ਪਰਾਲੀ ਸਬੰਧਤ ਕਿਸਾਨ ਨੇ ਤਿਆਰ ਕੀਤੀ ਨਵੀਂ ਤਕਨੀਕ
Published : Oct 28, 2018, 5:25 pm IST
Updated : Oct 28, 2018, 5:25 pm IST
SHARE ARTICLE
New technique developed by farmer relates to stubble
New technique developed by farmer relates to stubble

ਪਰਾਲੀ ਪ੍ਰਬੰਧਨ ਵਿਚ ਕਿਸਾਨ ਆਮ ਤੌਰ ‘ਤੇ ਸ਼ਿਕਾਇਤ ਕਰਦੇ ਹਨ ਕਿ ਇਹ ਕਾਫ਼ੀ ਮਹਿੰਗਾ ਕੰਮ ਹੈ ਪਰ ਫਿਰੋਜ਼ਪੁਰ ਦੇ ਇਕ ਕਿਸਾਨ ਨੇ ਇਸ ਦੇ ਲਈ ਸਸਤਾ ਅਤੇ ਕਾਰਗਰ ਤਰੀਕਾ...

ਫਿਰੋਜ਼ਪੁਰ (ਭਾਸ਼ਾ) : ਪਰਾਲੀ ਪ੍ਰਬੰਧਨ ਵਿਚ ਕਿਸਾਨ ਆਮ ਤੌਰ ‘ਤੇ ਸ਼ਿਕਾਇਤ ਕਰਦੇ ਹਨ ਕਿ ਇਹ ਕਾਫ਼ੀ ਮਹਿੰਗਾ ਕੰਮ ਹੈ ਪਰ ਫਿਰੋਜ਼ਪੁਰ ਦੇ ਇਕ ਕਿਸਾਨ ਨੇ ਇਸ ਦੇ ਲਈ ਸਸਤਾ ਅਤੇ ਕਾਰਗਰ ਤਰੀਕਾ ਇਜ਼ਾਦ ਕੀਤਾ ਹੈ। ਇਸ ਵਿਚ ਸਮਾਂ ਵੀ ਸਿਰਫ ਨੌਂ ਦਿਨ ਦਾ ਲੱਗਦਾ ਹੈ। ਖੇਤ ਵਿਚ ਪਾਣੀ ਲਾ ਕੇ ਝੋਨੇ ਦੀ ਪਰਾਲੀ ਨੂੰ ਸੌਖੇ ਤਰੀਕੇ ਨਾਲ ਗਲਾਇਆ ਜਾ ਸਕਦਾ ਹੈ। ਮੁਦਕੀ ਦੇ ਪ੍ਰਗਤੀਸ਼ੀਲ ਕਿਸਾਨ ਅਵਤਾਰ ਸਿੰਘ ਨੇ ਇਸ ਸੀਜ਼ਨ ਵਿਚ ਅਪਣੇ ਫ਼ਾਰਮ ‘ਤੇ 55 ਏਕੜ ਵਿਚ ਝੋਨੇ ਦੀ ਪਰਾਲੀ ਅਤੇ ਹੋਰ ਅਵਸ਼ੇਸ਼ਾਂ ਨੂੰ ਸਿਰਫ ਨੌਂ ਦਿਨਾਂ ਵਿਚ ਨਸ਼ਟ ਚੁੱਕੇ ਹਨ।

