ਸੜਕ ਕਿਨਾਰੇ ਡਿੱਗੇ ਦਰੱਖਤ ਨਾਲ ਟਕਰਾਇਆ ਮੋਟਰਸਾਈਕਲ
ਨੂਰਪੁਰ ਬੇਦੀ: ਨੂਰਪੁਰ ਬੇਦੀ-ਬੁੰਗਾ ਸਾਹਿਬ ਮੁੱਖ ਮਾਰਗ ’ਤੇ ਪੈਂਦੇ ਪਿੰਡ ਬੜਵਾ ਲਾਗੇ ਸੜਕ ਕਿਨਾਰੇ ਡਿੱਗੇ ਇਕ ਦਰੱਖਤ ਨਾਲ ਮੋਟਰਸਾਈਕਲ ਦੇ ਟਕਰਾਉਣ ’ਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਆਪਸ ’ਚ ਜੀਜੇ-ਸਾਲੇ ਦਾ ਰਿਸ਼ਤਾ ਸੀ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਮੋਟਰਸਾਈਕਲ ਚਾਲਕ ਨਦੀਮ (19) ਪੁੱਤਰ ਸਫੂਰ ਮੁਹੰਮਦ ਦੇ ਭਰਾ ਨੰਨਾ ਨੇ ਦਸਿਆ ਕਿ ਉਹ 6 ਭਰਾ ਹਨ ਅਤੇ ਬੀਤੀ ਰਾਤ 12 ਕੁ ਵਜੇ ਉਹ ਅਪਣੇ ਭਰਾ ਨੂੰ ਦਿੱਲੀ ਭੇਜਣ ਲਈ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ’ਤੇ ਛੱਡ ਕੇ ਆ ਰਹੇ ਸਨ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਆਗੂਆਂ ਨੂੰ ਫਾਜ਼ਿਲਕਾ 'ਚ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਤੋਂ ਰੋਕਿਆ
ਵਾਪਸੀ ਸਮੇਂ ਉਸ ਦਾ ਦੂਸਰਾ ਭਰਾ ਨਦੀਮ ਅਪਣੇ ਸਾਲੇ ਅਮੀਰ (18) ਪੁੱਤਰ ਜਾਫੁਰ ਹੁਸੈਨ ਨਾਲ ਅਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਨੂਰਪੁਰਬੇਦੀ ਵਿਖੇ ਅਪਣੇ ਘਰ ਪਰਤ ਰਹੇ ਸਨ। ਜਦਕਿ ਮੈਂ ਤੇ ਇਕ ਹੋਰ ਅਪਣੇ ਮੋਟਰਸਾਈਕਲ ’ਤੇ ਉਸ ਦੇ ਪਿੱਛੇ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਬੜਵਾ ਦੇ ਬੱਸ ਸਟੈਂਡ ਲਾਗੇ ਪਹੁੰਚੇ ਤਾਂ ਸੜਕ ’ਚ ਡਿੱਗੇ ਕਿੱਕਰ ਦੇ ਦਰੱਖਤ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾ ਗਿਆ, ਜਿਸ ’ਤੇ ਮੋਟਰਸਾਈਕਲ ਚਲਾ ਰਹੇ ਉਸ ਦੇ ਭਰਾ ਨਦੀਮ ਦੀ ਗੰਭੀਰ ਜ਼ਖ਼ਮੀ ਹੋਣ ’ਤੇ ਮੌਕੇ ਪਰ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪੀ.ਐਸ.ਪੀ.ਸੀ.ਐਲ. ਦਾ ਸੀਨੀਅਰ ਐਕਸੀਅਨ 45000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵਲੋਂ ਕਾਬੂ
ਜਦਕਿ ਉਸ ਦੇ ਸਾਲੇ ਅਮੀਰ ਨੂੰ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲਿਜਾਇਆ ਗਿਆ ਜਿਸ ਨੇ ਵੀ ਰਸਤੇ ’ਚ ਦਮ ਤੋੜ ਦਿਤਾ। ਏ.ਐਸ.ਆਈ. ਮਲਕੀਤ ਸਿੰਘ ਨੇ ਦਸਿਆ ਕਿ ਉਕਤ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ ਅਤੇ ਮ੍ਰਿਤਕ ਨਦੀਮ ਅਤੇ ਅਮੀਰ ਨਿਵਾਸੀ ਪਿੰਡ ਹਜੀਆ ਪੁਰ, ਥਾਣਾ ਬਾਰਾਤਰੀ, ਜ਼ਿਲ੍ਹਾ ਬਰੇਲੀ, ਉਤਰ ਪ੍ਰਦੇਸ਼ ਹਾਲ ਨਿਵਾਸੀ ਨੂਰਪੁਰਬੇਦੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿਤਾ ਜਾਵੇਗਾ।