ਅਕਾਲੀ-ਭਾਜਪਾ 'ਚ ਸਭ ਅੱਛਾ ਨਹੀਂ, ਵਧ ਰਹੀਆਂ ਨੇ ਦੂਰੀਆਂ
Published : Jan 29, 2019, 1:03 pm IST
Updated : Jan 29, 2019, 1:03 pm IST
SHARE ARTICLE
Akali and BJP
Akali and BJP

ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਭੂਮਿਕਾ ਤੋਂ ਅਕਾਲੀ ਨਰਾਜ਼ 

ਚੰਡੀਗੜ੍ਹ : ਪਿਛਲੇ ਕੁੱਝ ਦਿਨਾਂ ਤੋਂ ਬੇਸ਼ਕ ਮੀਡੀਆ ਵਿਚ ਅਕਾਲੀ ਭਾਜਪਾ ਵਲੋਂ ਅੰਮ੍ਰਿਤਸਰ, ਲੁਧਿਆਣਾ ਦੀਆਂ ਲੋਕ ਸਭਾ ਸੀਟਾਂ ਵਿਚ ਅਦਲਾ-ਬਦਲੀ ਦੀ ਚਰਚਾ ਚੱਲ ਰਹੀ ਹੈ ਪਰ ਦੋਹਾਂ ਪਾਰਟੀਆਂ ਵਿਚ ਨਵੇਂ ਜੋੜ-ਤੋੜਾਂ ਕਾਰਨ ਅੰਦਰੋਂ ਖਿੱਚੋਤਾਣ ਵਧ ਗਈ ਹੈ ਅਤੇ ਦੋਹਾਂ ਪਾਰਟੀਆਂ ਵਿਚ ਸੱਭ ਕੁੱਝ ਅੱਛਾ ਨਹੀਂ ਅਤੇ ਦੂਰੀਆਂ ਵੱਧ ਰਹੀਆਂ ਹਨ। ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਹਿਸੂਸ ਹੋ ਰਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਉਨ੍ਹਾਂ ਦੇ ਕਾਡਰ ਨੂੰ ਖੋਰਾ ਲਾਇਆ ਜਾ ਰਿਹਾ ਹੈ।

Akali and BJP Akali and BJP

ਪਿਛਲੇ ਦਿਨੀਂ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਅਤੇ ਹਰਵਿੰਦਰ ਸਿੰਘ ਫੂਲਕਾ ਨੂੰ ਪਦਮ ਸ੍ਰੀ ਐਵਾਰਡ ਮਿਲਣ 'ਤੇ ਜਿਥੇ ਹੈਰਾਨੀ ਹੋਈ ਹੈ, ਉਥੇ ਅਕਾਲੀ ਦਲ ਵਿਚ ਭਾਜਪਾ ਦੇ ਰੋਸ ਤੇ ਸ਼ੰਕੇ ਪਾਏ ਜਾਣ ਲੱਗੇ ਹਨ। ਮਿਲੀ ਜਾਣਕਾਰੀ ਅਨੁਸਾਰ ਸਿੱਖ ਆਗੂਆਂ ਨੂੰ ਦਿਤੇ ਐਵਾਰਡਾਂ ਪ੍ਰਤੀ ਅਕਾਲੀ ਦਲ ਨੇ ਕਿਸੀ ਵੀ ਆਗੂ ਨੂੰ ਜਾਣਕਾਰੀ ਨਹੀਂ ਸੀ। ਇਥੋਂ ਤਕ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੰਨਿਆ ਹੈ ਕਿ ਦੋਹਾਂ ਐਵਾਰਡਾਂ ਸਬੰਧੀ ਨਾ ਤਾਂ ਪਾਰਟੀ ਦੇ ਕਿਸੇ ਆਗੂ ਨੂੰ ਪੁਛਿਆ ਗਿਆ ਅਤੇ ਨਾ ਹੀ ਜਾਣਕਾਰੀ ਦਿਤੀ ਗਈ। ਇਹ ਵੀ ਚਰਚਾ ਹੈ ਕਿ ਭਾਜਪਾ ਦੇ ਸੀਨੀਅਰ ਆਗੂਆਂ ਕਮਲ ਸ਼ਰਮਾ ਅਤੇ ਤੀਕਸ਼ਣ ਸੂਦ ਨੇ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਕੀਤੀ ਹੈ।

Akali Akali

ਮੁਲਾਕਾਤ ਬਾਰੇ ਸ. ਢੀਂਡਸਾ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਆਗੂ ਉਨ੍ਹਾਂ ਨੂੰ ਮਿਲਣ ਲਈ ਆਏ ਸਨ। 2017 ਦੀਆਂ ਅਸੈਂਬਲੀ ਚੋਣਾਂ ਸਮੇਂ ਭਾਜਪਾ ਦੀ ਭੂਮਿਕਾ ਤੋਂ ਵੀ ਅਕਾਲੀ ਦਲ ਖ਼ਫ਼ਾ ਹੈ। ਅਕਾਲੀ ਦਲ ਨੂੰ ਮਹਿਸੂਸ ਹੋ ਰਿਹਾ ਹੈ ਕਿ ਆਪ ਦੀ ਸਿਆਸੀ ਤਾਕਤ ਨੂੰ ਰੋਕਣ ਲਈ ਭਾਜਪਾ ਨੇ ਅਪਣੀਆਂ ਵੋਟਾਂ ਅਕਾਲੀ ਦਲ ਨੂੰ ਭੁਗਤਾਉਣ ਦੀ ਬਜਾਏ ਕਾਂਗਰਸ ਨੂੰ ਭੁਗਤਾਈਆਂ। ਇਥੇ ਹੀ ਬਸ ਨਹੀਂ, ਅਕਾਲੀ ਦਲ ਪਿਛਲੇ ਚਾਰ ਸਾਲਾਂ ਤੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਜ਼ੋਰ ਲਾਉਂਦਾ ਆ ਰਿਹਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਅਕਾਲੀ ਦਲ ਦੀ ਪ੍ਰਵਾਹ ਨਹੀਂ ਕੀਤੀ।

Akali and BJP Akali and BJP

ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦਾ ਕਾਡਰ ਵੀ ਪਾਰਟੀ ਲੀਡਰਸ਼ਿਪ ਤੋਂ ਖ਼ਫ਼ਾ ਹੈ ਕਿ ਜਦ ਕੇਂਦਰ ਸਰਕਾਰ 'ਚ ਉਨ੍ਹਾਂ ਦੀ ਗੱਲ ਸੁਣੀ ਨਹੀਂ ਜਾਂਦੀ ਤਾਂ ਫਿਰ ਅਕਾਲੀ ਦਲ ਭਾਜਪਾ ਨਾਲ ਕਿਉਂ ਚਿੰਬੜਿਆ ਪਿਆ ਹੈ। ਦੂਜੇ ਪਾਸੇ, ਪੰਜਾਬ ਭਾਜਪਾ ਲੋਕ ਸਭਾ ਸੀਟਾਂ ਦੀ ਅਕਾਲੀ-ਭਾਜਪਾ ਦੇ ਹੱਕ ਵਿਚ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਅੰਮ੍ਰਿਤਸਰ ਜਾਂ ਹੁਸ਼ਿਆਰਪੁਰ 'ਚੋਂ ਕੋਈ ਵੀ ਸੀਟ ਅਕਾਲੀ ਦਲ ਨੂੰ ਦਿਤੀ ਜਾਂਦੀ ਹੈ ਤਾਂ ਇਸ ਦਾ ਭਾਜਪਾ ਨੂੰ ਨੁਕਸਾਨ ਹੈ। ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਲੋਕ ਸਭਾ ਹਲਕਿਆਂ 'ਚ ਪੈਂਦੇ ਵਿਧਾਨ ਸਭਾ ਹਲਕਿਆਂ ਵਿਚੋਂ ਹੀ ਉਨ੍ਹਾਂ ਦੇ ਜ਼ਿਆਦਾ ਵਿਧਾਇਕ ਜਿੱਤ ਪ੍ਰਾਪਤ ਕਰਦੇ ਹਨ।

Akali leaders addressed the press ConferenceAkali 

ਇਸ ਲਈ ਇਹ ਸੀਟਾਂ ਛੱਡਣਾ ਭਾਜਪਾ ਲਈ ਨੁਕਸਾਨਦੇਹ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਵੀ ਅਕਾਲੀ ਦਲ ਵਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਪੇਸ਼ ਹੋਣ ਵਾਲੇ ਕੇਂਦਰੀ ਬਜਟ ਵਿਚ ਕਿਸਾਨਾਂ ਨੂੰ ਕੋਈ ਨਾ ਕੋਈ ਅਹਿਮ ਰਾਹਤ ਦਿਤੀ ਜਾਵੇ। ਰਾਹਤ ਮਿਲਦੀ ਹੈ ਜਾਂ ਨਹੀਂ, ਇਹ ਤਾਂ ਬਜਟ ਪੇਸ਼ ਹੋਣ 'ਤੇ ਪਤਾ ਲੱਗੇਗਾ ਪਰ ਇਸ ਸਮੇਂ ਦੋਹਾਂ ਪਾਰਟੀਆਂ ਵਿਚ ਸੱਭ ਕੁੱਝ ਅੱਛਾ ਨਹੀਂ। ਦੂਰੀਆਂ ਵਧ ਰਹੀਆਂ ਹਨ। ਅਕਾਲੀ ਦਲ ਵਿਚ ਸ਼ੰਕੇ ਵਧ ਰਹੇ ਹਨ ਕਿ ਭਾਜਪਾ ਹੀ ਉਨ੍ਹਾਂ ਦੇ ਕਾਡਰ ਨੂੰ ਖੋਰਾ ਲਗਾ ਰਹੀ ਹੈ। ਭਾਜਪਾ ਦੀ ਨੀਅਤ 'ਤੇ ਵੀ ਸ਼ੰਕੇ ਪ੍ਰਗਟ ਹੋ ਰਹੇ ਹਨ।

BJP ConferenceBJP

ਭਾਜਪਾ ਨੂੰ ਲਗਦਾ ਹੈ ਕਿ ਨਾਰਾਜ਼ ਆਗੂਆਂ ਨੂੰ ਨਾਲ ਲੈ ਕੇ ਪੰਜਾਬ ਵਿਚ ਉਹ ਅਪਣਾ ਆਧਾਰ ਬਿਹਤਰ ਬਣਾ ਸਕਦੀ ਹੈ। ਦੂਜੇ ਪਾਸੇ, ਅਕਾਲੀ ਦਲ ਵੀ ਮਹਿਸੂਸ ਕਰ ਰਿਹਾ ਹੈ ਕਿ ਭਾਜਪਾ ਦੀਆਂ ਵੋਟਾਂ ਤਾਂ ਅਕਾਲੀ ਦਲ ਨੂੰ ਪੈਂਦੀਆਂ ਨਹੀਂ ਅਤੇ ਉਨ੍ਹਾਂ ਨਾਲੋਂ ਤੋੜ-ਵਿਛੋੜੇ ਦਾ ਕੋਈ ਨੁਕਸਾਨ ਨਹੀਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement