
ਪਰਿਵਾਰ ਨੇ ਨੌਜਵਾਨ 'ਤੇ ਵਿਦਿਆਰਥਣ ਨੂੰ ਲੁਕਾਉਣ ਦਾ ਇਲਜ਼ਾਮ ਲਗਾਇਆ ਹੈ, ਪੁਲਿਸ ਦੋਵਾਂ ਦੀ ਭਾਲ ਕਰ ਰਹੀ ਹੈ।
ਕਪੂਰਥਲਾ: ਸ਼ਹਿਰ ਦੇ ਇਕ ਕਾਲਜ ਵਿਚ ਬੀਏ ਦੂਜੇ ਸਾਲ ਦੀ ਵਿਦਿਆਰਥਣ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵਿਦਿਆਰਥਣ ਪ੍ਰੀਖਿਆ ਦੇਣ ਲਈ ਕਾਲਜ ਆਈ ਸੀ ਪਰ ਨਾ ਤਾਂ ਉਸ ਨੇ ਪ੍ਰੀਖਿਆ ਦਿੱਤੀ ਅਤੇ ਨਾ ਹੀ ਘਰ ਵਾਪਸ ਪਰਤੀ। ਵਿਦਿਆਰਥਣ ਦੇ ਮਾਤਾ-ਪਿਤਾ ਦੀ ਸ਼ਿਕਾਇਤ 'ਤੇ ਸਿਟੀ ਥਾਣੇ 'ਚ ਇਕ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰਿਵਾਰ ਨੇ ਨੌਜਵਾਨ 'ਤੇ ਵਿਦਿਆਰਥਣ ਨੂੰ ਲੁਕਾਉਣ ਦਾ ਇਲਜ਼ਾਮ ਲਗਾਇਆ ਹੈ, ਪੁਲਿਸ ਦੋਵਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ: ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਮਾਮਲਾ: PGI ਅਤੇ GMCH-32 ਨੂੰ ਨੋਟਿਸ ਜਾਰੀ
ਅੰਮ੍ਰਿਤਸਰ ਦੇ ਪਿੰਡ ਦੁਗਲੀ ਕਲਾਂ ਦੀ ਰਹਿਣ ਵਾਲੀ ਇਕ ਔਰਤ ਨੇ ਥਾਣਾ ਸਿਟੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਲੜਕੀ ਕਪੂਰਥਲਾ ਵਿਚ ਆਪਣੀ ਮਾਸੀ ਕੋਲ ਰਹਿੰਦੀ ਹੈ ਅਤੇ ਕਪੂਰਥਲਾ ਵਿਚ ਹੀ ਇਕ ਕਾਲਜ ਵਿੱਚ ਪੜ੍ਹਦੀ ਹੈ। 22 ਦਸੰਬਰ ਦੀ ਸਵੇਰ ਨੂੰ ਉਹ ਆਪਣੀ ਮਾਸੀ ਦੇ ਘਰ ਕੰਮ ਕਰਦੀ ਲੜਕੀ ਨਾਲ ਪੇਪਰ ਦੇਣ ਲਈ ਕਾਲਜ ਗਈ ਸੀ ਪਰ ਘਰ ਨਹੀਂ ਪਰਤੀ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦੇ ਮਾਤਾ ਦੀ ਜਲਦ ਸਿਹਤਯਾਬੀ ਲਈ ਰਾਹੁਲ ਗਾਂਧੀ ਨੇ ਕੀਤੀ ਕਾਮਨਾ, 'ਮਾਂ ਤੇ ਪੁੱਤਰ ਦਾ ਪਿਆਰ ਅਨਮੋਲ'
ਔਰਤ ਨੇ ਦੱਸਿਆ ਕਿ ਉਸ ਦੀ ਭੈਣ ਨੇ ਉਸ ਨੂੰ ਦੱਸਿਆ ਕਿ ਉਸ ਦੀ ਲੜਕੀ ਕਾਲਜ ਵਿਚ ਕਿਤੇ ਵੀ ਨਹੀਂ ਮਿਲ ਰਹੀ। ਕਈ ਥਾਵਾਂ ’ਤੇ ਭਾਲ ਕਰਨ ’ਤੇ ਵੀ ਉਸ ਦਾ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਉਸ ਨੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ। ਔਰਤ ਨੇ ਪਿੰਡ ਬਹੂਈ ਦੇ ਨੌਜਵਾਨ ਰੋਹਿਤ 'ਤੇ ਆਪਣੀ ਧੀ ਨੂੰ ਕਿਤੇ ਲੁਕਾ ਕੇ ਰੱਖਣ ਦਾ ਇਲਜ਼ਾਮ ਲਗਾਇਆ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਸਿਲੰਡਰ ਨੂੰ ਲੱਗੀ ਅੱਗ: 5 ਦੀ ਹਾਲਤ ਗੰਭੀਰ, ਹਸਪਤਾਲ ਵਿਚ ਭਰਤੀ
ਦੂਜੇ ਪਾਸੇ ਕਾਲਜ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕਾਲਜ ਦੇ ਸੀ.ਸੀ.ਟੀ.ਵੀ. ਫੁਟੇਜ ਅਨੁਸਾਰ ਵਿਦਿਆਰਥਣ ਸਵੇਰੇ 8 ਵਜੇ ਕਾਲਜ ਆਈ ਸੀ ਅਤੇ 8:30 ਵਜੇ ਬਿਨਾਂ ਪੇਪਰ ਦਿੱਤੇ ਹੀ ਵਾਪਸ ਚਲੀ ਗਈ ਸੀ। ਸਿਟੀ ਪੁਲਿਸ ਸਟੇਸ਼ਨ ਦੇ ਜਾਂਚ ਅਧਿਕਾਰੀ ਈਸ਼ਰੂ ਪ੍ਰਸਾਦ ਅਨੁਸਾਰ ਔਰਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਨੌਜਵਾਨ ਖ਼ਿਲਾਫ਼ ਧਾਰਾ 346 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।