ਬਾਬੇ ਨਾਨਕ ਦੀਆਂ ਸਿਖਿਆਵਾਂ 'ਤੇ ਖੋਜ ਕਰਨ ਲਈ ਆਈ ਇਜ਼ਰਾਈਲ ਦੀ ਮੁਟਿਆਰ

ਸਪੋਕਸਮੈਨ ਸਮਾਚਾਰ ਸੇਵਾ
Published Dec 3, 2019, 10:42 am IST
Updated Dec 3, 2019, 11:39 am IST
ਇਜ਼ਰਾਈਲ  ਦੀ ਇਕ ਮੁਟਿਆਰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਰਿਸਰਚ ਕਰਨ ਲਈ ਪੰਜਾਬ ਪਹੁੰਚੀ ਹੈ। ਇਸ ਸਬੰਧੀ ਹਗਿਤ ਗੇਲ ਨੇ ਗੱਲਬਾਤ ਕਰਦਿਆਂ ...
Hagit Gal  Israeli woman
 Hagit Gal Israeli woman

ਅੰਮ੍ਰਿਤਸਰ (ਚਰਨਜੀਤ ਸਿੰਘ) : ਇਜ਼ਰਾਈਲ  ਦੀ ਇਕ ਮੁਟਿਆਰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਰਿਸਰਚ ਕਰਨ ਲਈ ਪੰਜਾਬ ਪਹੁੰਚੀ ਹੈ। ਇਸ ਸਬੰਧੀ ਹਗਿਤ ਗੇਲ ਨੇ ਗੱਲਬਾਤ ਕਰਦਿਆਂ ਦਸਿਆ ਕਿ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਏ ਸਮਾਗਮਾਂ ਬਾਰੇ ਕਾਫੀ ਸੁਣਿਆ ਸੀ, ਜੋ ਪੂਰੀ ਦੁਨੀਆ ਖ਼ਾਸ ਕਰ ਕੇ ਭਾਰਤ ਤੇ ਪਾਕਿਸਤਾਨ 'ਚ ਸ਼ਰਧਾ-ਭਾਵਨਾ ਨਾਲ ਮਨਾਏ ਗਏ ਸਨ। ਇਸ ਤੋਂ ਬਾਅਦ ਉਸ ਅੰਦਰ ਸਿੱਖੀ ਬਾਰੇ ਜਾਣਨ ਦੀ ਲਾਲਸਾ ਪੈਦਾ ਹੋਈ ਤੇ ਉਸ ਨੇ ਖੋਜ ਕਰਨੀ ਸ਼ੁਰੂ ਕੀਤੀ।

SGPCSGPC

Advertisement

ਉਸ ਨੇ ਦਸਿਆ ਕਿ ਇਸ ਖੋਜ ਦੌਰਾਨ ਉਸ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਸੁਣਿਆ ਅਤੇ ਉਸ ਨੇ ਜਾਣਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੀ।ਉਸ ਨੇ ਦਸਿਆ ਕਿ ਇਸ ਸਬੰਧੀ ਉਸ ਨੇ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਉਸ ਨੇ ਉਨ੍ਹਾਂ ਤੋਂ ਮੰਗ ਕੀਤੀ ਕਿ ਇਸ ਖੋਜ ਉਸ ਦੀ ਮੱਦਦ ਕੀਤੀ ਜਾਵੇ।

Sultanpur Lodhi 550 parkash purab550 parkash purab

ਉਸ ਨੇ ਕਿਹਾ ਕਿ ਉਹ ਭਾਰਤ 'ਚ ਥੋੜ੍ਹੇ ਸਮੇਂ 'ਚ ਹੀ ਬਹੁਤ ਸਾਰੇ ਵਿਦਵਾਨਾਂ ਅਤੇ ਸਿੱਖਾਂ ਨੂੰ ਮਿਲੀ ਹੈ। ਉਸ ਨੇ ਕਿਹਾ ਕਿ ਉਹ ਅਪਣੀ ਖੋਜ ਦੇ ਹਿੱਸੇ ਵਜੋਂ ਸਿੱਖ ਕੁੜੀਆਂ ਨੂੰ ਮਿਲਣ ਲਈ ਪੰਜਾਬ ਦੇ ਸਿੱਖ ਸਕੂਲਾਂ ਅਤੇ ਕਾਲਜਾਂ ਦਾ ਵੀ ਦੌਰਾ ਕਰੇਗੀ।  
 

Advertisement

 

Advertisement
Advertisement