
ਉਹਨਾਂ ਕਿਹਾ ਕਿ ਇਹ ਕੰਮ ਸਰਕਾਰਾਂ ਦਾ ਹੈ, ਕਮਿਸ਼ਨ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ।
ਲੁਧਿਆਣਾ: ਸੌਦਾ ਸਾਧ ਨੂੰ ਮਿਲੀ ਪੈਰੋਲ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਕਿਸੇ ਹੋਰ ਸੂਬੇ ਦਾ ਹੈ, ਇਹ ਉਹਨਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਇਸ ਲਈ ਉਹ ਇਸ ਬਾਰੇ ਕੋਈ ਬਿਆਨ ਨਹੀਂ ਦੇਣਗੇ।
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੇਰਾ ਸੂਬਾ ਪੰਜਾਬ ਹੈ ਅਤੇ ਉਹਨਾਂ ਨੇ ਕਦੀ ਵੀ ਕਿਸੇ ਹੋਰ ਸੂਬੇ ਬਾਰੇ ਨਹੀਂ ਬੋਲਿਆ। ਉਹਨਾਂ ਸਵਾਲ ਕਰਦਿਆਂ ਕਿਹਾ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੋਂ ਉੱਪਰ ਕੋਈ ਹੈ? ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਇਹ ਕੰਮ ਸਰਕਾਰਾਂ ਦਾ ਹੈ, ਕਮਿਸ਼ਨ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ।
ਜਦੋਂ ਪੱਤਰਕਾਰਾਂ ਨੇ ਕਿਹਾ ਕਿ ਸੌਦਾ ਸਾਧ ਦੇ ਡੇਰੇ ਨਾਲ ਪੰਜਾਬ ਵੀ ਜੁੜਦਾ ਹੈ ਤਾਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕਰੋ। ਉਹਨਾਂ ਕਿਹਾ ਕਿ ਜਦੋਂ ਵੀ ਮੈਂ ਧਰਮ ਬਾਰੇ ਬੋਲਾਂਗੀ ਤਾਂ ਉਸ ਨੂੰ ਕਰਮ ਨਾਲ ਜੋੜ ਕੇ ਬੋਲਾਂਗੀ।
ਲੁਧਿਆਣਾ ਪੁਲਿਸ ਲਾਈਨਜ਼ ਵਿਖੇ ਲੋਕ ਅਦਾਲਤ ਲਗਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਹ ਸਾਲ ਦੀ ਪਹਿਲੀ ਲੋਕ ਅਦਾਲਤ ਹੈ, ਜਿੱਥੇ ਕਮਿਸ਼ਨ ਅਤੇ ਪੁਲਿਸ ਵੱਲੋਂ ਕੇਸਾਂ ਸਬੰਧੀ ਲੋਕਾਂ ਨੂੰ ਬੁਲਾਇਆ ਗਿਆ ਹੈ। ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕੇਸਾਂ ਨੂੰ ਸੁਲਝਾਉਣ ਲਈ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।