
ਡੀਜੀਪੀ ਦੀ ਬੇਟੀ ਮੇਘਾ ਅਰੋੜਾ ਵਲੋਂ ਦਰਬਾਰ ਸਾਹਿਬ ਮੱਥਾ ਟੇਕ ਕੇ ਯੂਪੀਐਸਸੀ ਪ੍ਰੀਖਿਆ ਦੀ ਸਫ਼ਲਤਾ ਦਾ ਸ਼ੁਕਰਾਨਾ
ਚੰਡੀਗੜ੍ਹ, 28 ਅਪ੍ਰੈਲ, (ਨੀਲ ਭਲਿੰਦਰ ਸਿਂੰਘ) : ਉੱਤਰ ਭਾਰਤ ਖ਼ਾਸਕਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਇਸ ਵਾਰ ਯੂਪੀਐਸਸੀ ਦੀ ਪ੍ਰੀਖਿਆ 'ਚ ਬਾਜ਼ੀ ਮਾਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਸਤਵੇਂ ਆਸਮਾਨ 'ਤੇ ਹਨ।ਪੰਜਾਬ ਦੇ ਪੁਲਿਸ ਮੁਖੀ ਆਈਪੀਐਸ ਸੁਰੇਸ਼ ਅਰੋੜਾ ਦੀ ਧੀ ਮੇਘਾ ਅਰੋੜਾ ਨੇ ਦੇਸ਼ ਭਰ 'ਚੋਂ 108ਵਾਂ ਰੈਂਕ ਹਾਸਲ ਕੀਤਾ ਹੈ। ਲੰਦਨ ਯੂਨੀਵਰਸਿਟੀ ਤੋਂ ਵਿਦੇਸ਼ੀ ਮਾਮਲਿਆਂ ਵਿਚ ਮਾਸਟਰ ਡਿਗਰੀ ਹਾਸਲ ਮੇਘਾ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਨਤੀਜਾ ਸ਼ੁਕਰਵਾਰ ਆ ਜਵੇਗਾ ਅਤੇ ਉਸ ਨੂੰ ਸਫ਼ਲ ਹੋਣ ਦੀ ਸੂਰਤ ਵਿਚ ਪਹਿਲਾਂ ਤੋਂ ਹੀ ਮਨ 'ਚ ਧਾਰੀ ਹੋਈ ਮਨਸ਼ਾ ਪੂਰੀ ਕਰਨ ਲਈ ਯਕਦਮ ਅੰਮ੍ਰਿਤਸਰ ਜਾਣਾ ਪਵੇਗਾ। ਮੇਘਾ ਦੇ ਮਾਣਮੱਤੇ ਪਿਤਾ ਡੀਜੀਪੀ ਸੁਰੇਸ਼ ਅਰੋੜਾ ਨੇ ਇਹ 'ਭੇਤ' ਖ਼ੁਦ 'ਰੋਜ਼ਾਨਾ ਸਪੋਕਸਮੈਨ' ਨਾਲ ਸਾਂਝਾ ਕੀਤਾ।
U.P.S.C Exam : Boys make their positions
ਹੋਇਆ ਇਹ ਕਿ ਅਚਨਚੇਤ ਨਤੀਜਾ ਆਇਆ ਅਤੇ ਅਰੋੜਾ ਪਰਵਾਰ ਮੀਡੀਆ ਅਤੇ ਵਧਾਈਆਂ ਦੇਣ ਵਾਲਿਆਂ ਦਾ ਕੇਂਦਰ ਬਿੰਦੁ ਬਣ ਗਿਆ ਪਰ ਅੱਜ ਮੇਘਾ ਅਰੋੜਾ ਨੇ ਦੁਪਹਿਰ ਮਗਰਲੇ ਸਾਰੇ ਰੁਝੇਵੇਂ ਤਿਆਗ ਅੰਮ੍ਰਿਤਸਰ ਵਲ ਕੂਚ ਕਰਨ ਨੂੰ ਤਰਜੀਹ ਦਿਤੀ ਜਿਸ ਦਾ ਕਾਰਨ ਮੇਘਾ ਦੀ ਦਿਲੀ ਇੱਛਾ ਸੀ ਕਿ ਜੇ ਉਹ ਇਸ ਵਕਾਰੀ ਪ੍ਰੀਖਿਆ ਨੂੰ ਸਰ ਕਰ ਲੈਂਦੀ ਹੈ ਤਾਂ ਸਰਬ ਸਾਂਝੀਵਲਾਤਾ ਦੇ ਪ੍ਰਤੀਕ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕਰੇਗੀ। ਪੰਜਾਬੀ ਅਖ਼ਬਾਰ ਦੇ ਸੰਪਾਦਕ ਦੇ ਪੁੱਤਰ ਨੇ ਵੀ ਇਹ ਇਮਤਿਹਾਨ ਪਾਸ ਕੀਤਾ ਹੈ।