ਹੁਣ ਖੇਤ ਕਣਕ ਦੀ ਬਿਜਾਈ ਕਰਨ ਲਈ ਤਿਆਰ ਹੈ।  ਮੀਡੀਆ ਵਲੋਂ ਉਨ੍ਹਾਂ ਨੂੰ ਇਸ ਤਕਨੀਕ ਦੇ ਬਾਰੇ ਪੁੱਛਿਆ ਤਾਂ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਵਾਉਣਾ ਜ਼ਰੂਰੀ ਹੈ। ਇਸ ਨਾਲ ਪਰਾਲੀ ਛੋਟੇ ਟੁਕੜਿਆਂ ਵਿਚ ਕਟ ਜਾਂਦੀ ਹੈ। ਕਟਾਈ ਤੋਂ ਬਾਅਦ ਖੇਤ ਵਿਚ ਸਿੰਚਾਈ ਕਰ ਦਿਓ ਅਤੇ ਨਾਲ ਹੀ ਟਰੈਕਟਰ ਨਾਲ ਰੋਟਾਵੇਟਰ ਚਲਾ ਦਿਓ। ਰੋਟਾਵੇਟਰ ਦੇ ਬਲੇਡ ਮਿੱਟੀ ਦੀ ਖ਼ੁਦਾਈ ਕਰ ਕੇ ਪਰਾਲੀ ਨੂੰ ਚੰਗੀ ਤਰ੍ਹਾਂ ਨਾਲ ਖੇਤ ਦੀ ਮਿੱਟੀ ਵਿਚ ਮਿਲਾ ਦਿੰਦੇ ਹਨ।

ਇਸ ਨਾਲ ਪਰਾਲੀ ਪੂਰੀ ਤਰ੍ਹਾਂ ਨਾਲ ਨਮੀ ਫੜ ਲੈਂਦੀ ਹੈ। ਮਿੱਟੀ ਅਤੇ ਪਾਣੀ ਦੀ ਵਜ੍ਹਾ ਨਾਲ ਗਲਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਅਗਲੇ ਦਿਨ ਫਿਰ ਖੇਤ ਵਿਚ ਰੋਟਾਵੇਟਰ ਚਲਾ ਦੇਣ ਨਾਲ ਪਰਾਲੀ ਟੁੱਟ ਕੇ ਮਿੱਟੀ ਵਿਚ ਮਿਲ ਜਾਂਦੀ ਹੈ। ਕਰੀਬ 10 ਤੋਂ 15 ਦਿਨ ਵਿਚ ਖੇਤ ਕਣਕ ਦੀ ਬਿਜਾਈ ਕਰਨ ਲਾਇਕ ਹੋ ਜਾਂਦਾ ਹੈ। ਅਵਤਾਰ ਸਿੰਘ ਦੇ ਮੁਤਾਬਕ ਉਨ੍ਹਾਂ ਨੇ 55 ਏਕੜ ਝੋਨੇ ਦੀ ਕਟਾਈ ਕਰਨ ਤੋਂ ਬਾਅਦ 18 ਅਕਤੂਬਰ ਨੂੰ ਪਾਣੀ ਲਾ ਕੇ ਰੋਟਾਵੇਟਰ ਚਲਾਇਆ ਸੀ।

ਹੁਣ ਖੇਤ ਵਿਚ ਦੱਬੀ ਪਰਾਲੀ ਪੂਰੀ ਤਰ੍ਹਾਂ ਗਲ ਚੁੱਕੀ ਹੈ। ਅੰਡਰ ਗਰੈਜੁਏਟ ਅਵਤਾਰ ਸਿੰਘ ਖੇਤੀ ਵਿਚ ਨਵੀਨਤਾ ਲਿਆਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਖੇਤ ਵਿਚ ਝੋਨੇ ਦੀ ਜ਼ਿਆਦਾ ਉਤਪਾਦਕਤਾ ਹੋਣ ‘ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੀ ਹੈ। ਸਾਲ 1985 ਵਿਚ ਉਨ੍ਹਾਂ ਦੇ ਖੇਤ ਵਿਚ ਪ੍ਰਤੀ ਏਕੜ ਦੀ ਉਤਪਾਦਕਤਾ 37 ਕੁਇੰਟਲ ਤੋਂ ਜ਼ਿਆਦਾ ਰਹੀ ਸੀ। ਇਸ ਤੋਂ ਇਲਾਵਾ ਐਗਰੋ ਫਾਰੈਸਟਰੋ ਵਿਚ 80 ਏਕੜ ਵਿਚ ਸਫ਼ੈਦਾ ਵੀ ਉੱਗਾ ਚੁੱਕੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement