'ਚਿੱਟੇ ਕਪੜੇ ਚਾਰੇ ਲੜ .ਖਾਲੀ ਅੱਜ ਇਨਸਾਨਾਂ ਦੇ'
Published : May 15, 2018, 12:36 pm IST
Updated : May 15, 2018, 12:56 pm IST
SHARE ARTICLE
White Clothes
White Clothes

ਜਦੋਂ 1947 ਵਿਚ ਭਾਰਤ ਆਜ਼ਾਦ ਹੋਇਆ ਤਾਂ ਦੇਸ਼ ਵਿਚ ਅੰਤਾਂ ਦੀ ਗ਼ਰੀਬੀ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਸੀ | ਪਰ ਲੋਕਾਂ ਨੂੰ ਆਜ਼ਾਦੀ ਮਿਲਣ ਦਾ ਬੜਾ ਚਾਅ ਸੀ | ਲੋਕਾਂ ਨੇ..

ਜਦੋਂ 1947 ਵਿਚ ਭਾਰਤ ਆਜ਼ਾਦ ਹੋਇਆ ਤਾਂ ਦੇਸ਼ ਵਿਚ ਅੰਤਾਂ ਦੀ ਗ਼ਰੀਬੀ, ਅਨਪੜ੍ਹਤਾ ਅਤੇ ਬੇਰੁਜ਼ਗਾਰੀ ਸੀ | ਪਰ ਲੋਕਾਂ ਨੂੰ ਆਜ਼ਾਦੀ ਮਿਲਣ ਦਾ ਬੜਾ ਚਾਅ ਸੀ | ਲੋਕਾਂ ਨੇ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਬੜੀ ਮੁਸ਼ਕਲ ਨਾਲ ਮੁਕਤੀ ਪਾਈ ਸੀ ਇਸ ਲਈ ਉਨ੍ਹਾਂ ਦੇ ਮਨਾਂ ਵਿਚ ਅਨੇਕਾਂ ਵਲਵਲੇ ਅਤੇ ਨਵੇਂ-ਨਵੇਂ ਸੁਪਨੇ ਸਨ | ਹੋਣ ਵੀ ਕਿਉਾ ਨਾ ਹੁੰਦੇ? ਆਜ਼ਾਦੀ ਦੀ ਕਰਾਮਾਤ ਹੀ ਅਜਿਹੀ ਹੁੰਦੀ ਹੈ | ਸਰਕਾਰਾਂ ਵਲੋਂ ਵੀ ਦੇਸ਼ ਨੂੰ ਤਰੱਕੀ ਦੀ ਰਾਹ ਤੇ ਪਾਉਣ ਲਈ ਨਵੀਆਂ-ਨਵੀਆਂ ਯੋਜਨਾਵਾਂ ਬਣਾਈਆਂ ਗਈਆਂ | ਲੋਕਾਂ ਨੇ ਵੀ ਦੱਬ ਕੇ ਅਪਣੇ ਹੱਥਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ | ਰੁਜ਼ਗਾਰ ਦੇ ਨਵੇ-ਨਵੇਂ ਮੌਕੇ ਸਾਹਮਣੇ ਆਉਣ ਲੱਗੇ | ਪੇਂਡੂ ਖੇਤਰਾਂ ਵਿਚ ਵੀ ਕਿਸਾਨਾਂ, ਮਜ਼ਦੂਰਾਂ ਅਤੇ ਘਰੇਲੂ ਕਾਰੀਗਰਾਂ ਨੂੰ ਕੰਮ ਕਰਨ ਦਾ ਉਤਸ਼ਾਹ ਮਿਲਿਆ | ਇਸ ਦੇ ਨਾਲ ਹੀ ਬੱਚਿਆਂ ਦਾ ਸਕੂਲਾਂ ਵਿਚ ਜਾਣਾ ਆਰੰਭ ਹੋਇਆ ਅਤੇ ਨਵੇਂ-ਨਵੇਂ ਕਾਲਜ ਖੁਲ੍ਹਣ ਲੱਗੇ |
