ਲਾਲ ਸਿੰਘ ਨੇ ਦੂਲੋ ਨੂੰ ਕਾਂਗਰਸ ਅਤੇ ਰਾਜ ਸਭਾ ਮੈਂਬਰੀ ਤੋਂ ਲਾਂਭੇ ਹੋਣ ਲਈ ਆਖਿਆ
Published : Apr 29, 2019, 3:44 pm IST
Updated : Apr 10, 2020, 12:19 am IST
SHARE ARTICLE
Lal Singh
Lal Singh

ਪੰਜਾਬ ਕਾਂਗਰਸ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਸ੍ਰੀ ਦੂਲੋ ਨੂੰ ਕਾਂਗਰਸ ਅਤੇ ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦੇਣ ਲਈ ਆਖਿਆ ਹੈ।

ਚੰਡੀਗੜ: ਸ਼ਮਸ਼ੇਰ ਸਿੰਘ ਦੂਲੋ ਦੀ ਬਗਾਵਤ ਦੀਆਂ ਰਿਪੋਰਟਾਂ ਦੌਰਾਨ ਪੰਜਾਬ ਕਾਂਗਰਸ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਸ੍ਰੀ ਦੂਲੋ ਨੂੰ ਕਾਂਗਰਸ ਅਤੇ ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦੇਣ ਲਈ ਆਖਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਦੂਲੋ ਦੀ ਪਤਨੀ ਤੇ ਪੁੱਤਰ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋ ਗਏ ਹਨ। ਦੂਲੋ ਨੂੰ ਕਾਂਗਰਸ ਪਾਰਟੀ ’ਤੇ ਧੱਬਾ ਕਰਾਰ ਦਿੰਦਿਆਂ ਲਾਲ ਸਿੰਘ ਨੇ ਕਿਹਾ ਕਿ ਉਸ ਦੇ ਜਾਣ ਨਾਲ ਪਾਰਟੀ ਨੂੰ ਫਾਇਦਾ ਹੋਵੇਗਾ।

ਉਨਾਂ ਕਿਹਾ ਕਿ ਸੰਸਦ ਮੈਂਬਰ ਲਈ ਪਾਰਟੀ ਵਿਚ ਕੋਈ ਥਾਂ ਨਹੀਂ ਹੈ ਜਿਸ ਦੀ ਪਤਨੀ ਅਤੇ ਪੁੱਤਰ ਆਪ ਵਿਚ ਸ਼ਾਮਲ ਹੋ ਗਏ ਜਦਕਿ ਉਸ ਨੇ ਖੁਦ ਵੀ ਐਲਾਨ ਕੀਤਾ ਹੈ ਕਿ ਉਹ ਕਾਂਗਰਸ ਦੇ ਹੱਕ ਵਿਚ ਪ੍ਰਚਾਰ ਨਹੀਂ ਕਰੇਗਾ। ਦੂਲੋ ਨੇ ਮੀਡੀਆ ’ਚ ਦਿੱਤੇ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਉਹ ਕਹਿ ਰਿਹਾ ਹੈ ਕਿ ਨਾ ਤਾਂ ਉਸ ਨੂੰ ਇਹ ਪਤਾ ਹੈ ਕਿ ਫਤਹਿਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੌਣ ਹੈ ਅਤੇ ਨਾ ਹੀ ਉਹ ਉਸ ਲਈ ਪ੍ਰਚਾਰ ਕਰੇਗਾ। ਦੂਲੋ ਦੇ ਸਟੈਂਡ ਨੂੰ ਸ਼ਰਮਨਾਕ ਅਤੇ ਜਾਬਰ ਕਦਮ ਦੱਸਦਿਆਂ ਲਾਲ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਉਸ ਨੂੰ ਬਹੁਤ ਕੁਝ ਦਿੱਤਾ ਪਰ ਉਹ ਘਟੀਆ ਸਲੂਕ ਕਰ ਰਿਹਾ ਹੈ।

Harbans Kaur DulloHarbans Kaur Dullo

ਲਾਲ ਸਿੰਘ ਨੇ ਕਿਹਾ ਕਿ ਦੂਲੋ ਸਾਲ 1992 ਅਤੇ 1999 ਵਿਚ ਬੇਅੰਤ ਸਿੰਘ ਦੀ ਸਰਕਾਰ ਦੇ ਮੰਤਰੀ ਮੰਡਲ ’ਚ ਮੈਂਬਰ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਜਿਸ ਤੋਂ ਉਸ ਨੇ ਜਿੱਤ ਹਾਸਲ ਕੀਤੀ। ਉਸ ਵੇਲੇ ਉਸ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਪਰ ਇਹ ਹੋਰ ਗੱਲ ਹੈ ਕਿ ਉਹ ਇਸ ਨੂੰ ਸਹਿਜੇ ਹੀ ਭੁੱਲੀ ਬੈਠਾ ਹੈ। ਇੱਥੋਂ ਤੱਕ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਉਸ ਦੀ ਪਤਨੀ ਨੂੰ ਸਾਲ 2002, ਅਤੇ ਮੁੜ ਸਾਲ 2007 ਅਤੇ 2012 ਵਿਚ ਟਿਕਟ ਦਿੱਤੀ। ਉਸ ਨੂੰ ਸੰਸਦੀ ਸਕੱਤਰ ਵੀ ਬਣਾਇਆ।

