
ਪੁਲਿਸ ਮੁਲਾਜ਼ਮ ਦੇ ਨੌਜਵਾਨ ਇਕਲੌਤੇ ਪੁੱਤਰ ਕੁਲਬੀਰ ਸਿੰਘ ਦੀ ਚਿੱਟੇ ਨੇ ਜਾਨ ਲੈ ਲਈ ਹੈ। ਅਜੱ ਉਸ ਦੇ ਪਿੰਡ ਭੱਟੀਆ.......
ਬਟਾਲਾ/ਕਾਹਨੂੰਵਾਨ - ਪੁਲਿਸ ਮੁਲਾਜ਼ਮ ਦੇ ਨੌਜਵਾਨ ਇਕਲੌਤੇ ਪੁੱਤਰ ਕੁਲਬੀਰ ਸਿੰਘ ਦੀ ਚਿੱਟੇ ਨੇ ਜਾਨ ਲੈ ਲਈ ਹੈ। ਅਜੱ ਉਸ ਦੇ ਪਿੰਡ ਭੱਟੀਆ ਵਿਚਲੇ ਘਰ ਦਾ ਦੌਰਾ ਕੀਤਾ ਤਾਂ ਸਾਰੇ ਪਿੰਡ ਚ ਹੀ ਸੋਗ ਦਾ ਮਹੌਲ ਬਣਿਆ ਹੋਇਆ ਹੈ। ਮੀਡੀਆ ਨੁਮਾਇੰਦਿਆਂ ਨੂੰ ਦੇਖਦੇ ਹੀ ਲੋਕ ਆਪ ਮੁਹਾਰੇ ਹੀ ਨਸ਼ਿਆ ਅਤੇ ਤਸਕਰਾਂ ਖਿਲਾਫ਼ ਬੋਲਣ ਲੱਗ ਗਏ। ਕੁਲਬੀਰ ਦੀ ਮਾਂ ਕੁਲਵਿੰਦਰ ਦੇ ਅੱਥਰੂ ਨਿਰੰਤਰ ਚੱਲ ਰਹੇ ਹਨ।ਕੁਲਬੀਰ ਦੀ ਵਿਧਵਾ ਪਲਵਿੰਦਰ ਬੁੱਤ ਬਣੀ ਬੈਠੀ ਸੀ ਜਦ ਕਿ ਇਸਦੇ ਮਸੂਮ ਦੋਵੇਂ ਪੁੱਤਰ ਘਰ ਚ ਵਾਪਰੀ ਅਣਹੋਣੀ ਤੋਂ ਅਣਜਾਣ ਹਨ। ਕੁਲਬੀਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਆਮ ਪੰਜਾਬੀਆਂ ਵਾਂਗ ਉਹ ਵੀ ਸ਼ਰਾਬ ਦਾ ਸ਼ੌਂਕੀ ਸੀ ਪਰ ਕਦੋ ਚਿੱਟੇ ਅਤੇ ਸਮੈਕ ਦੇ ਖੂਨੀ ਪੰਜੇ ਚ ਫਸ ਗਿਆ। ਉਹਦੇ ਪਿਤਾ ਸਿੱਟਾ ਸਿੰਘ ਅਤੇ ਮਾਪਿਆਂ ਨੂੰ ਪਤਾ ਹੀ ਨਹੀਂ ਚੱਲਿਆ।ਕੁਲਬੀਰ ਦੇ ਚਾਚੇ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਬਦਲਣ ਨਾਲ ਪੰਜਾਬੀਆਂ ਨੇ ਨਸ਼ਿਆਂ ਤੋਂ ਖ਼ਲਾਸੀ ਦੀ ਆਸ ਕੀਤੀ ਸੀ ਪਰ ਨਸ਼ੇ ਦੇ ਸੌਦਾਗਰਾਂ ਨੂੰ ਠੱਲ ਨਹੀਂ ਪੈ ਸਕੀ। ਪਿੰਡ ਦੇ ਸਰਪੰਚ ਅਮਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਹੱਥ ਚ ਗੁਟਕਾ ਸਾਹਿਬ ਫੜ ਕੇ ਵੀ ਨਸ਼ਿਆਂ ਦੇ ਮਾਮਲੇ ਚ ਕੁਝ ਵੀ ਕਰਨ ਤੋਂ ਮਜ਼ਬੂਰ ਨਜ਼ਰ ਆ ਰਹੇ ਹਨ।
Âਸੇ ਤਰਾਂ ਕੁਝ ਹੋਰ ਪਿੰਡ ਵਾਸੀਆਂ ਨੂੰ ਵੀ ਆਪਣੇ ਨੌਜਵਾਨ ਪੁੱਤਰਾਂ ਦੀ ਜਿੰਦਗੀ ਅਤੇ ਭਵਿੱਖ ਦਾ ਡਰ ਸਤਾ ਰਿਹਾ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜ਼ਹਿਰੀਲੇ ਨਸ਼ਿਆਂ ਤੋਂ ਇਲਾਕੇ ਦੇ ਕਈ ਨੌਜਵਾਨ ਪੀੜ੍ਹਤ ਨੇ।ਹਿਮਾਚਲ ਵਾਲੇ ਪਾਸੇ ਤੋਂ ਆਉਣ ਵਾਲੇ ਚਿੱਟੇ ਨੇ ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਹੈ ਜਦੋ ਕਿ ਪਹਿਲਾਂ ਅਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਆਦਿ ਇਲਾਕਾ ਚਿੱਟੇ ਦੀ ਜ਼ਬਰਦਸਤ ਮਾਰ ਹੇਠ ਸੀ।