
ਸਕੂਲ ਦੇ ਬਾਹਰ ਹੀ ਕਰਤਾ ਨਵਾਂ ਹੀ ਕਾਰਾ !
ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਇਕ ਵੀਡੀਉ ਜਨਤਕ ਹੋ ਰਹੀ ਹੈ। ਇਸ ਵੀਡੀਉ ਵਿਚ ਕੁੜੀਆਂ ਆਪਸ ਵਿਚ ਲੜ ਰਹੀਆਂ ਹਨ। ਤਸਵੀਰਾਂ ਵਿਚ ਗੁੱਥਮ-ਗੁੱਥੀ ਹੋ ਰਹੀਆਂ ਇਹ ਕੁੜੀਆਂ ਚੰਡੀਗੜ੍ਹ ਦੇ ਡੱਡੂ ਮਾਜਰਾ ਦੇ ਸਰਕਾਰੀ ਸਕੂਲ ਦੀਆਂ ਦੱਸੀਆਂ ਜਾ ਰਹੀਆਂ ਹਨ। ਜੋ ਕਿ ਸਕੂਲ ਦੇ ਬਾਹਰ ਆਪਸ 'ਚ ਹੀ ਭਿੜ ਗਈਆਂ ਜਿਨ੍ਹਾਂ ਦੀ ਹੁਣ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਗਈ।
Students
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਨਾਲ ਦੇ ਵਿਦਿਆਰਥੀਆਂ ਨੇ ਹੀ ਬਣਾਈ ਹੈ ਜਿਸ ਨੂੰ ਬਾਅਦ ਵਿਚ ਵਾਇਰਲ ਕਰ ਦਿੱਤਾ ਗਿਆ। ਦੱਸ ਦਈਏ ਕਿ ਆਪਸ ਵਿਚ ਉਲੜਣ ਵਾਲੀਆਂ ਕੁੜੀਆਂ 9 ਵੀਂ ਅਤੇ 10 ਵੀਂ ਦੀਆਂ ਵਿਦਿਆਰਥੀਣਾਂ ਹਨ। ਉਧਰ ਮਾਮਲਾ ਭੜਕਦਾ ਵੇਖ ਰਾਹਗੀਰਾਂ ਨੇ ਕੁੜੀਆਂ ਨੂੰ ਛੁੜਵਾਈਆ ਪਰ ਇਸ ਤਰ੍ਹਾਂ ਵਿਦਿਆਰਥਣਾਂ ਵੱਲੋਂ ਕੀਤੀ ਗਈ ਲੜਾਈ ਦੀ ਹੁਣ ਚਾਰੇ ਪਾਸੇ ਖੂਬ ਨਿੰਦਾ ਕੀਤੀ ਜਾ ਰਹੀ ਹੈ।
Students
ਲੜਕੀਆਂ ਦੇ ਆਲੇ ਦੁਆਲੇ ਬਹੁਤ ਸਾਰੇ ਵਿਦਿਆਰਥੀ ਖੜ੍ਹੇ ਹਨ ਪਰ ਉਹਨਾਂ ਵਿਚੋਂ ਕੋਈ ਵੀ ਉਹਨਾਂ ਨੂੰ ਛੁਡਾ ਨਹੀਂ ਰਿਹਾ। ਫਿਰ ਰਾਹੀਆਂ ਨੇ ਉਹਨਾਂ ਦੀ ਲੜ੍ਹਾਈ ਨੂੰ ਸੁਲਝਾਇਆ। ਉੱਥੇ ਦੇ ਮੁੰਡੇ ਜੋ ਕਿ ਵਿਦਿਆਰਥੀ ਹਨ ਉਹਨਾਂ ਨੇ ਹੀ ਇਹ ਵੀਡੀਉ ਬਣਾ ਕੇ ਵਾਇਰਲ ਕਰ ਦਿੱਤੀ। ਇਸ ਲੜ੍ਹਾਈ ਦੌਰਾਨ ਮਾਹੌਲ ਬਹੁਤ ਗਰਮਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।