10 ਦਿਨ ਦੀ ਮੁਸ਼ੱਕਤ ਤੋਂ ਬਾਅਦ ਅਖੀਰ ਕਾਬੂ ਆਇਆ ਸੰਗਰੂਰ 'ਚ ਨਕਲੀ ਦੁੱਧ ਅਤੇ ਦੁੱਧ ਉਤਪਾਦ ਵੇਚਣ ਵਾਲਾ
Published : Aug 28, 2018, 6:39 pm IST
Updated : Aug 28, 2018, 6:39 pm IST
SHARE ARTICLE
Meeting
Meeting

ਪੰਜਾਬ ਰਾਜ ਵਿੱਚ ਮਿਲਾਵਟਖੋਰੀ ਦਾ ਧੰਦਾ ਕਰਨ ਵਾਲੇ ਕਿਸੇ ਵੀ ਸਖ਼ਸ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹ ਦੇਰ-ਸਵੇਰ ਕਾਨੂੰਨ ਦੀ ਪਕੜ ਵਿੱਚ ਹੋਵੇਗਾ। ਉਕਤ ਪ੍ਰਗਟਾਵਾ ਕਮਿਸ਼ਨਰ..

ਫੂਡ ਸੇਫਟੀ ਟੀਮਾਂ ਵੱਲੋਂ ਵੱਖ-ਵੱਖ ਛਾਪਿਆਂ ਰਾਹੀਂ ਨਕਲੀ ਪਨੀਰ, ਦੇਸੀ ਘਿਓ ਅਤੇ ਮਿਆਦ ਲੰਘ ਚੁੱਕੇ ਮਸਾਲੇ ਜ਼ਬਤ
ਲੋਕਾਂ ਨੂੰ ਜਾਗਰੂਕ ਕਰਨ ਹਿੱਤ ਮੀਟਿੰਗਾਂ ਦਾ ਦੌਰ ਜਾਰੀ
 

ਚੰਡੀਗੜ੍ਹ : ਪੰਜਾਬ ਰਾਜ ਵਿੱਚ ਮਿਲਾਵਟਖੋਰੀ ਦਾ ਧੰਦਾ ਕਰਨ ਵਾਲੇ ਕਿਸੇ ਵੀ ਸਖ਼ਸ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹ ਦੇਰ-ਸਵੇਰ ਕਾਨੂੰਨ ਦੀ ਪਕੜ ਵਿੱਚ ਹੋਵੇਗਾ। ਉਕਤ ਪ੍ਰਗਟਾਵਾ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸ਼ਟ੍ਰੇਸ਼ਨ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਅੱਜ ਇੱਥੇ ਕੀਤਾ। ਉਨ੍ਹਾਂ ਕਿਹਾ ਕਿ ਬੀਤੇ 10 ਦਿਨਾਂ ਤੋਂ ਫੂਡ ਸੇਫਟੀ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਤਾਂ ਜੋ ਨਿਰੰਤਰ ਨਕਲੀ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਵਿਕਰੀ ਕਰ ਰਹੇ ਲੋਕਾਂ ਨੂੰ ਫੜਿਆ ਜਾ ਸਕੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂੰ ਨੇ ਦੱਸਿਆ ਕਿ ਮਲੇਰਕੋਟਲਾ ਦਾ ਇਕ ਨਕਲੀ ਦੁੱਧ ਅਤੇ ਦੁੱਧ ਉਤਪਾਦ ਤਿਆਰ ਕਰਕੇ ਲਧਿਆਣਾ ਵਿਖੇ ਵੇਚਣ ਵਾਲੇ ਵਿਅਕਤੀ ਨੂੰ ਫੜਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।

dupingRaid

ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਆਪਣਾ ਤਿਆਰ ਕੀਤਾ ਮਾਲ ਇੱਕ ਵਹੀਕਲ ਰਾਹੀਂ ਲੁਧਿਆਣਾ ਵਿਖੇ ਲਿਆ ਕੇ ਇੱਥੇ ਪਹਿਲਾਂ ਤੋਂ ਤੈਅ ਜਗ੍ਹਾ ਤੇ ਆਪਣੀ ਗੱਡੀ ਪਾਰਕ ਕਰ ਦਿੰਦਾ ਸੀ। ਇਸ ਸਬੰਧੀ ਸੂਹ ਮਿਲਣ ਤੇ ਫੂਡ ਸੇਫਟੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਪ੍ਰੰਤੂ ਉਹ ਮੌਕੇ 'ਤੇ ਚਕਮਾ ਦਿੰਦਿਆਂ ਆਪਣਾ ਸਮਾਂ ਅਤੇ ਸਥਾਨ ਬਦਲ ਦਿੰਦਾ ਸੀ। ਫੂਡ ਸੇਫਟੀ ਟੀਮ ਵੱਲੋਂ ਆਪਣੀ ਕੋਸ਼ਿਸ਼ਾਂ ਜਾਰੀ ਰੱਖੀਆਂ ਗਈਆਂ ਅਤੇ ਡੇਅਰੀ ਡਿਵਲਪਮੈਂਟ ਦੇ ਅਧਿਕਾਰੀਆਂ ਨਾਲ ਇੱਕ ਸਾਂਝੀ ਰੇਡ ਰਾਹੀਂ 160 ਰੁਪਏ ਕਿਲੋ ਪਨੀਰ ਅਤੇ 30 ਰੁਪਏ ਲੀਟਰ ਦੁੱਧ ਵੇਚਦੇ ਨੂੰ ਕਾਬੂ ਕਰ ਲਿਆ ਗਿਆ।

