
ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਦੇ ਇਕ ਸ਼ੂਟਰ ਨੇ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ...
ਚੰਡੀਗੜ੍ਹ: ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਦੇ ਇਕ ਸ਼ੂਟਰ ਨੇ ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਸੋਸ਼ਲ ਮੀਡੀਆ ਉਤੇ ਧਮਕੀ ਦਿੱਤੀ ਹੈ। ਫੇਸਬੁੱਕ ਉਤੇ ਮਨੀ ਸ਼ੂਟਰ ਨਾਮ ਤੋਂ ਬਣੀ ਆਈ.ਡੀ ਉਤੇ ਪਾਈ ਇਕ ਪੋਸਟ ਵਿਚ ਐਸਐਸਪੀ ਉਤੇ ਲਾਰੇਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲਿਆ ਕੇ ਐਨਕਾਉਂਟਰ ਕਰਨ ਬਾਰੇ ਕਿਹਾ ਗਿਆ ਹੈ। ਨਾਲ ਹੀ ਅਜਿਹਾ ਕਰਨ ਉਤੇ ਇਸਦਾ ਗੰਭੀਰ ਨਤੀਜਾ ਭੁਗਤਣ ਦਾ ਵੀ ਸੰਦੇਸ਼ ਦਿੱਤਾ ਗਿਆ ਹੈ। ਧਮਕੀ ਵਾਲੀ ਇਸ ਪੋਸਟ ਤੋਂ ਬਾਅਦ ਚੰਡੀਗੜ੍ਹ ਪੁਲਿਸ ਅਲਰਟ ਹੋ ਗਈ ਹੈ।
Mani Shooter Post
ਨਾਲ ਹੀ ਆਈ.ਡੀ ਅਤੇ ਕਿਸ ਆਈਪੀ ਐਡਰੇਸ ਤੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ। ਇਸ ਦਾ ਪਤਾ ਲਗਾਉਣ ਵਿਚ ਟੀਮਾਂ ਜੁਟ ਗਈਆਂ ਹਨ। ਸੋਸ਼ਲ ਮੀਡੀਆ ਉਤੇ ਪਾਈ ਪੋਸਟ ਵਿਚ ਲਿਖਿਆ ਹੈ ਕਿ, ‘ਤੁਹਾਨੂੰ ਸਭ ਨੂੰ ਪਤਾ ਹੈ ਕਿ ਅਪਣੇ ਲਾਰੇਂਸ ਬਿਸ਼ਨੋਈ ਭਰਾ ਨੂੰ ਚੰਡੀਗੜ੍ਹ ਲਿਆਉਣ ਦੀ ਤਿਆਰੀ ਹੋ ਰਹੀ ਹੈ, ਪਰ ਭਰਾ ਦੇ ਦਿਲ ਵਿਚ ਹੈ ਕਿ ਇਹ ਲੋਕ ਉਸਦਾ ਐਨਕਾਉਂਟਰ ਨਾ ਕਰ ਦੇਣ।
Arrest
ਮੈਂ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਇਕ ਗੱਲ ਦੱਸਣੀ ਚਾਹੁੰਦਾ ਹਾਂ ਕਿ ਜੇਕਰ ਸਾਡੇ ਲਾਰੇਂਸ ਬਿਸ਼ਨੋਈ ਭਰਾ ਨੂੰ ਕੁਝ ਵੀ ਹੋਇਆ ਤਾਂ ਇਹ ਸੋਚ ਲਿਓ ਕਿ ਉਸਦਾ ਬਦਲਾ ਅਸੀਂ ਕਿਵੇਂ ਲਵਾਂਗੇ, ਇਹ ਤੁਸੀਂ ਸੋਚ ਵੀ ਨਹੀਂ ਸਕਦੇ। ਇਸ ਪੋਸਟ ਦੇ ਹੇਠ ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਤਸਵੀਰ ਵੀ ਲਗਾਈ ਗਈ ਹੈ। ਪੁਲਿਸ ਵੱਲੋਂ ਲਾਰੇਸ਼ ਬਿਸ਼ਨੋਈ ਨੂੰ ਪੁਛਗਿਛ ਲਈ ਚੰਡੀਗੜ੍ਹ ਲਿਆਉਣ ਦੇ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸਦੇ ਅਨੁਸਾਰ ਲਾਰੇਂਸ ਬਿਸ਼ਨੋਈ ਦਾ ਚੰਡੀਗੜ੍ਹ ਦੇ ਕਈਂ ਅਪਰਾਧਿਕ ਮਾਮਲਿਆਂ ਵਿਚ ਨਾਮ ਆਇਆ ਹੈ।
Lawrence Bishnoi
ਇਨ੍ਹਾਂ ਵਿਚ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੇ ਭਰਾ ਦੇ ਘਰ ਉਤੇ ਫਾਇਰ ਕਰਨ ਦੀ ਵਾਰਦਾਤ ਵਿਚ ਵੀ ਨਾਮ ਆਇਆ ਹੈ। ਇਸਤੋਂ ਇਲਾਵਾ ਵੀ ਕਈਂ ਹੋਰ ਵਾਰਦਾਤਾਂ ਵਿਚ ਉਸਦਾ ਨਾਮ ਆਇਆ ਹੈ। ਇਸਦੇ ਲਈ ਉਸਨੂੰ ਸਾਹਮਣੇ ਬੈਠਾ ਕੇ ਪੁਛਗਿਛ ਕਰਨਾ ਜਰੂਰੀ ਹੈ। ਦੱਸ ਦਈਏ ਕਿ ਲਾਰੇਂਸ ਬਿਸ਼ਨੋਈ ਨੇ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਚੰਡੀਗੜ੍ਹ ਪੁਲਿਸ ਉਤੇ ਉਸਦਾ ਐਨਕਾਉਂਟਰ ਕਰਨ ਦਾ ਡਰ ਜਤਾਦੇ ਹੋਏ ਇੱਥੇ ਲਿਆਉਣ ਤੋਂ ਰੋਕਣ ਦੀ ਅਪੀਲ ਕੀਤੀ ਸੀ।
SSP Kuldeep Chahal
ਨਾਲ ਹੀ ਕਿਹਾ ਸੀ ਕਿ ਜੇਕਰ ਉਸਨੂੰ ਇੱਥੇ ਲਿਆਂਦਾ ਗਿਆ ਤਾਂ ਉਸਦੇ ਨਾਲ ਪੈਰ ਉਤੇ ਜੰਜੀਰਾਂ ਬੰਨੀਆਂ ਜਾਣ। ਤਾਂਕਿ ਪੁਲਿਸ ਉਸਦੇ ਭੱਜਣ ਦੀ ਗੱਲ ਕਹਿ ਕੇ ਉਸਦਾ ਐਨਕਾਉਂਟਰ ਨਾ ਕਰ ਸਕੇ।