ਖ਼ਬਰਾਂ |

ਤਾਜ਼ਾ |

ਬੇਅਦਬੀ ਦੀਆਂ ਘਟਨਾਵਾਂ ਦੇ ਇਨਸਾਫ਼ ਲਈ ਜਥਾ ਗਿਆ
Published : Jun 28, 2018, 12:16 pm IST
Updated : Jun 28, 2018, 12:16 pm IST
SHARE ARTICLE
Jatha
Jatha

ਪਿਛਲੇ ਲੰਮੇਂ ਸਮੇਂ ਤੋਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਪਾਰਦਰਸ਼ਤਾ ਲਈ ਤਖਤਾਂ ਦੇ ਜਥੇਦਾਰਾਂ ਵਲੋਂ ਬਰਗਾੜੀ ਵਿਖੇ......

ਮੱਲਾਂਵਾਲਾ ਪਿਛਲੇ ਲੰਮੇਂ ਸਮੇਂ ਤੋਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਪਾਰਦਰਸ਼ਤਾ ਲਈ ਤਖਤਾਂ ਦੇ ਜਥੇਦਾਰਾਂ ਵਲੋਂ ਬਰਗਾੜੀ ਵਿਖੇ ਜੋ ਇਨਸਾਫ਼ ਮੋਰਚਾ ਲਗਾਇਆ ਗਿਆ ਹੈ। ਜਿਸ ਦਾ ਸਮਰਥਨ ਸਾਰੀਆਂ ਸਿੱਖ ਜਥੇਬੰਦੀਆਂ ਵਲੋਂ ਸਮਰਥ ਕੀਤਾ ਜਾ ਰਿਹਾ ਹੈ। ਹਰ ਸਿੱਖ ਵਲੋਂ ਇਸ ਇਨਸਾਫ ਮੋਰਚੇ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਸ ਤਹਿਤ ਸ਼ਾਮ ਵੇਲੇ ਮੱਲਾਂਵਾਲਾ ਦੀ ਸੰਗਤ ਵਲੋਂ ਇਕ ਜਥਾ ਬਰਗਾੜੀ ਨੂੰ ਇਨਸਾਫ਼ ਮੋਰਚੇ ਵਿਚ ਸੰਗਤ ਕਰਨ ਲਈ ਰਵਾਨਾ ਹੋਇਆ।

ਜਥੇ ਵਿਚ ਬਾਬਾ ਹਰਦੀਪ ਸਿੰਘ ਮੱਲਾਂਵਾਲਾ ਟਹਿਲ ਸਿੰਘ ਗਗਨ ਮੈਡੀਕਲ ਤੋਂ ਹਾਰਦੇਵ ਸਿੰਘ ਭੁਟੋ, ਗੋਰਾ ਜਸਵਿੰਦਰ ਸਿੰਘ ਆਦਿ ਸਿੰਘਾਂ ਨੇ ਮੱਲਾਵਾਲਾ ਤੋਂ ਰਵਾਨਾ ਹੋਏ ਜਥੇ ਦੀ ਅਗਵਾਈ ਕੀਤੀ ਸੰਗਤਾਂ ਨੇ ਜਿਥੇ ਤਖਤਾਂ ਦੇ ਜਥੇਦਾਰਾਂ ਦੀ ਗੁਰੂ ਸਾਹਿਬਾਂ ਦੀ ਬੇਅਦਬੀ ਦੇ ਮੁੱਦੇ 'ਤੇ ਵਿਢੇ ਸੰਘਰਸ਼ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਪੰਜਾਬ ਸਰਕਾਰ ਨੂੰ ਦੇਰ ਆਏ ਦਰੁਸਤ ਆਏ ਤਹਿਤ ਆਖਿਆ ਕਿ ਪੰਥ ਦੋਖੀਆਂ ਦੀ ਭਾਲ ਲਈ ਸਰਕਾਰ ਵਧੀਆਂ ਕਾਰਵਾਈ ਕਰ ਰਹੀ ਹੈ।

ਸਰਕਾਰ ਨੇ ਸਾਰੇ ਮਾਮਲੇ ਵਿਚ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ। ਗੁਰੂ ਸਾਹਿਬਾਂ ਦੇ ਸਤਿਕਾਰ ਨੂੰ ਢਾਹ ਲਾਉਣ ਪਿਛੇ ਚਾਹੇ ਕਿਸੇ ਵੀ ਸ਼ਰਾਰਤੀ ਅਨਸਰ ਦਾ ਹੱਥ ਹੋਵੇ ਸੰਗਤ ਸਾਹਮਣੇ ਉਜਾਗਰ ਹੋਣਾ ਚਾਹੀਦਾ ਹੈ। ਤਾਂ ਜੋ ਅੱਗੇ ਤੋਂ ਕੋਈ ਵੀ ਕਿਸੇ ਧਰਮ ਦਾ ਅਪਮਾਨ ਨਾਂ ਕਰ ਸਕੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Satluj Movie : 'ਮਾਹੌਲ ਉਨ੍ਹਾਂ ਲਈ ਖਰਾਬ ਹੋਊਗਾ, ਜੋ ਸੱਚ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ'- Sarbans Parteek

10 Jul 2026 2:51 PM

Raja Warring ਦਾ ਵੱਡਾ ਬਿਆਨ | 'ਭੁਪੇਸ਼ ਬਘੇਲ ਦੀਆਂ ਸ਼ਰਤਾਂ ਕੱਲ੍ਹ ਪਤਾ ਲੱਗਣਗੀਆਂ' | Punjab Congress News LIVE

10 Jul 2026 2:51 PM

ਪੰਜਾਬ ਕਾਂਗਰਸ ਵਿੱਚ ਚੱਲ ਰਹੀਆਂ ਸਿਆਸੀ ਚਰਚਾਵਾਂ ਦੇ ਵਿਚਕਾਰ MP Sukhjinder Randhawa ਨੇ ਦਿੱਤਾ ਵੱਡਾ ਬਿਆਨ

09 Jul 2026 2:56 PM

FBI Targets Punjab SHO? | Gurinderjit Nagra Named in US Court | Jaggu Bhagwanpuria Link Alleged

08 Jul 2026 2:57 PM

'SATLUJ' ਫ਼ਿਲਮ ਬੈਨ 'ਤੇ ਬਾਬਾ Raja Raj Singh ਦਾ ਵੱਡਾ ਬਿਆਨ | "ਸਰਕਾਰਾਂ ਨੂੰ ਕੀ ਹੋ ਗਿਆ?" | Interview

08 Jul 2026 2:57 PM
Advertisement