Congress PartyCongress Party

ਲਾਲ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਦੂਲੋ ਕਰਕੇ ਹਾਰ ਦਾ ਮੂੰਹ ਦੇਖਣਾ ਪਿਆ ਸੀ ਜਿਸ ਨੇ ਇਕ ਵਿਸ਼ੇਸ਼ ਭਾਈਚਾਰੇ ਖਿਲਾਫ ਬੁਰਾ-ਭਲਾ ਕਿਹਾ ਸੀ ਜਿਸ ਕਰਕੇ ਉਸ ਨੂੰ ਆਪਣੀ ਖੁਦ ਦੀ ਹਾਰ ਦੇ ਨਾਲ-ਨਾਲ ਪਾਰਟੀ ਨੂੰ ਹਾਰ ਸਹਿਣੀ ਪਈ ਸੀ। ਇਸ ਦੇ ਬਾਵਜੂਦ ਉਸ ਨੂੰ ਪਾਰਟੀ ਨੇ ਰਾਜ ਸਭਾ ਦਾ ਮੈਂਬਰ ਬਣਾਇਆ। ਲਾਲ ਸਿੰਘ ਨੇ ਕਿਹਾ ਕਿ ਇਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਹੁਣ ਉਹ ਆਪਣੇ ਪੁੱਤ ਲਈ ਟਿਕਟ ਭਾਲਦਾ ਸੀ ਅਤੇ ਜਦੋਂ ਇਸ ਲਈ ਇਨਕਾਰ ਕੀਤਾ ਤਾਂ ਉਸ ਨੇ  ਪਾਰਟੀ ਦੇ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰਨ ਦੀ ਬਜਾਏ ਪਾਰਟੀ ਵਿਰੁੱਧ ਖੁੱਲੇਆਮ ਬਗਾਵਤ ਕਰ ਦਿੱਤੀ।

AapAap

ਚੋਣ ਕਮੇਟੀ ਦੇ ਚੇਅਰਮੈਨ ਨੇ ਦੂਲੋ ਦੇ ਰਵੱਈਏ ’ਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਸੰਸਦ ਮੈਂਬਰ ਪਾਰਟੀ ਵਿਚ ਰਹਿਣ ਦਾ ਹੱਕ ਗਵਾ ਚੁੱਕਾ ਹੈ ਅਤੇ ਉਹ ਪਾਰਟੀ ਨਾਲ ਮਾੜਾ ਸਲੂਕ ਕਰ ਰਿਹਾ ਰਿਹਾ ਹੈ। ਉਨਾਂ ਕਿਹਾ ਕਿ ਇਕ ਪਾਸੇ ਪਾਰਟੀ ਵੱਲੋਂ ਇਨਾਂ ਲੋਕ ਸਭਾ ਚੋਣਾਂ ਵਿਚ ਆਪਣੇ ਉਮੀਦਵਾਰਾਂ ਦੀ ਜਿੱਤ/ਹਾਰ ਲਈ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਸੀਨੀਅਰ ਨੇਤਾਵਾਂ ਦੀ ਜੁਆਬਦੇਹੀ ਤੈਅ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਦੂਲੋ ਵਰਗੇ ਲੋਕ ਹਨ ਜੋ ਕਾਂਗਰਸੀ ਉਮੀਦਵਾਰਾਂ ਦੇ ਯਤਨਾਂ ਅਤੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਯਤਨਾਂ ਵਿਚ ਲੱਗੇ ਹੋਏ ਹਨ। ਲਾਲ ਸਿੰਘ ਨੇ ਮੰਗ ਕੀਤੀ ਕਿ ਦੂਲੋ ਨੂੰ ਸਿਆਸੀ ਪੈੜਾਂ ਪਾਉਣ ਲਈ ਰਸਤਾ ਦਿਖਾਉਣ ਵਾਲੀ ਪਾਰਟੀ ਵਿਰੁੱਧ ਭੁਗਤਣ ਦੀ ਬਜਾਏ ਤੁਰੰਤ ਲਾਂਭੇ ਹੋ ਜਾਣਾ ਚਾਹੀਦਾ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement