
ਨਸ਼ਾ ਤਸਕਰਾਂ ਵਿਰੁਧ ਕਮਿਸ਼ਨਰੇਟ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਛਾਉਣੀ ਮੁਹੱਲਾ ਬਿਜਲੀ ਘਰ......
ਲੁਧਿਆਣਾ : ਨਸ਼ਾ ਤਸਕਰਾਂ ਵਿਰੁਧ ਕਮਿਸ਼ਨਰੇਟ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੇ ਛਾਉਣੀ ਮੁਹੱਲਾ ਬਿਜਲੀ ਘਰ ਦੇ ਨੇੜਿਉਂ ਪੰਜ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 600 ਨਸ਼ੀਲੀਆਂ ਗੋਲੀਆਂ, ਤਿੰਨ ਸਰਿੰਜਾਂ ਸਮੇਤ ਨੀਡਲ ਅਤੇ ਇਕ ਕਵਰ ਬਰਾਮਦ ਕੀਤਾ ਹੈ। ਇੰਚਾਰਜ ਸੁਰਿੰਦਰ ਚੋਪੜਾ ਨੇ ਦਸਿਆ ਕਿ ਉਨ੍ਹਾਂ ਦੀ ਅਗਵਾਈ ਵਾਲੀ ਪੁਲਿਸ ਜਦੋਂ ਛਾਉਣੀ ਮੁਹੱਲਾ 'ਚ ਗਸ਼ਤ 'ਤੇ ਸੀ ਤਾਂ ਬਿਜਲੀ ਘਰ ਨੇੜੇ ਪਾਰਕ ਵਿਚ ਕੁਝ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਸਨ।
ਉਹ ਅਪਣੇ ਹੱਥਾਂ ਵਿਚੋਂ ਇਤਰਾਜ਼ਯੋਗ ਸਮਾਨ ਸੁੱਟ ਕੇ ਭੱਜਣ ਲੱਗੇ ਤਾਂ ਪੁਲਿਸ ਨੇ ਕਾਬੂ ਕਰ ਕੇ ਉਨ੍ਹਾਂ ਕੋਲੋਂ 600 ਨਸ਼ੀਲੀਆਂ ਗੋਲੀਆਂ, ਤਿੰਨ ਸਰਿੰਜਾਂ ਸਮੇਤ ਨੀਡਲ ਅਤੇ ਇਕ ਕਵਰ ਵੀ ਬਰਾਮਦ ਕੀਤਾ। ਮੁਲਜ਼ਮਾਂ ਦੀ ਸ਼ਨਾਖਤ ਛਾਉਣੀ ਮੁਹੱਲਾ ਵਾਸੀ ਬੰਟੀ ਸਿੱਧੂ, ਇੰਦਰਜੀਤ ਸਿੰਘ ਉਰਫ਼ ਈਸ਼ੂ ਬਾਂਗਾਂ, ਕਰਨ ਕੁਮਾਰ, ਸੰਜੀਵ ਜੰਗੀ ਉਰਫ ਬੰਟੀ ਅਤੇ ਆਕਾਸ਼ ਤਨੇਜਾ ਵਜੋਂ ਹੋਈ ਹੈ। ਥਾਣਾ ਇੰਚਾਰਜ ਸੁਰਿੰਦਰ ਚੋਪੜਾ ਮੁਤਾਬਕ ਉਕਤ ਮੁਲਜ਼ਮ ਕਾਫ਼ੀ ਲੰਮੇ ਵਕਤ ਤੋਂ ਛਾਉਣੀ ਮੁਹੱਲਾ 'ਚ ਨਸ਼ਾ ਵੇਚਣ ਦਾ ਕੰਮ ਕਰਦੇ ਆ ਰਹੇ ਹਨ ਤੇ ਇਹ ਖ਼ੁਦ ਵੀ ਨਸ਼ਾ ਕਰਨ ਦੇ ਆਦੀ ਹਨ। ਪੁਲਿਸ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁਛਗਿਛ ਕਰ ਰਹੀ ਹੈ।