
ਇੱਥੇ ਬੱਚੀ ਦੀ ਮੌਤ ਦੇ ਇਕ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਅਤੇ ਇਕ ਨੂੰ ਲਾਈਨ ਹਾਜ਼ਰ ਕਰ ਦਿਤਾ ਗਿਆ ਹੈ। ਤਲਵੰਡੀ ਸਾਬੋ ਦੀ ਮਹਿਲਾ ਕੌਂਸਲਰ ...
ਬਠਿੰਡਾ : ਇੱਥੇ ਬੱਚੀ ਦੀ ਮੌਤ ਦੇ ਇਕ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਅਤੇ ਇਕ ਨੂੰ ਲਾਈਨ ਹਾਜ਼ਰ ਕਰ ਦਿਤਾ ਗਿਆ ਹੈ। ਤਲਵੰਡੀ ਸਾਬੋ ਦੀ ਮਹਿਲਾ ਕੌਂਸਲਰ ਦੇ ਪਤੀ 'ਤੇ ਕਥਿਤ ਛੇੜਛਾੜ ਦੇ ਦੋਸ਼ ਲਾਉਣ ਵਾਲੀ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਦਰਜ ਬਲੈਕਮੇਲਿੰਗ ਦਾ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਪ੍ਰੀਤੀ ਦੀ ਇਕ ਮਹੀਨੇ ਦੀ ਭਾਣਜੀ ਜੋ ਹਸਪਤਾਲ ਵਿਚ ਜ਼ੇਰੇ ਇਲਾਜ ਸੀ, ਨੇ ਦਮ ਤੋੜ ਦਿਤਾ।
suspendedਪਰਿਵਾਰ ਨੇ ਦੋਸ਼ ਲਾਇਆ ਕਿ ਪੁਲਿਸ ਪਾਰਟੀ ਅਤੇ ਮੁਲਾਜ਼ਮਾਂ ਵਲੋਂ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਉਕਤ ਬੱਚੀ ਨਾਲ ਵੀ ਖਿੱਚਧੂਹ ਕੀਤੀ ਗਈ ਸੀ। ਬੀਤੇ ਕੱਲ੍ਹ ਹੀ ਲੋਕ ਜਨਸ਼ਕਤੀ ਪਾਰਟੀ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਪਰਿਵਾਰ ਕੋਲ ਪੁੱਜ ਗਏ ਸਨ ਅਤੇ ਉਨ੍ਹਾਂ ਨੇ ਬੱਚੀ ਦੀ ਮੌਤ ਅਤੇ ਲੜਕੀ ਦੀ ਕੁੱਟਮਾਰ ਦੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਦੱਸਦਿਆਂ ਉਨ੍ਹਾਂ 'ਤੇ ਕਾਰਵਾਈ ਤਕ ਬੱਚੀ ਦੀਆਂ ਅੰਤਿਮ ਕਿਰਿਆਵਾਂ ਨਾ ਕਰ ਦੇਣ ਦਾ ਐਲਾਨ ਕਰ ਦਿਤਾ ਸੀ।
Punjab Policeਇਸ ਮਾਮਲੇ ਦੀ ਜਾਂਚ ਲਈ ਐੱਸਪੀ(ਡੀ.) ਬਠਿੰਡਾ ਸਵਰਨ ਸਿੰਘ ਨੂੰ ਭੇਜਿਆ ਗਿਆ ਸੀ। ਦੇਰ ਸ਼ਾਮ ਤੱਕ ਚੱਲੇ ਇਸ ਰੇੜਕੇ 'ਚ ਆਖ਼ਰਕਾਰ ਥਾਣਾ ਤਲਵੰਡੀ ਸਾਬੋ ਦੇ 2 ਸਹਾਇਕ ਥਾਣੇਦਾਰਾਂ ਸੁਖਪਾਲ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿਤਾ ਗਿਆ, ਜਦਕਿ ਗੁਰਮੇਜ ਸਿੰਘ ਨਾਂ ਦੇ ਇਕ ਹੋਮਗਾਰਡ ਜਵਾਨ ਨੂੰ ਲਾਈਨ ਹਾਜ਼ਰ ਕਰ ਦਿਤਾ ਗਿਆ।
Infant’s death case 2 cops suspendedਲੋਕ ਜਨਸ਼ਕਤੀ ਪਾਰਟੀ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਦੇਰ ਸ਼ਾਮ ਗੱਲ ਕਰਦਿਆਂ ਦਾਅਵਾ ਕੀਤਾ ਕਿ ਲੜਕੀ 'ਤੇ ਦਰਜ ਮਾਮਲਾ ਖਾਰਜ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਸਬੰਧੀ ਲਿਖਤੀ ਸਬੂਤ ਮਿਲ ਜਾਣ ਤੋਂ ਬਾਅਦ ਹੀ ਥਾਣੇ ਵਿਚੋਂ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਸਥਾਨਕ ਬਸਪਾ ਦੇ ਕੁਝ ਆਗੂਆਂ ਤੋਂ ਇਲਾਵਾ ਜਲੌਰ ਸਿੰਘ ਵੀ ਹਾਜ਼ਰ ਸਨ।