moomakMeeting

ਉਨ੍ਹਾਂ ਕਿਹਾ ਕਿ ਜ਼ਬਤ ਕੀਤੇ ਸਮਾਨ ਦੇ ਨਮੂਨੇ ਲੈ ਲਏ ਗਏ ਹਨ ਅਤੇ ਅਗਲੇਰੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਫੂਡ ਸੇਫਟੀ ਟੀਮਾਂ ਵੱਲੋਂ ਬਲਾਚੌਰ, ਪੋਜੇਵਾਲ ਸੜਕ 'ਤੇ ਸਥਿਤ ਸ੍ਰੀ ਦੁਰਗਾ ਕਰਿਆਨਾ ਸਟੋਰ ਤੋਂ ਮਿਆਦ ਲੰਘ ਚੁੱਕੇ ਮਸਾਲੇ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਅਜਵਾਇਨ ਦੇ ਸਮੁੱਚੇ ਸਟਾਕ ਨੂੰ ਨਸ਼ਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਟੀਮ ਵੱਲੋਂ ਇੱਕ ਮਠਿਆਈ ਦੀ ਦੁਕਾਨ ਦੀ ਵੀ ਜਾਂਚ ਕੀਤੀ ਗਈ ਅਤੇ 10 ਕਿਲੋਗਾ੍ਰਮ ਦੇ ਕਰੀਬ ਖ਼ਰਾਬ ਹੋ ਚੁੱਕੀ ਮਠਿਆਈ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ

samplessamples

ਅਤੇ ਦੁਕਾਨਦਾਰ ਨੂੰ ਭਵਿੱਖ ਵਿੱਚ ਮਿਆਰੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਅਤੇ ਨਾਲ ਹੀ ਸਾਫ਼-ਸਫ਼ਾਈ ਵੱਲੋ ਵੀ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ। ਫੂਡ ਸੇਫਟੀ ਟੀਮ ਵੱਲੋਂ ਫਗਵਾੜਾ ਵਿਖੇ 120 ਕਿਲੋਗਾ੍ਰਮ ਨਕਲੀ ਪਨੀਰ ਬਰਾਮਦ ਕੀਤਾ ਗਿਆ ਜਦਕਿ ਫਰੀਦਕੋਟ ਜ਼ਿਲ੍ਹੇ ਦੇ ਬਿਸ਼ੰਡੀ ਬਾਜ਼ਾਰ ਅਤੇ ਹਿੰਮਤਪੁਰਾ ਬਸਤੀ ਅਤੇ ਜੈਤੋ ਵਿਖੇ ਡੇਅਰੀ ਡਿਵਲਪਮੈਂਟ ਵਿਭਾਗ ਦੇ ਅਧਿਕਾਰੀਆਂ ਨਾਲ ਛਾਪੇਮਾਰੀ ਕੀਤੀ ਗਈ। ਟੀਮਾਂ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਪੁਰਾਣਾਸ਼ਾਲਾ, ਭੈਣੀ ਮੀਆਂ ਖਾਂ ਅਤੇ ਸ਼ਜਾਨਪੁਰ ਵਿਖੇ ਦੁੱਧ, ਪਨੀਰ, ਘਿਓ ਦੇ ਨਮੂਨੇ ਲਏ ਗਏ।

SBSpacket

ਇਸ ਤੋਂ ਇਲਾਵਾ ਇਨ੍ਹਾਂ ਛਾਪਿਆਂ ਦੌਰਾਨ 2 ਕੁਇੰਟਲ ਪਨੀਰ ਅਤੇ ਢਾਈ ਕੁਇੰਟਲ ਦੁੱਧ ਵੀ ਬਰਾਮਦ ਕੀਤਾ ਗਿਆ। ਜਿਨ੍ਹਾਂ ਦੇ ਨਮੂਨੇ ਲਏ ਗਏ। ਇਸੇ ਤਰ੍ਹਾਂ ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਜਲੰਧਰ ਅਤੇ ਮੋਗਾ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਹਲਦੀ, ਲਾਲ ਮਿਰਚ, ਵੇਸਣ, ਜੂਸ ਅਤੇ ਦੁੱਧ ਅਤੇ ਦੁੱਧ ਉਤਪਾਦਾਂ ਤੇ ਵੀ ਨਮੂਨੇ ਭਰੇ ਗਏ। ਅੱਜ ਸੁਵੱਖਤੇ ਦੁੱਧ ਢੋਣ ਵਾਲੇ ਵਹੀਕਲਾਂ ਦੀ ਜਾਂਚ ਲਈ ਲਗਾਏ ਗਏ ਵਿਸ਼ੇਸ਼ ਨਾਕਿਆਂ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਬਲਾਕ ਵਿੱਚ ਲਗਾਏ ਗਏ ਨਾਕੇ 'ਤੇ ਜੋਸ਼ੀ ਡੇਅਰੀ ਫਾਰਮ ਬੰਗਾ ਚੌਕ ਗੜਸ਼ੰਕਰ ਦਾ ਵਹੀਕਲ 2 ਕੁਇੰਟਲ ਦੁੱਧ ਲਿਜਾਂਦਾ ਫੜਿ•ਆ ਗਿਆ। ਇਸ ਤੋਂ ਇਲਵਾ ਚੌਧਰੀ ਡੇਅਰੀ ਬੀਰੋਵਾਲ ਦਾ ਵਹੀਕਲ ਵੀ 1 ਕੁਇੰਟਲ ਮਿਲਾਵਟੀ ਦੁੱਧ ਲਿਜਾਂਦਾ ਫੜਿਆ ਗਿਆ।

SBSShop

ਇਨ੍ਹਾਂ ਸਾਰਿਆਂ ਦੇ ਨਮੂਨੇ ਲੈ ਕੇ ਅਗਲੇਰੀ ਜਾਂਚ ਲਈ ਭੇਜ ਦਿਤੇ ਗਏ ਹਨ। ਛਾਪੇਮਾਰੀ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਜ਼ਿਲ੍ਹਾ ਪੱਧਰ ਅਤੇ ਸਬ-ਡਵੀਜ਼ਨ ਪੱਧਰ 'ਤੇ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕੀਤਾ ਗਿਆ ਹੈ। ਇਸ ਅਧੀਨ ਫਰੀਦਕੋਟ, ਸੰਗਰੂਰ ਅਤੇ ਕਪੂਰਥਲਾ ਜ਼ਿਲ੍ਹੇ ਵਿਚ ਵਧੀਕ ਡਿਪਟੀ ਕਮਿਸ਼ਨਰਜ਼ ਦੀ ਅਗਵਾਈ ਹੇਠ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਜਿਨ੍ਹਾਂ ਵਿਚ ਡੇਅਰੀ ਮਾਲਕਾਂ, ਹਲਵਾਈ, ਦੁੱਧ ਵਿਕਰੇਤਾ, ਢਾਬਾ, ਹੋਟਲ ਅਤੇ ਰੈਸਟੋਰੈਂਟ ਮਾਲਕ ਸ਼ਾਮਲ ਹੋਏ।

sdsMilk Samples

ਮੀਟਿੰਗ ਵਿੱਚ ਸ਼ਾਮਲ ਸਮੂਹ ਵਿਅਕਤੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਮਿਆਰੀ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਹੀ ਵਿਕਰੀ ਕਰਨ ਅਤੇ ਦੁੱਧ ਦੀ ਖਰੀਦ ਸਬੰਧੀ ਰਿਕਾਰਡ ਰੱਖਣ। ਇਸ ਤੋਂ ਇਲਾਵਾ ਉਨ੍ਹਾਂ ਨੂੰ ਖੋਆ ਅਤੇ ਪਨੀਰ ਆਪਣੀਆਂ ਦੁਕਾਨਾਂ 'ਤੇ ਹੀ ਜਾਂ ਭਰੋਸੇਯੋਗ ਵਸੀਲੇ ਤੋਂ ਹੀ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਹਾ ਗਿਆ ਕਿ ਜੇਕਰ ਕੋਈ ਗੈਰ ਮਿਆਰੀ ਦੁੱਧ ਜਾਂ ਦੁੱਧ ਤੋਂ ਬਣੀਆਂ ਵਸਤਾਂ ਵੇਚਦਾ ਫੜਿਆ ਗਿਆ ਤਾਂ ਉਸ ਖ਼ਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਕਿਉਂ ਕਿ ਇਹ ਮਨੁੱਖਤਾ ਦੇ ਖਿਲਾਫ਼ ਕੀਤਾ ਗਿਆ ਇਕ ਅਪਰਾਧ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement