ਪੰਜਾਬ ਦੇ ਜੰਗਲਾਂ ਦੀ ਰਾਖੀ ਲਈ 'ਡਰੋਨ ਪ੍ਰਣਾਲੀ' ਦਾ ਆਗ਼ਾਜ਼
Published : Jul 28, 2018, 11:44 pm IST
Updated : Jul 28, 2018, 11:44 pm IST
SHARE ARTICLE
Sadhu Singh Dharamsot imposing water on the plants
Sadhu Singh Dharamsot imposing water on the plants

ਪੰਜਾਬ ਸਰਕਾਰ ਦੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਅੱਜ ਨਾਭਾ ਵਿਖੇ ਮਨਾਏ ਗਏ 69ਵੇਂ ਰਾਜ ਪਧਰੀ ਵਣ ਮਹਾਂ ਉਤਸਵ ਮੌਕੇ............

ਨਾਭਾ : ਪੰਜਾਬ ਸਰਕਾਰ ਦੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਅੱਜ ਨਾਭਾ ਵਿਖੇ ਮਨਾਏ ਗਏ 69ਵੇਂ ਰਾਜ ਪਧਰੀ ਵਣ ਮਹਾਂ ਉਤਸਵ ਮੌਕੇ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਐਲਾਨ ਕੀਤਾ ਕਿ ਜੰਗਲਾਤ ਵਿਭਾਗ ਦੀ 31 ਹਜ਼ਾਰ ਏਕੜ ਜ਼ਮੀਨ 'ਤੇ ਹੋਏ ਨਾਜਾਇਜ਼ ਕਬਜ਼ਿਆਂ ਵਿਚੋਂ 10 ਹਜ਼ਾਰ ਏਕੜ ਨਾਜਾਇਜ਼ ਕਬਜ਼ੇ ਦੀਵਾਲੀ ਤਕ ਛੁਡਵਾ ਲਏ ਜਾਣਗੇ, ਜਦੋਂ ਕਿ 5 ਹਜ਼ਾਰ ਏਕੜ ਜ਼ਮੀਨ ਤੋਂ ਅਜਿਹੇ ਨਾਜਾਇਜ਼ ਕਬਜ਼ੇ ਪਹਿਲਾਂ ਹੀ ਛੁਡਵਾ ਲਏ ਗਏ ਹਨ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁੱਜਣਾ ਸੀ

ਪ੍ਰੰਤੂ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਕਰ ਕੇ ਉਹ ਇਥੇ ਨਾ ਪੁੱਜ ਸਕੇ ਪ੍ਰੰਤੂ ਉਨ੍ਹਾਂ ਨੇ ਕੈਬਨਿਟ ਮੰਤਰੀ ਸ. ਧਰਮਸੋਤ ਜ਼ਰੀਏ ਪੰਜਾਬ ਵਾਸੀਆਂ ਨੂੰ 69ਵੇਂ ਵਣ ਮਹਾਂਉਤਸਵ ਦੀਆਂ ਅਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ।  ਇਸ ਮੌਕੇ ਜੰਗਲਾਤ ਮੰਤਰੀ ਵਲੋਂ ਪੰਜਾਬ ਦੇ ਜੰਗਲਾਤ ਵਿਭਾਗ ਵਲੋਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ 'ਤੇ ਅਧਾਰਤ ਐਨਰਾ ਟੈਕਨੋਲੋਜੀ ਏਜੰਸੀ ਦੀਆਂ ਸੇਵਾਵਾਂ ਲੈ ਕੇ ਸੂਬੇ ਦੇ ਜੰਗਲਾਂ ਦੀ ਰਾਖੀ ਤੇ ਮੈਪਿੰਗ ਲਈ ਡਰੋਨ ਤਕਨੀਕ ਦੀ ਵਰਤੋਂ ਕਰਦਿਆਂ ਅੱਜ ਇਕ ਨਵੀਂ ਪਹਿਲ ਦੀ  ਸ਼ੁਰੂਆਤ ਕਰ ਕੇ ਇਕ ਪਾਇਲਟ ਪ੍ਰਾਜੈਕਟ ਅਰੰਭ ਕੀਤਾ ਗਿਆ।

ਇਸ ਨਾਲ ਜੰਗਲਾਂ ਵਿਚ ਹੁੰਦੀ ਨਾਜਾਇਜ਼ ਕਟਾਈ, ਨਾਜਾਇਜ਼ ਖਨਣ ਤੇ ਅੱਗ ਆਦਿਕ ਨਾਲ ਹੋਏ ਨੁਕਸਾਨ ਦੀ ਰਾਖੀ ਕੀਤੀ ਜਾਵੇਗੀ।  ਇਸ ਤੋਂ ਪਹਿਲਾਂ ਜੰਗਲਾਤ ਮੰਤਰੀ ਨੇ ਨਾਭਾ ਦੇ ਬੀੜ ਅੰਨ੍ਹੀਆਂ ਢੇਰੀਆਂ ਵਿਖੇ ਕਰੀਬ ਇਕ ਕਰੋੜ ਰੁਪਏ ਦੀ ਲਾਗਤ ਨਾਲ 16 ਏਕੜ ਕਰਬੇ ਵਿਚ ਬਣਾਏ ਗਏ 'ਨੇਚਰ ਪਾਰਕ' ਨੂੰ ਮੁੱਖ ਮੰਤਰੀ ਦੀ ਤਰਫ਼ੋਂ ਪੰਜਾਬ ਵਾਸੀਆਂ ਨੂੰ ਸਮਰਪਤ ਕੀਤਾ ਅਤੇ ਨਾਲ ਹੀ ਇਥੇ ਨਿੰਮ, ਬੋਹੜ ਤੇ ਪਿੱਪਲ ਦੀ ਤ੍ਰਿਵੇਣੀ ਲਗਾ ਕੇ ਇਸ ਦੇ ਦੂਜੇ ਪੜਾਅ ਦੇ ਕੰਮਾਂ ਦੀ ਸ਼ੁਰੂਆਤ ਵੀ ਕਰਵਾਈ।  ਇਸ ਤੋਂ ਬਾਅਦ ਨਾਭਾ ਦੀ ਅਨਾਜ ਮੰਡੀ ਵਿਖੇ ਹੋਏ ਰਾਜ ਪਧਰੀ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਜੰਗਲਾਤ ਮੰਤਰੀ

ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਸੂਬੇ ਦੀ ਉਨਤੀ ਤੇ ਖ਼ੁਸ਼ਹਾਲੀ ਲਈ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕਰੇਗੀ। ਸ. ਧਰਮਸੋਤ ਨੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ ਘਰ-ਘਰ ਹਰਿਆਲੀ ਸਕੀਮ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਤਹਿਤ ਸ਼ੁਰੂ ਕੀਤੀ ਮੋਬਾਇਲ ਐਪ ਆਈ ਹਰਿਆਲੀ ਨਾਲ ਹੁਣ ਤਕ 10 ਲੱਖ ਪਰਵਾਰ ਜੁੜ ਚੁਕੇ ਹਨ ਅਤੇ 15 ਲੱਖ ਤੋਂ ਵਧੇਰੇ ਬੂਟੇ ਵੰਡੇ ਗਏ ਹਨ। ਇਸੇ ਦੌਰਾਨ ਪੰਜਾਬ ਦੇ ਜੰਗਲੀ ਖੇਤਰ ਦੀ ਮੈਪਿੰਗ ਅਤੇ ਮੋਨੀਟਰਿੰਗ ਲਈ ਪੰਜਾਬ ਸਰਕਾਰ ਦੇ ਅਦਾਰੇ

ਪੰਜਾਬ ਰਿਮੋਟ ਸੈਸਿੰਗ ਸੈਂਟਰ ਵੱਲੋਂ ਤਿਆਰ ਕੀਤੀ ਮੋਬਾਇਲ ਐਪ ਵੀ ਲਾਂਚ ਕੀਤੀ ਗਈ, ਇਸ ਐਪ ਨਾਲ ਜੀ.ਪੀ.ਐਸ ਅਤੇ ਸੈਟੇਲਾਈਟ ਚਿੱਤਰ ਟੈਕਨੋਲੋਜੀ ਰਾਹੀਂ ਸੂਬੇ ਦੇ 'ਗਰੀਨ ਕਵਰ' ਦੀ ਮੈਪਿੰਗ ਅਤੇ ਮੋਨੀਟਰਿੰਗ ਕੀਤੀ ਜਾਵੇਗੀ, ਇਸ ਨੂੰ ਆਮ ਨਾਗਰਿਕਾਂ ਸਮੇਤ ਜੰਗਲਾਤ ਵਿਭਾਗ ਵਰਤ ਸਕੇਗਾ। ਇਸ ਦੌਰਾਨ ਜੰਗਲਾਂ ਦੀ ਰਾਖੀ ਕਰਨ ਵਾਲੇ ਵਿਭਾਗ ਦੇ ਅਧਿਕਾਰੀਆਂ ਅਤੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਜਦੋਂਕਿ ਬੇਟੀ ਬਚਾਓ, ਰੁੱਖ ਲਗਾਓ ਤੇ ਧਰਤੀ ਬਚਾਓ ਤਹਿਤ ਲੜਕੀਆਂ ਨੂੰ ਚੰਦਨ ਦੇ ਬੂਟੇ ਵੰਡੇ ਗਏ। ਜੰਗਲਾਤ ਵਿਭਾਗ ਨੇ ਸ. ਧਰਮਸੋਤ ਨੂੰ ਰੁਦਰਾਖ਼ਸ਼ ਦੇ ਬੂਟੇ ਨਾਲ ਸਨਮਾਨਤ ਕੀਤਾ ਗਿਆ

ਅਤੇ ਆਮ ਲੋਕਾਂ ਲਈ ਲੱਖਾਂ ਦੀ ਗਿਣਤੀ 'ਚ ਬੂਟੇ ਵੰਡੇ ਗਏ। ਸਮਾਗਮ ਮੌਕੇ ਹਲਕਾ ਬਿਆਸ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਹਲਕਾ ਸ਼ੁਤਰਾਣਾ ਦੇ ਵਿਧਾਇਕ ਸ. ਨਿਰਮਲ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਖਨੌੜਾ, ਸ਼ਹਿਰੀ ਕਾਂਗਰਸ ਪਟਿਆਲਾ ਦੇ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੁਰੀ ਆਦਿ ਮੌਜੂਦ ਸਨ। ਇਸ ਮੌਕੇ ਗਾਇਕ ਡਾ. ਨਿਰਮਲ ਨਿੰਮਾ, ਮਨਜੀਤ ਮਿੱਕੀ, ਦਿਵਿਆ ਕੌਰ ਤੇ ਨਵਲ ਕਿਸ਼ੋਰ ਨੇ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement