
ਕੜਕਦੀ ਧੁੱਪ ਵਿਚ ਮਦਦ ਲਈ ਤਫੜਦਾ ਰਿਹਾ ਨੌਜਵਾਨ
ਚੰਡੀਗੜ੍ਹ: ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਸਾਡੇ ਸਮਾਜ ਦੀ ਤਰਾਸਦੀ ਨੂੰ ਸਾਫ ਬਿਆਨ ਕਰਦੀ ਹੈ ਤੇ ਵੀਡੀਓ ਮੋਗਾ ਤੋਂ ਮਖੂ ਨੂੰ ਜਾਂਦੇ ਹਾਈਵੇਅ ਦੀ ਦੱਸੀ ਜਾ ਰਹੀ ਹੈ ਜਿੱਥੇ ਸੜਕ 'ਤੇ ਕੜਕਦੀ ਧੁੱਪ ਵਿਚ ਇੱਕ ਨੌਜਵਾਨ ਦੌਰਾ ਪੈਣ ਨਾਲ ਡਿਗ ਜਾਂਦਾ ਹੈ।
Viral Video
ਆਲੇ ਦੁਆਲੇ ਸੈਂਕੇੜੇ ਦੀ ਮਾਤਾਰਾ ਵਿਚ ਗੱਡੀਆਂ ਗੁਜ਼ਰਦੀਆਂ ਨੇ ਪਰ ਕੋਈ ਵੀ ਇਸ ਸ਼ਖਸ ਨੂੰ ਚੁੱਕਣ ਦੀ ਜ਼ੁਅਰਤ ਨਹੀਂ ਕਰਦਾ। ਜਿਸ ਤੋਂ ਬਾਅਦ ਪੰਜਾਬ ਪੁਲਿਸ ਦਾ ਮੁਲਾਜ਼ਮ ਪੀ ਪੀ ਗੋਲਡੀ ਆਪਣੀ ਟੀਮ ਨਾਲ ਪਹੁੰਚ ਇਸ ਸ਼ਖਸ ਨੂੰ ਚੁਕਦੇ ਹਨ। ਪੀਪੀ ਗੋਲਡੀ ਉਸ ਨੂੰ ਪਾਣੀ ਪਿਲਾਉਂਦੇ ਹਨ ਤੇ ਉਸ ਦਾ ਹਾਲ ਚਾਲ ਪੁੱਛਦੇ ਹਨ ਕਿ ਘਟਨਾ ਕਿਵੇਂ ਵਾਪਰੀ।
PP Goldy
ਇਸ ਤੇ ਸ਼ਖ਼ਸ ਨੇ ਦਸਿਆ ਕਿ ਉਸ ਨੂੰ ਦੌਰਾ ਪੈ ਗਿਆ ਹੈ। ਪੀਪੀ ਗੋਲਡੀ ਨੇ ਦਸਿਆ ਕਿ ਉਹ ਮੋਗੇ ਤੋਂ ਮਖੂ ਵੱਲ ਜਾ ਰਹੇ ਸੀ ਤੇ ਉਹਨਾਂ ਦੀ ਨਜ਼ਰ ਇਸ ਵਿਅਕਤੀ ਤੇ ਪਈ। ਉਸ ਤੋਂ ਬਾਅਦ ਉਹਨਾਂ ਨੇ ਇਸ ਦੀ ਸਾਰ ਲਈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਵਿਅਕਤੀ ਪਤਾ ਨਹੀਂ ਕਿੰਨੇ ਸਮੇਂ ਤੋਂ ਇੱਥੇ ਡਿੱਗਿਆ ਪਿਆ ਸੀ ਪਰ ਉਸ ਦੀ ਕਿਸੇ ਨੇ ਸਾਰ ਨਹੀਂ ਲਈ।
Viral Video
ਇਸ ਤੋਂ ਇਹੀ ਸਿੱਧ ਹੁੰਦਾ ਹੈ ਲੋਕਾਂ ਵਿਚ ਇਨਸਾਨੀਅਤ ਬਿਲਕੁੱਲ ਹੀ ਮਰ ਚੁੱਕੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਵੀ ਜੇ ਕੋਈ ਸੜਕ ਤੇ ਡਿੱਗਿਆ ਹੋਇਆ ਮਿਲਦਾ ਹੈ ਤਾਂ ਉਸ ਦਾ ਹਾਲ-ਚਾਲ ਪੁੱਛੋ, ਉਸ ਨੂੰ ਪਾਣੀ ਪਿਲਾਓ ਤੇ ਉਸ ਬਾਰੇ ਜਾਣਕਾਰੀ ਲੈ ਕੇ ਉਸ ਨੂੰ ਉਸ ਦੇ ਘਰ ਛੱਡਣ ਦੀ ਕੋਸ਼ਿਸ਼ ਕਰੋ।
PP Goldy
ਕਈ ਲੋਕ ਇਹ ਕਹਿ ਕੇ ਛੱਡ ਦਿੰਦੇ ਹਨ ਕਿ ਉਸ ਨੇ ਤਾਂ ਨਸ਼ਾ ਕੀਤਾ ਹੋਣਾ ਹੈ ਤਾਂ ਹੀ ਉਹ ਡਿੱਗਿਆ ਹੈ ਪਰ ਹਰ ਵਿਅਕਤੀ ਨਸ਼ੇ ਵਾਲਾ ਨਹੀਂ ਹੁੰਦਾ। ਕਈ ਲੋਕ ਬਿਮਾਰੀ ਦਾ ਸ਼ਿਕਾਰ ਵੀ ਹੁੰਦੇ ਹਨ ਤਾਂ ਵੀ ਉਹਨਾਂ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।