
ਸਾਬਕਾ ਹਾਕੀ ਖਿਡਾਰੀ ਅਜੀਤ ਪਾਲ ਸਿੰਘ ਨੇ ਕੀਤੀ ਅਗਵਾਈ
ਚੰਡੀਗੜ੍ਹ : ਸਿਹਤ ਖੇਤਰ ਅਤੇ ਆਮ ਲੋਕਾਂ ਦਰਮਿਆਨ ਅਕਾਦਮਿਕ ਅਤੇ ਸਿਹਤ ਸਬੰਧੀ ਜਾਗਰੂਕਤਾ ਗਤੀਵਿਧੀਆਂ ਲਈ ਸਿਹਤ ਸੇਵਾਵਾਂ ਨਾਲ ਜੁੜੇ ਪੇਸ਼ੇਵਰਾਂ ਵੱਲੋਂ ਬਣਾਈ ਸੰਸਥਾ ‘ਜੀ ਐਲ ਰੈਂਜਵਸ’ ਵਲੋਂ ਵਿਸ਼ਵ ਹੈਪੇਟਾਇਟਸ ਦਿਵਸ ਮੌਕੇ ਇੱਥੇ ਸੁਖਨਾ ਝੀਲ ਤੋਂ ਕੈਪੀਕਲ ਕੰਪਲੈਕਸ ਤਕ ‘ਰਨ ਫ਼ਾਰ ਅਵੇਰਨੈੱਸ' ਵਿਸ਼ੇ ਹੇਠ ਈਵੈਂਟ ਕਰਵਾਇਆ ਗਿਆ। ਭਾਰਤ ਨੂੰ ਆਪਣੀ ਕਪਤਾਨੀ ਹੇਠ ਇਕਲੌਤਾ ਵਿਸ਼ਵ ਕੱਪ ਜਿਤਾਉਣ ਵਾਲੇ ਮਹਾਨ ਹਾਕੀ ਓਲੰਪੀਅਨ ਪਦਮਸ੍ਰੀ ਅਜੀਤ ਪਾਲ ਸਿੰਘ ਦੀ ਅਗਵਾਈ ਹੇਠ ਕਰਵਾਈ ਇਸ ਜਾਗਰੂਕਤਾ ਦੌੜ ਵਿਚ ਟ੍ਰਾਈਸਿਟੀ ਦੇ 300 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ।
Run for awareness organised by GI Rendezvous on World Hepatitis Day
ਵਿਸ਼ਵ ਸਿਹਤ ਸੰਗਠਨ ਦੁਆਰਾ ਹਰ ਸਾਲ 28 ਜੁਲਾਈ ਨੂੰ ਵਿਸ਼ਵ ਹੈਪੇਟਾਇਟਸ ਦਿਵਸ ਆਲਮੀ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ਵ ਹੈਪੇਟਾਇਟਸ ਦਿਵਸ ਦੇ ਵਿਸ਼ੇ 'ਫਾਈਂਡ ਦ ਮਿਸਿੰਗ ਮਿਲੀਅਨਜ਼' ਨੂੰ ਪੀ.ਜੀ.ਆਈ. ਦੇ ਹੈਪਾਟੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਨੈਸ਼ਨਲ ਵਾਇਰਲ ਹੈਪੇਟਾਇਟਸ ਕੰਟਰੋਲ ਪ੍ਰੋਗਰਾਮ ਦੇ ਚੇਅਰਮੈਨ ਡਾ. ਆਰ.ਕੇ. ਧੀਮਾਨ ਵਲੋਂ ਢੁਕਵੇਂ ਢੰਗ ਨਾਲ ਉਜਾਗਰ ਕੀਤਾ ਗਿਆ।
Run for awareness organised by GI Rendezvous on World Hepatitis Day
ਉਨ੍ਹਾਂ ਤਕਰੀਬਨ 300 ਲੋਕਾਂ ਨਾਲ ਲਿਵਰ ਦੇ ਬਚਾਅ ਅਤੇ ਹੈਪੇਟਾਇਟਸ ਦੇ ਖ਼ਾਤਮੇ ਸਬੰਧੀ ਆਪਣੇ ਕੀਮਤੀ ਵਿਚਾਰ ਵੀ ਸਾਂਝੇ ਕੀਤੇ। ਇਥੇ ਇਕੱਠੇ ਹੋਏ ਲੋਕਾਂ ਵਿਚੋਂ ਜ਼ਿਆਦਾਤਰ ਨੇ ਸੁਖਨਾ ਝੀਲ ਵਿਖੇ ਕਰਵਾਈ 'ਰਨ ਫਾਰ ਅਵੇਰਨੈਸ' ਵਿਚ ਹਿੱਸਾ ਲਿਆ ਅਤੇ ਡਾ. ਆ.ਕੇ. ਧੀਮਾਨ ਦੇ ਜਾਗਰੂਕਤਾ ਫ਼ੈਲਾਉਣ ਸਬੰਧੀ ਯਤਨਾਂ ਦੀ ਸ਼ਲਾਘਾ ਕੀਤੀ।
Run for awareness organised by GI Rendezvous on World Hepatitis Day
ਇਸ ਦੌੜ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਹਾਕੀ ਓਲੰਪੀਅਨ ਅਜੀਤ ਪਾਲ ਸਿੰਘ ਨੇ ਡਾ. ਧੀਮਾਨ ਦੇ ਵਿਚਾਰਾਂ 'ਤੇ ਬੋਲਦਿਆਂ ਕਿਹਾ ਕਿ ਜਿਗਰ ਸਾਡੇ ਸਰੀਰ ਦਾ ਇਕ ਮਹੱਤਵਪੂਰਨ ਹਿੱਸਾ ਹੈ ਅਤੇ ਸਿਹਤਮੰਦ ਰਹਿਣ ਲਈ ਇਸਦੀ ਸੰਭਾਲ ਅਤਿ ਜ਼ਰੂਰੀ ਹੈ। ਇਸ ਦੌੜ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਹਾਕੀ ਦੇ ਦਿੱਗਜ਼ ਖਿਡਾਰੀ ਅਜੀਤ ਪਾਲ ਸਿੰਘ ਨਾਲ ਫੋਟੋਆਂ ਖਿਚਾਉਣ ਦਾ ਵਧੇਰੇ ਉਤਸ਼ਾਹ ਵੇਖਣ ਨੂੰ ਮਿਲਿਆ। ਉਨ੍ਹਾਂ ਬੱਚਿਆਂ ਅਤੇ ਨਾਲ 1975 ਦੇ ਵਿਸ਼ਵ ਕੱਪ ਦੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।
Run for awareness organised by GI Rendezvous on World Hepatitis Day
‘ਜੀ ਐਲ ਰੈਂਜਵਸ’ ਦੇ ਕਨਵੀਨਰ ਡਾ. ਗੁਰਬਿਲਾਸ ਪੀ. ਸਿੰਘ ਅਤੇ ਡਾ. ਸੁਖਬੀਰ ਸਿੰਘ ਸੋਢੀ ਨੇ ਕਿਹਾ ਕਿ ਉਹ ਵੱਖ-ਵੱਖ ਸਟਰੀਮਾਂ ਅਤੇ ਟ੍ਰਾਇਸਿਟੀ ਦੇ ਵੱਖ-ਵੱਖ ਹਸਪਤਾਲਾਂ 'ਚੋਂ ਉਨ੍ਹਾਂ ਦੇ ਮੈਡੀਕਲ ਸਾਥੀਆਂ ਅਤੇ ਚੰਡੀਗੜ੍ਹ ਦੇ ਰਨਰਜ਼ ਸਮੇਤ ਇੰਡਸੰਡ ਬੈਂਕ ਰਨਰਜ਼, ਜੋ ਕਿ ਕਰਨਾਲ ਤਕ ਤੋਂ ਇਸ ਈਵੈਂਟ ਵਿਚ ਹਿੱਸਾ ਲੈਣ ਲਈ ਬੜੇ ਉਤਸ਼ਾਹ ਨਾਲ ਪਹੁੰਚੇ ਹਨ, ਨੂੰ ਵੇਖ ਕੇ ਉਹ ਬੜੇ ਖੁਸ਼ ਹਨ। ਹੈਲਥਕੇਅਰ ਪੇਸ਼ੇਵਰਾਂ ਦੀ ਟੀਮ ਨੇ ਕਿਹਾ ਕਿ ਉਹ ਪਿਛਲੇ 3 ਸਾਲਾਂ ਤੋਂ ਪੰਜਾਬ ਭਰ ਵਿੱਚ ਹੈਪੇਟਾਇਟਸ ਦਿਵਸ ਮਨਾ ਰਹੇ ਹਨ ਪਰ ਟ੍ਰਾਇਸਿਟੀ ਵਿਖੇ ਉਨ੍ਹਾਂ ਨੂੰ ਵਧੇਰੇ ਉਤਸ਼ਾਹ ਵੇਖਣ ਨੂੰ ਮਿਲਿਆ ਹੈ।
Run for awareness organised by GI Rendezvous on World Hepatitis Day
ਇਸ ਮੌਕੇ ਓਲੰਪੀਅਨ ਗੁਰਦਿਸ਼ ਪਾਲ ਸਿੰਘ, ਪੰਜਾਬੀ ਗਾਇਕ ਹਰਦੀਪ, ਸੁਖਜੀਤ ਲਹਿਲ, ਡਾ. ਜਸਪ੍ਰੀਤ ਸਿੰਘ ਬਾਠ, ਰਣਬੀਰ ਸਿੰਘ ਰਾਣਾ, ਡਾ. ਸੁਵਿਰ ਗੁਪਤਾ ਅਤੇ ਦੀਪਕ ਸ਼ਰਮਾ ਹਾਜ਼ਰ ਸਨ।