨਿਰੋਲ 700 ਪੇਂਡੂ ਸੇਵਾ ਕੇਂਦਰਾਂ (ਟਾਈਪ-3) ਨੂੰ ਬੰਦ ਕਰਨ ਦੇ ਫ਼ੁਰਮਾਨ ਹੀ ਜਾਰੀ ਨਹੀਂ ਕੀਤੇ ਸਗੋਂ ਬੰਦ ਕੀਤੇ ਸੇਵਾ ਕੇਂਦਰਾਂ ਵਿਚ ਕੰਮ ਕਰਦੇ ਕੰਪਿਊਟਰ ਅਪਰੇਟਰਾਂ ਦੀ ਈ ਆਫਿਸ ਆਈਡੀਜ਼ ਵੀ ਨਾਲੋ-ਨਾਲ ਬੰਦ ਕਰ ਦਿਤੀਆਂ ਹਨ।
ਇਸ ਸਮੇਂ ਪੇਂਡੂ ਖੇਤਰ 'ਚ 1759 'ਚੋਂ 1059 ਸੇਵਾ ਕੇਂਦਰ ਚਾਲੂ ਰੱਖੇ ਗਏ ਹਨ ਪਰ ਸਰਕਾਰ ਮਈ ਮਹੀਨੇ ਵਿਚ ਹੋਰ ਵੀ ਸੇਵਾ ਕੇਂਦਰ ਬੰਦ ਕਰਨ ਦੇ ਰੋਂਅ 'ਚ ਹੈ ਅਤੇ ਸ਼ਹਿਰੀ ਖੇਤਰ ਦੇ 388 (ਟਾਈਪ-1 ਤੇ ਟਾਈਪ-2) ਦੇ ਸੇਵਾ ਕੇਂਦਰ ਸੇਵਾਵਾਂ ਦੇਣ ਲਈ ਬਰਕਰਾਰ ਰੱਖੇ ਗਏ ਹਨ। ਸਰਕਾਰ ਨੇ ਸੇਵਾ ਕੇਂਦਰਾਂ ਵਿਚ ਕੰਮ ਕਰਦੇ ਮੁਲਾਜਮਾਂ ਦੀ 5-5 ਮਹੀਨਿਆਂ ਦੀ ਤਨਖ਼ਾਹ ਵੀ ਜਾਰੀ ਨਹੀਂ ਕੀਤੀ ਅਤੇ ਆਉਣ ਵਾਲੇ ਸਮੇਂ ਵਿਚ ਇੰਨਾਂ ਮੁਲਾਜ਼ਮਾਂ ਦਾ ਭਵਿੱਖ ਖ਼ਤਰੇ ਵਿਚ ਪੈਂਦਾ ਦਿਖਾਈ ਦੇ ਰਿਹਾ ਹੈ।
Sewa Kendraਸਰਕਾਰ ਨੇ ਫ਼ੰਡ ਨਾ ਦੇਣ ਕਰ ਕੇ ਅਨੇਕਾਂ ਸੇਵਾ ਕੇਂਦਰਾਂ ਦਾ ਬਿੱਲ ਅਦਾ ਨਾ ਕਰਨ 'ਤੇ ਬਿਜਲੀ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ ਅਤੇ ਮਹਿੰਗੇ ਭਾਅ ਦੀ ਡੀਜ਼ਲ ਬਾਲ ਕੇ ਸੇਵਾ ਕੇਂਦਰਾਂ ਨੂੰ ਚਾਲੂ ਰੱਖਿਆ ਜਾ ਰਿਹਾ ਹੈ। ਬੰਦ ਕੀਤੇ ਸੇਵਾ ਕੇਂਦਰਾਂ 'ਚੋਂ ਸੱਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਸੇਵਾ ਕੇਂਦਰ ਹਨ।