
ਭਾਰਤ ਦੇ 13 ਵਿਸ਼ੇਸ਼ ਲੋਕਾਂ (VVIPs) ਦੇ iPhone ਵਿਚ malware ਦੇ ਜ਼ਰੀਏ ਸੰਨ੍ਹ ਲਗਾਏ ਜਾਣ ਦਾ ਸ਼ੱਕ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ iPhone ਵਿਚੋਂ...
ਹੈਦਰਾਬਾਦ : ਭਾਰਤ ਦੇ 13 ਵਿਸ਼ੇਸ਼ ਲੋਕਾਂ (VVIPs) ਦੇ ਆਈਫ਼ੋਨ ਵਿਚ malware ਦੇ ਜ਼ਰੀਏ ਸੰਨ੍ਹ ਲਗਾਏ ਜਾਣ ਦਾ ਸ਼ੱਕ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਆਈਫ਼ੋਨ ਵਿਚੋਂ ਮੈਸੇਜ, ਵਟਸਐਪ, ਲੋਕੇਸ਼ਨ, ਚੈਟ ਲਾਗ, ਤਸਵੀਰ ਅਤੇ ਕਾਂਟੈਕਟਸ ਵਰਗੀ ਜਾਣਕਾਰੀਆਂ ਵੀ ਚੁਰਾਈਆਂ ਗਈਆਂ ਹਨ। ਹਾਲਾਂਕਿ ਹੁਣ ਤੱਕ ਇਹਨਾਂ 13 ਲੋਕਾਂ ਦੀ ਪਹਿਚਾਣ ਨਹੀਂ ਹੋ ਪਾਈ ਹੈ। ਕਮਰਸ਼ਿਲ ਥ੍ਰੇਟ ਇੰਟੈਲਿਜੈਂਸ ਗਰੁਪ ਸਿਸਕੋ ਟਾਲੋਜ ਦੇ ਖੋਜਕਾਰਾਂ ਨੇ ਪਾਇਆ ਹੈ ਕਿ ਇਕ ਬਹੁਤ ਮਜ਼ਬੂਤ ਉੱਚ ਪੱਧਰ ਟਾਰਗੇਟਿਡ ਹਮਲਾ ਕਰ ਇਹਨਾਂ ਲੋਕਾਂ ਦੇ ਆਈਫ਼ੋਨ ਨੂੰ ਇਕ ਸ਼ੱਕੀ ਐਪਲਿਕੇਸ਼ਨ ਦੀ ਮਦਦ ਨਾਲ ਨਿਸ਼ਾਨਾ ਬਣਾਇਆ ਗਿਆ ਹੈ।
iPhone
ਸਿਸਕੋ ਮਾਹਰਾਂ ਨੂੰ ਸ਼ੱਕ ਹੈ ਕਿ ਆਈਫ਼ੋਨ ਵਿਚ ਸੰਨ੍ਹ ਲਗਾਉਣ ਵਾਲਾ ਭਾਰਤ ਵਿਚ ਹੋ ਸਕਦਾ ਹੈ ਪਰ ਉਸ ਨੇ ਅਪਣੇ ਆਪ ਨੂੰ ਰੂਸ ਦਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਇਸ ਲਈ ਕਿਉਂਕਿ ਇਸ ਪੂਰੀ ਗਤੀਵਿਧੀ ਵਿਚ ਉਸ ਨੇ ਰੂਸੀ ਨਾਮ ਅਤੇ ਰੂਸ ਦੇ ਈਮੇਲ ਡੋਮੇਨ ਦਾ ਇਸਤੇਮਾਲ ਕੀਤਾ ਹੈ। ਇਸ ਨੂੰ ਅੰਜਾਮ ਦੇਣ ਵਾਲਿਆਂ ਦੇ ਦੋ ਪਰਸਨਲ ਡਿਵਾਇਸਾਂ ਵਿੱਚ ਭਾਰਤ ਦੇ ਵੋਡਾਫੋਨ ਨੈੱਟਵਰਕ ਦੇ ਫੋਨ ਨੰਬਰ ਦਾ ਇਸਤੇਮਾਲ ਹੋਇਆ ਹੈ।
iPhone
ਟਾਲੋਜ ਇਨਟੈਲਿਜੈਂਸ ਬਲਾਗ ਵਿਚ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਆਈਫੋਨ ਉਤੇ ਹਮਲਾ ਕਰਨ ਵਾਲਿਆਂ ਨੇ ਇਕ ਓਪਨ ਸੋਰਸ ਮੋਬਾਇਲ ਡਿਵਾਇਸ ਮੈਨੇਜਮੈਂਟ ਸਿਸਟਮ (MDM) ਤਿਆਰ ਕੀਤਾ। ਇਸ ਦੀ ਮਦਦ ਨਾਲ 13 ਡਿਵਾਇਸਾਂ ਤੱਕ ਪਹੁੰਚ ਬਣਾਈ ਗਈ। ਟਾਲੋਜ ਸਿਕਿਓਰਿਟੀ ਦੇ ਟੈਕਨਿਕਲ ਲੀਡਰ ਨੇ ਕਿਹਾ ਕਿ ਅਟੈਕਰ ਨੇ ਕਾਨੂੰਨੀ ਐਪਸ ਜਿਵੇਂ ਵਟਸਐਪ ਅਤੇ ਟੈਲਿਗ੍ਰਾਮ ਵਿਚ ਵੱਖ ਤੋਂ ਫੀਚਰਸ ਜੋੜਨ ਦੀ ਇਕ ਨਿਸ਼ਚਿਤ ਤਕਨੀਕ ਦਾ ਇਸਤੇਮਾਲ ਕੀਤਾ। ਫਿਰ ਟਾਰਗੇਟ ਕੀਤੇ ਗਏ 13 ਆਈਫ਼ੋਨ ਵਿਚ MDM ਨਾਲ ਇਨ੍ਹਾਂ ਨੂੰ ਭੇਜਿਆ ਗਿਆ।
iPhone hacker
ਅਟੈਕਰਸ ਦੇ ਕੋਡ ਨੇ ਫੋਨ ਨੰਬਰ, ਸੀਰੀਅਲ ਨੰਬਰ, ਲੋਕੇਸ਼ਨ, ਕਾਂਟੈਕਟਸ, ਯੂਜ਼ਰ ਦੀਆਂ ਫੋਟੋ, ਐਸਐਮਐਸ, ਟੈਲਿਗ੍ਰਾਮ ਅਤੇ ਵਟਸਐਪ ਚੈਟ ਦੇ ਮੈਸੇਜ ਤੱਕ ਵਿਚ ਸੰਨ੍ਹ ਲਗਾਈ। ਉਨ੍ਹਾਂ ਦੇ ਮੁਤਾਬਕ ਇਸ ਆਈਫ਼ੋਨ ਨਾਲ ਜੋ ਸੂਚਨਾਵਾਂ ਚੁਰਾਈਆਂ ਗਈਆਂ ਹਨ ਉਨ੍ਹਾਂ ਦਾ ਇਸਤੇਮਾਲ ਇਸ ਦੇ ਮਾਲਿਕਾਂ ਨੂੰ ਬਲੈਕਮੇਲ ਕਰਨ ਜਾਂ ਰਿਸ਼ਵਤਖੋਰੀ ਲਈ ਕੀਤਾ ਜਾ ਸਕਦਾ ਹੈ।
iPhone hacker
ਲਿਨਕਸ/ਯੂਨੀਕਸ ਸਿਸਟਮ ਐਡਮਿਨਿਸਟ੍ਰੇਟਰਸ ਦੀ ਆਨਲਾਈਨ ਕੰਮਿਉਨਿਟੀ ਨਿਕਸਕ੍ਰਾਫ਼ਟ ਨੇ ਟਾਲੋਜ ਦੇ ਖੋਜਕਾਰ ਨੂੰ ਟਵੀਟ ਕੀਤਾ ਕਿ ਜਿਸ ਤਰ੍ਹਾਂ ਦੀ ਤਿਆਰੀ ਹੋਈ ਅਤੇ ਸਮਾਂ ਖਰਚ ਹੋਇਆ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਜ਼ਰੂਰ ਹੀ VVIPs ਦੇ ਆਈਫ਼ੋਨ ਹੋਣਗੇ। ਉਨ੍ਹਾਂ ਦੇ ਮੁਤਾਬਕ 3 ਸਾਲ ਤੋਂ ਚੱਲ ਰਹੇ ਇਸ ਆਪਰੇਸ਼ਨ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲ ਪਾਇਆ।