ਭਾਵੇਂ ਲੋਕਾਂ ਨੂੰ ਆਜ਼ਾਦੀ ਦਾ ਤਾਂ ਚਾਅ ਸੀ ਅਤੇ ਉਹ ਅਪਣੇ ਪ੍ਰਵਾਰਾਂ ਦੀ ਤਰੱਕੀ ਵੀ ਚਾਹੁੰਦੇ ਸਨ | ਪਰ ਲੋਕਾਂ ਕੋਲ ਪੈਸੇ ਦੀ ਅਜੇ ਵੀ ਕਮੀ ਸੀ ਅਤੇ ਖ਼ਾਸ ਕਰ ਕੇ ਪੇਂਡੂ ਖੇਤਰਾਂ ਵਿਚ ਤਾਂ ਲੋਕਾਂ ਨੂੰ ਪੈਸਾ ਬੜੀ ਮੁਸ਼ਕਲ ਨਾਲ ਨਸੀਬ ਹੁੰਦਾ ਸੀ | ਪਰ ਇਸ ਪੈਸੇ ਵਿਚ ਚੰਗੀ ਬਰਕਤ ਹੁੰਦੀ ਸੀ ਅਤੇ ਗ਼ਰੀਬਾਂ ਦਾ ਜੀਵਨ ਵੀ ਚੰਗੇ ਗੁਜ਼ਾਰੇ ਵਿਚ ਸੀ | ਆਜ਼ਾਦੀ ਦੇ ਨਾਲ ਹੀ ਲੋਕਾਂ ਨੂੰ ਰਹਿਣ-ਸਹਿਣ ਅਤੇ ਕਪੜੇ ਪਹਿਨਣ ਦਾ ਚਾਅ ਵੀ ਸੀ | ਲੋਕ ਖ਼ੂਬ ਆਜ਼ਾਦੀ ਮਾਣਦੇ ਹੋਏ ਅਪਣੇ ਪਹਿਰਾਵੇ ਵੱਲ ਵੀ ਧਿਆਨ ਦੇਣ ਲੱਗੇ |
ਭਾਰਤ ਲਈ ਇਹ ਸਮਾਂ ਅਗਾਂਹ ਵਧੂ ਜ਼ਮਾਨਾ ਸੀ ਅਤੇ ਇਹੀ ਕਾਰਨ ਸੀ ਕਿ ਬਹੁਤ ਸਾਰੇ ਲੋਕ ਪੈਸੇ ਦੀ ਤੰਗੀ ਦੇ ਬਾਵਜੂਦ ਵੀ ਸਾਫ਼-ਸੁਥਰੇ ਚੰਗੇ, ਚਿੱਟੇ ਕਪੜੇ ਪਾਉਣ ਲੱਗੇ | ਜਦੋਂ ਵੀ ਕੋਈ ਸੋਹਣੇ ਨਵੇਂ ਕਪੜੇ ਪਾ ਕੇ ਬਾਹਰ ਨਿਕਲਦਾ ਤਾਂ ਪਿੰਡ ਦੇ ਬਜ਼ੁਰਗ ਉਸ ਨੂੰ ਵੇਖ ਇਹ ਟਕੋਰ ਜ਼ਰੂਰ ਮਾਰਦੇ 'ਚਿੱਟੇ ਕਪੜੇ ਚਾਰੇ ਲੜ ਖ਼ਾਲੀ, ਨਵਿਆਂ ਸੁਕੀਨਾਂ ਦੇ |' ਇਨ੍ਹਾਂ ਬਜ਼ੁਰਗਾਂ ਦੀ ਇਹ ਅਖਾਣ ਬਹੁਤ ਹੱਦ ਤਕ ਸੱਚ ਵੀ ਹੁੰਦੀ ਸੀ ਕਿਉਾਕਿ ਪੈਸੇ ਵਲੋਂ ਸਾਰੇ ਲੋਕ ਗ਼ਰੀਬ ਹੀ ਸਨ | ਇਸ ਕਰ ਕੇ ਸੋਹਣੇ ਕਪੜਿਆਂ ਦੇ ਬਾਵਜੂਦ ਉਨ੍ਹਾਂ ਦੀਆਂ ਜੇਬਾਂ ਆਮ ਤੌਰ ਤੇ ਖ਼ਾਲੀ ਹੀ ਹੁੰਦੀਆਂ ਸਨ | ਉਸ ਸਮੇਂ ਦੀਆਂ ਬਜ਼ੁਰਗਾਂ ਦੀਆਂ ਟਕੋਰਾਂ ਪੰਜਾਬੀ ਅਖੌਤਾਂ ਵਿਚ ਬਦਲ ਗਈਆਂ |
ਸਮਾਂ ਬੀਤਦਾ ਗਿਆ ਅਤੇ ਅੱਜ ਆਜ਼ਾਦੀ ਦੇ 70 ਸਾਲਾਂ ਬਾਅਦ ਇੰਝ ਜਗਦਾ ਹੈ ਕਿ ਜਿਵੇਂ ਇਹ ਅਖਾਣ ਤਾਂ ਸੱਚ ਹੀ ਹੋ ਗਈ ਹੋਵੇ | ਪਿਛਲੇ ਦਿਨਾਂ ਤੋਂ ਤਾਂ ਪਿੰਡ ਕੀ, ਸ਼ਹਿਰ ਕੀ, ਲੋਕਾਂ ਦਾ ਪਹਿਰਾਵਾ ਅਤੇ ਸੂਟ-ਬੂਟ ਵੇਖ ਕੇ ਸਭਿਅਕ ਇਨਸਾਨ ਦੀ ਝਲਕ ਪੈਂਦੀ ਹੈ ਪਰ ਉਹ ਨੋਟਬੰਦੀ ਕਰ ਕੇ ਪੈਸੇ ਵਲੋਂ ਖ਼ਾਲੀ ਹਨ | ਬੈਂਕਾਂ ਅਤੇ ਏ.ਟੀ.ਐਮਾਂ. ਅੱਗੇ ਕਤਾਰਾਂ ਵਿਚ ਲੱਗਣ ਦੇ ਬਾਵਜੂਦ ਉਨ੍ਹਾਂ ਦੇ ਹੱਥ ਖ਼ਾਲੀ ਹੀ ਰਹਿੰਦੇ ਹਨ | ਜਿਹੜੇ ਥੋੜ੍ਹੇ-ਬਹੁਤੇ ਪੈਸੇ ਮਿਲਦੇ ਵੀ ਹਨ ਉਹ ਘਰ ਜਾਂਦੇ-ਜਾਂਦੇ ਹੀ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਵਿਚ ਖ਼ਤਮ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੇਖ ਕੇ ਮਨ ਵਿਚ ਇਹ ਅਖੌਤ ਜ਼ਰੂਰ ਕਰਵਟ ਲੈਂਦੀ ਹੈ ਕਿ 'ਚਿੱਟੇ ਕਪੜੇ ਚਾਰੇ ਲੜ ਖਾਲੀ ਅੱਜ ਇਨਸਾਨਾਂ ਦੇ |' ਹਰ ਕੋਈ ਅਪਣੀਆਂ ਜੇਬਾਂ ਨੂੰ ਟਟੋਲਦਾ ਰਹਿ ਜਾਂਦਾ ਹੈ ਕਿ ਪਹਿਲਾਂ ਵਾਂਗ ਇਨ੍ਹਾਂ ਵਿਚ ਪੈਸਾ ਕਦੋਂ ਆਵੇਗਾ? ਗ਼ੈਰ-ਜ਼ਰੂਰੀ ਖ਼ਰਚੇ ਤਾਂ ਲੋਕਾਂ ਨੇ ਬੰਦ ਕਰ ਹੀ ਦਿਤੇ ਹਨ | ਆਮ ਜ਼ਰੂਰੀ ਖ਼ਰਚੇ ਤੋਂ ਵੀ ਉਹ ਔਖੇ ਜ਼ਰੂਰ ਨਜ਼ਰ ਆਉਾਦੇ ਹਨ | ਟੀ.ਵੀ. ਅਤੇ ਅਖ਼ਬਾਰਾਂ ਵਿਚ ਪੈਸੇ ਲਈ ਲੱਗੀਆਂ ਲੰਮੀਆਂ-ਲੰਮੀਆਂ ਕਤਾਰਾਂ ਨੂੰ ਵੇਖ ਕੇ ਇੰਜ ਲਗਦਾ ਹੈ ਕਿ ਸੱਭ ਦੇ ਹੀ ਪੈਸੇ ਖ਼ਤਮ ਹਨ | ਜਿਨ੍ਹਾਂ ਦੇ ਪੈਸੇ ਅਪਣੇ ਖ਼ਾਤਿਆਂ ਵਿਚ ਹਨ ਉਹ ਅਪਣੇ ਪੈਸੇ ਵੀ ਕਢਵਾ ਨਹੀਂ ਸਕਦੇ | ਉਹ ਪੁਰਾਣੀ ਅਖਾਣ ਸੱਚੀ ਹੋਈ ਸਿੱਧ ਲਗਦੀ ਹੈ |
ਭਾਰਤ ਵਿਚ ਮੋਦੀ ਸਰਕਾਰ ਨੇ ਕਾਲੇ ਧਨ ਨੂੰ ਖ਼ਤਮ ਕਰਨ ਲਈ, ਇਕ ਵੱਡਾ ਤਜਰਬਾ ਕੀਤਾ ਹੈ ਪਰ ਕੀ ਇਸ ਨਾਲ ਕਾਲੇ ਧਨ ਅਤੇ ਭਿ੍ਸ਼ਟਾਚਾਰ ਨੂੰ ਫ਼ਰਕ ਪਵੇਗਾ? ਇਸ ਸਵਾਲ ਦਾ ਜਵਾਬ ਅਜੇ ਦੂਰ ਦੀ ਗੱਲ ਹੈ | ਪਰ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਛੋਟੇ ਦੁਕਾਨਦਾਰ ਤਾਂ ਪੈਸੇ ਦੀ ਤੰਗੀ ਤੋਂ ਬਹੁਤ ਪ੍ਰੇਸ਼ਾਨ ਹਨ | ਪ੍ਰਵਾਰਾਂ ਦੇ ਛੋਟੇ-ਮੋਟੇ ਕੰਮ ਸੱਭ ਰੁਕ ਗਏ ਹਨ | ਲੋਕਾਂ ਨੂੰ ਤਾਂ ਹੁਣ ਪਤਾ ਲਗਿਆ ਹੈ ਕਿ ਕਿਉਾ ਕਿਹਾ ਜਾਂਦਾ ਹੈ 'ਸੱਭ ਤੋਂ ਵੱਡਾ ਰੁਪਇਆ |' ਪਰ ਸਾਡੇ ਪ੍ਰਧਾਨ ਮੰੰਤਰੀ ਜੀ ਤਾਂ ਅਜੇ ਵੀ ਕਹਿੰਦੇ ਹਨ ਕਿ ਉਨ੍ਹਾਂ ਨੇ ਭਾਰਤ ਨੂੰ ਕੈਸ਼ਲੈੱਸ ਕਰਨਾ ਹੈ | ਉਨ੍ਹਾਂ ਦਾ ਕਹਿਣਾ ਕਿ ਪੈਸੇ ਵਲੋਂ ਸੱਭ ਦੀਆਂ ਜੇਬਾਂ ਜਾਂ ਚਿੱਟੇ ਕਪੜਿਆਂ ਦੇ ਲੜ ਬਿਲਕੁਲ ਖ਼ਾਲੀ ਹੋਣੇ ਚਾਹੀਦੇ ਹਨ | ਸ਼ਾਇਦ ਇਸ ਨਾਲ ਕਾਲੇ ਧਨ ਅਤੇ ਭਿ੍ਸ਼ਟਾਚਾਰ ਨੂੰ ਨੱਥ ਪੈ ਜਾਵੇਗੀ |
ਪਰ ਸਿਆਣੇ ਮਨੁੱਖਾਂ ਦਾ ਕਹਿਣਾ ਹੈ ਕਿ ਮੋਦੀ ਜੀ ਇਸ ਮਾਮਲੇ ਵਿਚ ਕੁੱਝ ਜ਼ਿਆਦਾ ਹੀ ਕਾਹਲੀ ਕਰ ਰਹੇ  ਹਨ | ਸ਼ਾਇਦ ਉਨ੍ਹਾਂ ਨੇ ਬਾਹਰਲੇ ਦੇਸ਼ਾਂ ਦੀ ਸੈਰ ਤੋਂ ਇਹ ਨਤੀਜਾ ਕੱਢ ਲਿਆ ਹੋਵੇਗਾ ਕਿ ਜੋ ਬਹੁਤ ਹੀ ਵਿਕਸਤ ਦੇਸ਼ ਹਨ ਸ਼ਾਇਦ ਉਹ ਕੈਸ਼ਲੈੱਸ ਹੋਣ ਨਾਲ ਭਿ੍ਸ਼ਟਾਚਾਰ ਮੁਕਤ ਹਨ | ਪਰ ਹਿੰਦੁਸਤਾਨ ਦੀ ਸਵਾ ਸੌ ਕਰੋੜ ਜਨਤਾ ਲਈ ਤਾਂ ਹਾਲਾਤ ਵੱਖ ਹੋ ਸਕਦੇ ਹਨ | ਸਾਨੂੰ ਪਹਿਲਾਂ ਦੇਸ਼ ਨੂੰ ਮੁਕੰਮਲ ਵਿਕਸਤ ਕਰਨ ਦੀ ਲੋੜ ਹੈ | ਵਿਕਸਤ ਦੇਸ਼ਾਂ ਦੀ ਰੀਸ ਕਰ ਕੇ ਸਾਨੂੰ 'ਪੱਕਾ ਵੇਖ ਕੱਚਾ ਨਹੀਂ ਢਾਹੁਣਾ'  ਵਾਲੀ ਗੱਲ ਨਹੀਂ ਅਪਣਾਉਣੀ ਚਾਹੀਦੀ ਹੈ | ਨਾਲੇ ਅਸੀ ਹੰਸਾਂ ਦੀ ਤੌਰ ਵੇਖ ਕੇ ਅਪਣੀ ਤੋਰ ਹੀ ਕਿਉਾ ਭੁੱਲ ਬੈਠੀਏ? ਭਾਵੇਂ ਸਾਰੇ ਦੇਸ਼ ਵਾਸੀ ਕਾਲੇ ਧਨ ਵਿਰੁਧ ਹਨ ਪਰ ਉਹ ਅਪਣੇ ਲੜਾਂ ਨਾਲ ਕੁੱਝ ਨਾ ਕੁੱਝ ਧਨ ਜ਼ਰੂਰ ਬੰਨ ਕੇ ਰਖਣਾ ਚਾਹੁੰਦੇ ਹਨ | ਪ੍ਰਵਾਰਾਂ ਵਿਚ ਕਿਸੇ ਵੀ ਸਮੇਂ ਕੋਈ ਦੁਖ-ਤਕਲੀਫ਼ ਜਾਂ ਖ਼ੁਸ਼ੀ-ਗ਼ਮੀ ਚਲਦੀ ਹੀ ਰਹਿੰਦੀ ਹੈ | 
ਅਜੇ ਇਸ ਨੂੰ ਸਫ਼ਲ ਕਰਨ ਵਿਚ ਲੰਮੇ ਸਮੇਂ ਦੀ ਉਡੀਕ ਕਰਨੀ ਹੋਵੇਗੀ | ਉਸ ਤੋਂ ਪਹਿਲਾਂ ਦੇਸ਼ ਨੂੰ ਸਿਹਤ ਪੱਖੋਂ ਤੰਦਰੁਸਤ ਬਣਾ ਕੇ ਅਨਪੜ੍ਹਤਾ ਨੂੰ ਦੂਰ ਕਰਨਾ ਹੋਵੇਗਾ | 'ਕਾਹਲੀ ਅੱਗੇ ਟੋਏ' ਵਾਲੀ ਅਖਾਣ ਨੂੰ ਵੀ ਧਿਆਨ ਵਿਚ ਰਖਣਾ ਚਾਹੀਦਾ ਹੈ | ਕਿੰਨਾ ਚੰਗਾ ਹੁੰਦਾ ਜੇ ਨੋਟਬੰਦੀ ਤੋਂ ਪਹਿਲਾਂ ਭਾਰਤ ਵਿਚ ਨਸ਼ਾਬੰਦੀ ਅਤੇ ਸ਼ਰਾਬਬੰਦੀ ਕੀਤੀ ਜਾਂਦੀ ਤਾਕਿ ਲੋਕਾਂ ਦਾ ਜੀਵਨ ਪੱਧਰ ਹੋਰ ਉੱਚਾ ਹੋ ਜਾਂਦਾ | ਨੋਟਬੰਦੀ ਦੇ ਚਲਦੇ ਸਰਕਾਰ ਨੂੰ ਗ਼ਰੀਬਾਂ, ਮਜ਼ਦੂਰਾਂ, ਕਿਸਾਨਾਂ ਅਤੇ ਨੌਕਰੀ ਪੇਸ਼ੇ ਵਾਲਿਆਂ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ |

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement