ਅਮਰੀਕੀ ਸਫ਼ੀਰ ਵਲੋਂ ਸੁਖਬੀਰ ਬਾਦਲ ਨਾਲ ਮੁਲਾਕਾਤ
Published : Aug 29, 2018, 11:57 am IST
Updated : Aug 29, 2018, 11:57 am IST
SHARE ARTICLE
US Ambassador Kenneth Juster meets Sukhbir Badal
US Ambassador Kenneth Juster meets Sukhbir Badal

ਅਮਰੀਕੀ ਸਫ਼ੀਰ ਸ੍ਰੀ ਕੈਨੇਥ ਆਈ ਜਸਟਰ ਅੱਜ ਸ਼ਾਮੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ...........

ਚੰਡੀਗੜ੍ਹ : ਅਮਰੀਕੀ ਸਫ਼ੀਰ ਸ੍ਰੀ ਕੈਨੇਥ ਆਈ ਜਸਟਰ ਅੱਜ ਸ਼ਾਮੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਚ ਮਿਲੇ। ਦੋਹਾਂ ਵਿਚਕਾਰ ਇਹ ਮੀਟਿੰਗ ਤਕਰੀਬਨ 45 ਮਿੰਟ ਚੱਲੀ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਇਸ ਮੀਟਿੰਗ ਵਿਚ ਹਾਜ਼ਰ ਸਨ। ਇਸ ਮੌਕੇ ਸ. ਬਾਦਲ ਨੇ ਅਮਰੀਕਾ ਵਿਚ ਸਿੱਖ ਭਾਈਚਾਰੇ ਨੂੰ ਪੇਸ਼ ਮੁਸ਼ਕਲਾਂ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਹਾਲ ਹੀ ਵਿਚ ਅਮਰੀਕਾ ਅੰਦਰ ਸਿੱਖਾਂ ਉਤੇ ਹੋਏ ਨਸਲੀ ਹਮਲਿਆਂ ਬਾਰੇ ਦਸਿਆ।

ਸ. ਬਾਦਲ ਨੇ ਸ੍ਰੀ ਕੈਨੇਥ ਆਈ ਜਸਟਰ ਨੂੰ ਅਪੀਲ ਕੀਤੀ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਉੱਪਰ ਉਹਨਾਂ ਦੇ ਅਮਰੀਕੀ ਦੌਰੇ ਦੌਰਾਨ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ ਜਲਦੀ ਕਾਰਵਾਈ ਨੂੰ ਯਕੀਨੀ ਬਣਾਉਣ। ਸ੍ਰੀ ਜਸਟਰ ਨੇ ਸਰਦਾਰ ਬਾਦਲ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿਚ ਜਲਦੀ ਇਨਸਾਫ ਦਿਵਾਉਣ ਲਈ ਉਹ ਆਪਣੀ ਪੂਰੀ ਵਾਹ  ਲਾਉਣਗੇ। ਸ੍ਰੀ ਜਸਟਰ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹਨਾਂ ਦੇ ਮੁਲਕ ਦੀ ਪੰਜਾਬ ਨਾਲ ਆਰਥਿਕ ਸਹਿਯੋਗ ਵਧਾਉਣ ਵਿਚ ਦਿਲਚਸਪੀ ਵਧ ਰਹੀ ਹੈ।

ਇਸ ਮੌਕੇ ਸਰਦਾਰ ਬਾਦਲ ਨਾਲ ਮੀਟਿੰਗ ਵਿਚ ਡਾਕਟਰ ਦਲਜੀਤ ਸਿੰਘ ਚੀਮਾ, ਸ੍ਰੀ ਹਰਚਰਨ ਬੈਂਸ ਅਤੇ ਸ੍ਰੀ ਬੰਟੀ ਰੋਮਾਣਾ ਨੇ ਵੀ ਭਾਗ ਲਿਆ। ਦੂਜੇ ਪਾਸੇ ਅਮਰੀਕੀ ਸਫ਼ੀਰ ਨਾਲ ਏਰੀਅਲ ਐਚ ਪੋਲੌਕ ਫਸਟ ਅਫ਼ਸਰ (ਨਾਰਥ ਇੰਡੀਆ), ਸ੍ਰੀ ਨਥਾਨੇਲ ਫ਼ਾਰਾਰ, ਨਾਰਥ ਇੰਡੀਆ ਦਫ਼ਤਰ ਪੋਲੀਟੀਕਲ ਅਫ਼ਸਰ ਅਤੇ ਸ੍ਰੀ ਰੌਬਿਨ ਬਾਂਸਲ, ਨਾਰਥ ਇੰਡੀਆ ਦਫ਼ਤਰ ਕਲਚਰ ਅਫੇਅਰਜ਼ ਸਪੈਸ਼ਲਿਸਟ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement