
ਦਲ ਖ਼ਾਲਸਾ ਸ਼ਹੀਦ ਸਿੰਘਾਂ-ਸਿੰਘਣੀਆਂ ਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਡੇਢ ਦਹਾਕੇ ਤੋਂ ਤਾਜ਼ਾ ਕਰ ਰਿਹੈ
ਅੰਮ੍ਰਿਤਸਰ- ਦਰਬਾਰ ਸਾਹਿਬ ਹਮਲੇ ਦੀ 36ਵੀਂ ਵਰ੍ਹੇਗੰਢ ਮੌਕੇ ਦਲ ਖ਼ਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝ ਕੇ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਡੇਢ ਦਹਾਕੇ ਤੋਂ ਦਲ ਖ਼ਾਲਸਾ ਵਲੋਂ ਹਰ ਸਾਲ 5 ਜੂਨ ਨੂੰ ਯਾਦਗਾਰੀ ਮਾਰਚ ਕੀਤਾ ਜਾਂਦਾ ਹੈ।
File
ਬੀਤੇ ਦਿਨ ਘੱਲੂਘਾਰਾ ਹਫ਼ਤਾ ਮਨਾਉਣ ਸਬੰਧੀ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹਰਚਰਨਜੀਤ ਸਿੰਘ ਧਾਮੀ, ਅਮਰੀਕ ਸਿੰਘ ਈਸੜੂ, ਜਨਵੀਰ ਸਿੰਘ ਖੰਡੂਰ, ਰਣਬੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਸ਼ਾਮਲ ਹੋਏ। ਅੱਜ ਇਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦਸਿਆ ਕਿ ਘੱਲੂਘਾਰਾ ਦੇ ਜ਼ਖ਼ਮ ਹਰੇ ਹਨ ਅਤੇ ਪੀੜ ਸੱਜਰੀ।
Dal Khalsa
ਭਾਰਤੀ ਸਟੇਟ ਵਲੋਂ ਸਿੱਖ ਧਰਮ ਅਤੇ ਸਵੈਮਾਨ ਉਤੇ ਕੀਤਾ ਇਹ ਹਮਲਾ ਨਾ ਭੁੱਲਣਯੋਗ ਹੈ। ਜ਼ਿੰਦਾ ਕੌਮਾਂ ਅਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਸਾਰ ਦੀਆਂ ਨਹੀਂ ਹਨ ਸਗੋਂ ਇਤਿਹਾਸ ਦੇ ਇਸ ਦੌਰ ਦੀਆਂ ਯਾਦਾਂ ਨੂੰ ਹਰ ਹੀਲੇ ਸਾਂਭ ਕੇ ਰਖਦੀਆਂ ਹਨ। ਮੀਟਿੰਗ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਅਤੇ ਤਾਲਾਬੰਦੀ ਕਰ ਕੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ, ਮੁਸੀਬਤਾਂ ਅਤੇ ਆਰਥਕ ਦੁਸ਼ਵਾਰੀਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ।
File
ਉਨ੍ਹਾਂ ਮੰਨਿਆ ਕਿ ਮਹਾਂਮਾਰੀ ਦਾ ਖ਼ਤਰਾ ਕਾਇਮ ਹੈ ਅਤੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਮੋਦੀ ਸਰਕਾਰ ਵਲੋਂ ਬਿਨਾਂ ਕਿਸੇ ਠੋਸ ਵਿਉਂਤਬੰਦੀ ਅਤੇ ਜਲਦਬਾਜ਼ੀ ਵਿਚ ਠੋਸੇ ਲਾਕਡਾਊਨ ਨੇ ਲੋਕਾਂ ਖਾਸਕਰ ਪ੍ਰਵਾਸੀਆਂ ਅਤੇ ਗ਼ਰੀਬਾਂ ਦੀਆਂ ਦੁਸ਼ਵਾਰੀਆਂ ਵਿਚ ਵਾਧਾ ਕੀਤਾ ਹੈ। ਉਨ੍ਹਾਂ ਪੀ.ਐਮ ਕੇਅਰਜ਼ ਫ਼ੰਡ 'ਤੇ ਤਿੱਖੀ ਟਿਪਣੀ ਕਰਦਿਆਂ, ਇਸ ਨੂੰ ਭਾਜਪਾ ਦਾ ਨਿਜੀ ਸਰਮਾਇਆ ਦਸਿਆ। ਉਨ੍ਹਾਂ ਪਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਦਸਿਆ ਕਿ 6 ਦੇ ਅੰਮ੍ਰਿਤਸਰ ਬੰਦ ਦਾ ਅੰਤਮ ਫ਼ੈਸਲਾ 1 ਜੂਨ ਨੂੰ ਪੰਜਾਬ ਸਰਕਾਰ ਦੇ ਲਾਕਡਾਊਨ-5.0 ਦੇ ਨਿਯਮਾਂ ਦੇ ਮੱਦੇਨਜ਼ਰ ਲਿਆ ਜਾਵੇਗਾ।
File
ਦਲ ਖ਼ਾਲਸਾ ਆਗੂਆਂ ਨੇ ਨਰਿੰਦਰ ਮੋਦੀ ਸਰਕਾਰ 'ਤੇ ਲਾਕਡਾਊਨ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਾਉਦਿਆਂ ਕਿਹਾ ਕਿ ਦਿੱਲੀ ਪੁਲਿਸ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਹਿਣ ਉਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਯੂਨੀਵਰਸਟੀਆਂ ਦੇ ਵਿਦਿਆਰਥੀਆਂ ਉਤੇ ਕਹਿਰ ਢਾਅ ਰਹੀ ਹੈ ਅਤੇ ਵਿਰੋਧੀ ਧਿਰ ਖਾਮੋਸ਼ ਤਮਾਸ਼ਾਈ ਬੰਣ ਦੇਖ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਬਦਲਾਖੋਰੀ ਦੀ ਨੀਤੀ 'ਤੇ ਤੁਲੀ ਹੈ।
File
ਮੀਟਿੰਗ ਵਿਚ ਮੈਂਬਰਾਂ ਨੇ ਦਿੱਲੀ ਪੁਲਿਸ ਵਲੋਂ ਲਾਕਡਾਊਨ ਦੌਰਾਨ ਮਨਘੜਤ ਕੇਸਾਂ ਵਿਚ ਉਲ਼ਝਾ ਕੇ ਗ੍ਰਿਫ਼ਤਾਰ ਸੀ.ਏ.ਏ ਵਿਰੋਧੀ ਕਾਰਜਕਰਤਾਵਾਂ ਜਿਨ੍ਹਾਂ ਵਿਚ ਗਰਭਵਤੀ ਲੇਡੀ ਸਫੂਰਾ ਜ਼ਰਗਰ ਅਤੇ ਪਿੰਜਰਾਤੋੜ ਸੰਸਥਾ ਦੀਆਂ ਦੋ ਲੜਕੀਆਂ ਸ਼ਾਮਲ ਹਨ ਨੂੰ ਰਿਹਾਅ ਕਰਨ ਲਈ ਆਵਾਜ਼ ਉਠਾਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।