
ਮਾਡਰਨ ਮੈਡੀਸਨ ਤੇ ਐਲੋਪੈਥੀ 'ਤੇ ਕੀਤੀ ਬਿਆਨਬਾਜ਼ੀ ਵਿਰੁਧ ਬਾਬਾ ਰਾਮਦੇਵ 'ਤੇ ਹੁਣ ਕੋਲਕਾਤਾ 'ਚ ਹੋਈ ਐਫ਼ਆਈਆਰ
ਕੋਲਕਾਤਾ, 28 ਮਈ : ਯੋਗ ਗੁਰੂ ਬਾਬਾ ਰਾਮਦੇਵ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਵਿਚਾਲੇ ਵਿਵਾਦ ਦੇ ਮੱਦੇਨਜ਼ਰ ਹੁਣ ਆਈਐਮਏ ਦੀ ਬੰਗਾਲ ਬ੍ਰਾਂਚ ਨੇ ਰਾਮਦੇਵ ਵਿਰੁਧ ਮਹਾਨਗਰ ਦੇ ਸਿੰਥੀ ਥਾਣੇ 'ਚ ਐਫ਼ਆਈਆਰ ਦਰਜ ਕਰਾਈ ਹੈ | ਬਾਬਾ ਰਾਮਦੇਵ ਦੇ ਉਸ ਬਿਆਨ ਨੂੰ ਲੈ ਕੇ ਐਫ਼ਆਈਆਰ ਹੋਈ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਮਾਡਰਨ ਮੈਡੀਸਨ ਤੇ ਐਲੋਪੈਥੀ ਕੋਰੋਨਾ ਦਾ ਇਲਾਜ ਨਹੀਂ ਕਰ ਸਕਦੇ | ਜ਼ਿਕਰਯੋਗ ਹੈ ਕਿ ਬਾਬਾ ਨੇ ਦਾਅਵਾ ਕੀਤਾ ਸੀ ਕਿ ਐਲੋਪੈਥੀ ਨੇ ਸਿਰਫ਼ 10 ਫ਼ੀ ਸਦੀ ਗੰਭੀਰ ਮਰੀਜ਼ਾਂ ਦਾ ਇਲਾਜ ਕੀਤਾ ਜਦਕਿ ਬਾਕੀ 90 ਫ਼ੀ ਸਦੀ ਮਰੀਜ਼ ਯੋਗ-ਆਯੁਰਵੇਦ ਨਾਲ ਠੀਕ ਹੋਏ | (ਏਜੰਸੀ)