ਅਕਾਲੀ ਆਗੂਆਂ ਨੇ ਕੀ ਖੱਟਿਆ ਸ੍ਰੀ ਕਰਤਾਰ ਪੁਰ ਸਾਹਿਬ ਦੇ ਲਾਂਘੇ ਸਮਾਗਮ 'ਚ ਆ ਕੇ?
Published : Nov 28, 2018, 12:22 pm IST
Updated : Nov 28, 2018, 12:22 pm IST
SHARE ARTICLE
Sukhbir Singh Badal
Sukhbir Singh Badal

ਰਾਜਸੀ ਮਾਹਰਾਂ ਅਨੁਸਾਰ ਬੀਬੀ ਬਾਦਲ ਅਤੇ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਸਮਾਗਮ ਵਿਚ ਅਪਣੀ ਜੱਗ ਹਸਾਈ ਹੀ ਕਰਾਈ.........

ਗੁਰਦਾਸਪੁਰ : ਬੀਤੇ ਕੱਲ੍ਹ ਸ੍ਰੀ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਹਿਬ ਦੇ ਲਾਂਘੇ ਦੇ ਨੀਂਹ ਪੱਥਰ ਰੱਖਣ ਮੋਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਅਤੇ ਪੰਜਾਬ ਸਰਕਾਰ ਦੇ ਸਮਾਗਮ ਵਿਚ ਦਿੱਲੀ ਤੋਂ ਕੇਂਦਰੀ ਮੰਤਰੀ ਸ੍ਰੀ ਨਾਇਡੂ ਦੀਆਂ ਫੋੜੀਆਂ ਦੇ ਸਹਾਰੇ ਕੇਂਦਰੀ ਮੰਤਰੀ ਸ੍ਰੀ ਮਤੀ ਹਰਸਿਮਰਤ ਕੌਰ ਬਾਦਲ ਤੇ  ਕਾਫੀ ਸਾਰੇ ਸੀਨੀਅਰ ਅਕਾਲੀ ਆਗੂ ਪਹੁੰਚ ਤਾਂ  ਗਏ ਪਰ ਵਿਸ਼ਲੇਸ਼ਣ ਇਹ ਕਰਨਾ ਬਣਦਾ ਹੈ ਕਿ ਸੁਖਬੀਰ ਸਿੰਘ ਬਾਦਲ, ਮਨਜੀਤ ਸਿੰਘ ਜੀਕੇ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਿਕਰਮ ਮਜੀਠੀਆ ਅਤੇ ਬੀਬੀ ਜਗੀਰ ਕੌਰ ਦਾ ਸਮਾਗਮ ਦੇ ਕਰਤਾ ਧਰਤਾ ਕੈਪਟਨ ਸਰਕਾਰ ਨੇ ਕੋਈ ਨੋਟਿਸ ਲੈਣਾ ਵੀ ਜ਼ਰੂਰੀ ਨਾ ਸਮਝਿਆ।

Harsimrat Kaur BadalHarsimrat Kaur Badal

ਵੈਸੇ ਤਾਂ ਸ੍ਰੀ ਮਤੀ ਬਾਦਲ ਨੇ ਵੀ ਇਸ ਸਮਾਗਮ ਵਿਚ ਪੁੱਜ ਕੇ ਆਪਣੀ ਹੋਏ ਹੋਏ ਹੀ ਕਰਾਈ  ਕਿਉਂਕਿ ਉਹਨਾਂ ਨੇ  ਆਪਣਾ ਭਾਸ਼ਣ ਬਾਰ ਬਾਰ ਸੰਤ ਸਮਾਜ ਅਤੇ ਲੋਕਾਂ ਵੱਲੋਂ ਕੀਤੀ ਜਾਂਦੀ ਹੂਟਿੰਗ ਸਮੇਂ ਵੀ ਜਾਰੀ ਰੱਖਿਆ। ਜਦੋਂ ਹੂਟਿੰਗ ਹੋ ਰਹੀ ਸੀ ਉਸ ਸਮੇਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਦੇ ਚਿਹਰੇ ਦੇਖਣ ਲਾਇਕ ਹੀ ਸਨ। ਬਹੁਤੇ ਰਾਜਸੀ ਮਾਹਿਰ ਤਾਂ ਇਹੋ ਕਹਿ ਰਹੇ ਸਨ ਕਿ ਭਾਵੇਂ ਦੇਸ਼ ਦੇ ਉਪ ਰਾਸ਼ਟਰੀ ਪਤੀ ਸ੍ਰੀ ਨਾਇਡੂ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਨਿਤਕਰ ਗਡਕਰੀ ਨੇ ਇੱਥੇ ਆਉਣਾ ਸੀ ਤਾਂ ਉਨ੍ਹਾਂ ਦੇ ਸਹਾਰੇ ਸ੍ਰੀਮਤੀ ਬਾਦਲ ਨੂੰ ਇਸ ਸਮਾਗਮ ਵਿਚ ਆਉਣਾ ਹੀ ਨਹੀਂ ਸੀ ਚਾਹੀਦਾ

Bikram Singh MajithiaBikram Singh Majithia

ਕਿਉਂਕਿ ਉਹ ਇਹ ਤਾਂ ਜਾਣਦੇ ਹੀ ਹੋਣਗੇ ਕਿ ਸਮਾਗਮ ਦੀ ਸਾਰੀ ਵਾਗਡੋਰ ਕੈਪਟਨ ਸਰਕਾਰ ਦੇ ਹੱਥਾਂ ਵਿਚ ਹੀ ਹੋਵੇਗੀ। ਸ੍ਰੀ ਮਤੀ ਬਾਦਲ ਨੇ ਸਗੋਂ ਇੱਥੇ ਪੁੱਜ ਕੇ ਆਪਣੀ ਜੱਗ ਹਸਾਈ ਹੀ ਕਰਾਈ। ਇਹ ਤਾਂ ਰਹੀ ਸ੍ਰੀ ਮਤੀ ਬਾਦਲ ਦੀ ਗੱਲ। ਦੂਸਰੇ ਪਾਸੇ ਉਨ੍ਹਾਂ ਨੂੰ ਸਮਾਗਮ ਦੇ ਪੰਡਾਲ ਵਿਚ ਆਮ ਲੋਕਾਂ ਵਿਚ ਬੈਠਣ ਲਈ  ਮਜਬੂਰ  ਹੋਣਾ ਪਿਆ ਉਕਤ ਸੀਨੀਅਰ ਅਕਾਲੀ ਲੀਡਰਸ਼ਿਪ ਨੂੰ। ਇਹ ਅਕਾਲੀ ਆਗੂ ਪਤਾ ਨਹੀਂ ਇਸ ਸਮਾਗਮ ਵਿਚ ਕੀ ਸੋਚ ਕੇ ਆਏ ਸਨ। ਹੋਰ ਗੱਲ ਇਹ ਸਾਰੇ ਅਕਾਲੀ ਆਗੂ ਇੱਥੇ ਬਿਨ ਬੁਲਾਏ ਮਹਿਮਾਨ ਹੋਣ ਕਾਰਨ ਸ੍ਰੀ ਮਤੀ ਬਾਦਲ ਦੀ ਤਰਾਂ ਜੱਗ ਹਸਾਈ ਦਾ ਕਾਰਨ ਹੀ ਬਣੇ।

Gobind Singh LongowalGobind Singh Longowal

ਪਿੱਛੇ ਬੈਠੇ ਲੋਕ ਬੜੇ ਹੀ ਅਜੀਬ ਢੰਗ ਉਹਨਾਂ ਤੱਕ ਆਪਣੀਆਂ ਅਵਾਜ਼ਾਂ ਪਹੁੰਚਾ ਕੇ ਖਾਸ ਕਰਕੇ ਬਾਦਲ ਪਰਿਵਾਰ ਉਪਰ ਖੂਬ ਵਿਅੰਗ ਕਰ ਰਹੇ ਸਨ ਤਾਂ ਉਸ ਸਮੇਂ ਬੇਵੱਸ ਸਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਸ਼ਾਇਦ ਇੱਥੇ ਆ ਕੇ ਪਛਤਾ ਰਹੇ ਹੋਣ। ਲੋਕ ਉਚੀ ਉੱਚੀ ਅਵਾਜੇ ਕੱਸ ਰਹੇ ਸਨ, ਔਹ ਬੈਠੇ ਜੇ ਆਪਣੇ ਰਾਜ ਵਿਚ ਸ੍ਰੀ ਗੁਰੂ ਗਰੰਥ ਸਹਿਬ ਦੀ ਬੇਅਦਬੀ ਕਰਵਾਉਣ ਵਾਲੇ ਅਤੇ ਜਾਪ ਕਰ ਰਹੇ

Bibi Jagir KaurBibi Jagir Kaur

ਲੋਕਾਂ ਉਪਰ ਗੋਲੀਆਂ ਚਲਾਉਣ ਦੇ ਹੁਕਮ ਦੇ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਲਈ ਜ਼ਿੰਮੇਵਾਰ।'' ਪਤਾ ਨਹੀ ਸ੍ਰੀਮਤੀ ਬਾਦਲ ਅਤੇ ਅਕਾਲੀ ਆਗੂਆਂ ਨੇ ਕੱਲ ਦੇ ਸਮਾਗਮ ਵਿਚੋਂ ਕੀ ਖੱਟਿਆ ਹੋਵੇਗਾ ਸਗੋਂ ਆਮ ਲੋਕਾਂ ਤੋਂ ਇਲਾਵਾ ਸਿਆਸੀ ਮਾਹਿਰਾਂ ਦੀ ਵੀ ਇਹੋ ਰਾਇ ਸੀ ਕਿ ਅਕਾਲੀ ਆਗੂਆਂ ਨੇ ਇਸ ਕਾਂਗਰਸ ਦੀ ਕਮਾਂਡ ਵਾਲੇ ਸਮਾਗਮ ਵਿਚ ਪੁੱਜ ਕੇ ਆਪਣੀ ਜੱਗ ਹਸਾਈ ਹੀ ਕਰਾਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement