ਧਾਰਮਕ ਭਾਵਨਾਵਾਂ ਦਾ ਹੋਇਆ ਘਾਣ ਰਾਜਨੀਤੀ ਰਹੀ ਭਾਰੂ
Published : Jun 29, 2021, 12:54 am IST
Updated : Jun 29, 2021, 12:54 am IST
SHARE ARTICLE
image
image

ਧਾਰਮਕ ਭਾਵਨਾਵਾਂ ਦਾ ਹੋਇਆ ਘਾਣ ਰਾਜਨੀਤੀ ਰਹੀ ਭਾਰੂ

ਮਾਮਲਾ ਇਤਿਹਾਸਕ ਗੁਰਧਾਮ ਨੂੰ ਤਿੰਨ ਦਿਨ ਤਕ ਜਿੰਦਰਾ ਲਗਾ ਕੇ ਮਰਿਆਦਾ ਭੰਗ ਕਰਨ ਦਾ
 

ਜਗਰਾਉਂ, 28 ਜੂਨ (ਪਰਮਜੀਤ ਸਿੰਘ ਗਰੇਵਾਲ): ਪਿੰਡ ਸੋਹੀਆ ਦੀ ਕਾਂਗਰਸ ਪੱਖੀ ਪੰਚਾਇਤ ਵਲੋਂ ਇਤਿਹਾਸਕ  ਗੁਰਦੁਆਰਾ ਦੂਖ ਨਿਵਾਰਨ ਕੈਂਬਸਰ ਪਾਤਸ਼ਾਹੀ ਛੇਵੀਂ ਦੀ ਇਮਾਰਤ ਨੂੰ ਪਿਛਲੇ ਤਿੰਨ ਦਿਨ ਤੋਂ ਤਾਲੇ ਲਗਾ ਕੇ ਮਰਿਆਦਾ ਦੇ ਕੀਤੇ ਜਾ ਰਹੇ ਘਾਣ ਕਾਰਨ ਪਿੰਡ ਅੰਦਰ ਬਣਿਆ ਤਣਾਅਪੂਰਨ ਮਾਹੌਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਖ਼ਲ ਉਪਰੰਤ ਗੁਰਦੁਆਰਾ ਸਾਹਿਬ ਦੇ ਤਾਲੇ ਖੁੱਲ੍ਹਣ ਅਤੇ  ਪ੍ਰਕਾਸ਼ ਹੋਣ ਉਪਰੰਤ ਸ਼ਾਂਤ ਹੋ ਗਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਦੂਖ ਨਿਵਾਰਨ ਕੈਂਬਸਰ ਪਾਤਸ਼ਾਹੀ ਛੇਵੀਂ ਦੀ ਇਮਾਰਤ ਪੰਚਾਇਤੀ ਜ਼ਮੀਨ ਵਿਚ ਬਣੀ ਹੋਈ ਹੈ, ਜਿਸ ਦੀ ਸਾਂਭ ਸੰਭਾਲ ਦਾ ਜ਼ਿੰਮਾ ਵੀ ਨਗਰ ਪੰਚਾਇਤ ਕੋਲ ਹੀ ਹੈ, ਜਿਸ ਦੇ ਚਲਦੇ ਪੰਚਾਇਤ ਵਲੋਂ ਅਪਣੀ ਮਰਜ਼ੀ ਨਾਲ ਗੁਰੂ ਘਰ ਦੀ ਮਰਿਆਦਾ ਨੂੰ ਛਿੱਕੇ ਟੰਗਦੇ ਹੋਏ ਬਗ਼ੈਰ ਕਾਰਨ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਤਾਲਾ ਲਗਾ ਦਿਤਾ ਗਿਆ ਸੀ ਅਤੇ ਇਹ ਤਾਲਾ ਲਗਾਤਾਰ ਤਿੰਨ ਦਿਨ ਨਾ ਖੋਲ੍ਹੇ ਜਾਣ ’ਤੇ ਨਗਰ ਨਿਵਾਸੀਆਂ ਵਲੋਂ  ਪੰਚਾਇਤ ਦੇ ਇਸ ਨਾਦਰਸ਼ਾਹੀ ਫ਼ਰਮਾਨ ਦਾ ਵਿਰੋਧ ਕਰਦਿਆਂ ਸਮੁੱਚਾ ਮਾਮਲਾ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਗੁਰਚਰਨ ਸਿੰਘ ਗਰੇਵਾਲ ਦੇ ਧਿਆਨ ਲਿਆਂਦਾ ਗਿਆ, ਜਿਸ ਉਪਰੰਤ ਅੱਜ ਪਿੰਡ ਸੋਹੀਆਂ ਪਹੁੰਚੇ ਵਿਧਾਇਕ ਇਯਾਲੀ ਅਤੇ ਗਰੇਵਾਲ ਵਲੋਂ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਉਪਰੰਤ ਪ੍ਰਸ਼ਾਸਨ ਨੂੰ ਇਹ ਤਾਲੇ ਤੁਰਤ ਖੁੱਲ੍ਹਵਾਉਣ ਲਈ ਕਿਹਾ। ਪਿੰਡ ਵਾਸੀਆਂ ਦੇ ਰੋਹ ਅਤੇ ਧਾਰਮਕ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੋਣ ਕਾਰਨ ਪ੍ਰਸ਼ਾਸਨ ਵਲੋਂ ਵੀ ਸਿਆਸੀ ਪ੍ਰਵਾਹ ਕੀਤੇ ਬਗ਼ੈਰ ਗੁਰਦੁਆਰਾ ਸਾਹਿਬ ਦੇ ਤਾਲੇ ਖੁਲ੍ਹਵਾ ਕੇ ਮਰਿਆਦਾ ਬਹਾਲ ਕਰਵਾਈ ਗਈ। ਵਿਧਾਇਕ ਇਯਾਲੀ ਨੇ ਪੰਚਾਇਤ ਦੀ ਇਸ ਕਾਰਵਾਈ ਤੇ ਸਖ਼ਤ ਟਿਪਣੀਆਂ ਕਰਦੇ ਹੋਏ ਕਿਹਾ ਸਾਡੇ ਗੁਰੂ ਸਾਹਿਬਾਨ ਨੇ ਨਾ ਕੋ ਵੈਰੀ ਨਾ ਕੋ ਬੇਗਾਨਾ ਦਾ ਸਿਧਾਂਤ ਦਿੰਦੇ ਹੋਏ ਗੁਰੂ ਘਰਾਂ ਦੇ ਦਰਵਾਜ਼ੇ ਸੱਭ ਧਰਮਾਂ ਜਾਤਾਂ ਲਈ ਖੁੱਲ੍ਹੇ ਹੋਣ ਦਾ ਸੰਦੇਸ਼ ਦਿਤਾ ਹੈ ਪਰ ਮੌਜੂਦਾ ਸਮੇਂ ਕਾਂਗਰਸ ਪਾਰਟੀ ਦੀ ਮਾੜੀ ਰਾਜਨੀਤੀ ਗੁਰਦੁਆਰਾ ਸਾਹਿਬਾਨ ਤਕ ਵੀ ਪਹੁੰਚ ਗਈ ਹੈ ਅਤੇ ਇਤਿਹਾਸਕ ਅਸਥਾਨਾਂ ਨੂੰ ਹੀ ਸੋਚੀ ਸਮਝੀ ਸਾਜ਼ਸ਼ ਤਹਿਤ ਜਿੰਦਰੇ ਲਵਾਏ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪੰਚਾਇਤ ਵਲੋਂ ਗੁਰਦੁਆਰਾ ਸਾਹਿਬ ਨੂੰ ਤਾਲੇ ਲਗਾ ਕੇ ਮਰਿਆਦਾ ਭੰਗ ਕਰਨੀ ਗੁਰੂ ਸਾਹਿਬ ਦੀ ਬੇਅਦਬੀ ਹੈ ਅਤੇ ਪ੍ਰਸ਼ਾਸ਼ਨ ਨੂੰ ਧਾਰਮਕ ਭਾਵਨਾਵਾਂ ਭੜਕਾਉਣ ਦੇ ਮੁੱਦੇ ’ਤੇ ਤਾਲਾ ਲਗਾਉਣ ਵਾਲੇ ਸਰਪੰਚ ਅਤੇ ਦੋਸ਼ੀ ਪੰਚਾਂ ਵਿਰੁਧ ਮਾਮਲਾ ਦਰਜ ਕਰਨਾ ਚਾਹੀਦਾ ਹੈ। ਨਗਰ ਨਿਵਾਸੀ ਹਰਨੇਕ ਸਿੰਘ ਬੜਿੰਗ, ਸਾਬਕਾ ਸਰਪੰਚ ਸੁਖਦੇਵ ਸਿੰਘ, ਗੁਰਦੇਵ ਸਿੰਘ, ਪੰਚ ਗੁਰਮੀਤ ਸਿੰਘ, ਨਿਰਭੈ ਸਿੰਘ, ਸੂਬੇਦਾਰ ਸੁਖਜੀਤ ਸਿੰਘ, ਜਸਵਿੰਦਰ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ, ਦਲਜੀਤ ਸਿੰਘ ਆਦਿ ਨੇ ਕਿਹਾ ਕਿ ਪੰਚਾਇਤ ਵਲੋਂ ਗੁਰੂ ਘਰ ਦੀ ਮਰਿਆਦਾ ਭੰਗ ਕਰਨ ਸੰਗਤਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਮਾਰਨ ਅਤੇ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਜਾਣਗੇ।
 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement