
ਸੁਰਿੰਦਰ ਪਾਲ ਸਿੰਘ ਨਮਿਤ ਪਾਠ ਦਾ ਭੋਗ 30 ਅਕਤੂਬਰ ਨੂੰ
ਨਵੀਂ ਦਿੱਲੀ :ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਦੇ ਵਧੀਕ ਡਾਇਰੈਕਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਵਧੀਕ ਡਾਇਰੈਕਟਰ (ਪ੍ਰੈਸ) ਡਾ. ਓਪਿੰਦਰ ਸਿੰਘ ਲਾਂਬਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਜੀਜਾ ਸੁਰਿੰਦਰ ਪਾਲ ਸਿੰਘ ਦੀ ਬੇਵਕਤੀ ਮੌਤ ਹੋ ਗਈ।ਨਵੀਂ ਦਿੱਲੀ ਦੇ ਵਸਨੀਕ ਸੁਰਿੰਦਰ ਪਾਲ ਸਿੰਘ 58 ਵਰ੍ਹਿਆਂ ਦੇ ਸਨ ਜੋ ਆਪਣੇ ਪਿੱਛੇ ਪਤਨੀ ਗੁਰਮੀਨ ਕੌਰ ਤੇ ਇਕ ਬੇਟਾ ਸਿਮਰਪ੍ਰੀਤ ਸਿੰਘ ਛੱਡ ਗਏ ਹਨ। ਉਨ੍ਹਾਂ ਦੀਆਂ ਦੋ ਭੈਣਾਂ ਹਨ। ਵੱਡੀ ਭੈਣ ਮਨਜੀਤ ਕੌਰ ਨਵੀਂ ਦਿੱਲੀ ਤੇ ਛੋਟੀ ਭੈਣ ਹਰਵਿੰਦਰ ਕੌਰ ਨਾਸਿਕ ਵਿਖੇ ਚੰਡੋਕ ਪਰਿਵਾਰ ਵਿੱਚ ਵਿਆਹੀਆਂ ਹੋਈਆਂ ਹਨ।
Surinderpal Singh
ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਪਾਲ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ, ਸੀ ਬਲਾਕ, ਸਾਹਮਣੇ ਪੀ.ਵੀ.ਆਰ., ਵਿਕਾਸ ਪੁਰੀ ਨਵੀਂ ਦਿੱਲੀ ਵਿਖੇ ਦੁਪਹਿਰ 12 ਤੋਂ 1 ਵਜੇ ਦਰਮਿਆਨ ਹੋਵੇਗਾ।ਸੁਰਿੰਦਰ ਪਾਲ ਸਿੰਘ ਦੇ ਵੱਡੇ ਵਡੇਰੇ ਮੁਲਕ ਦੀ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਰਾਵਲਪਿੰਡੀ ਇਲਾਕੇ ਤੋਂ ਨਵੀਂ ਦਿੱਲੀ ਆ ਕੇ ਵੱਸ ਗਏ।
ਉਨ੍ਹਾਂ ਦੇ ਦਾਦਾ ਸਰਦਾਰ ਸਿੰਘ ਗਾਂਧੀ, ਪਿਤਾ ਕੇਵਲ ਸਿੰਘ ਅਤੇ ਤਾਇਆ ਅਵਤਾਰ ਸਿੰਘ ਵੱਲੋਂ ਨਵੀਂ ਦਿੱਲੀ ਵਿਖੇ ਸ਼ੁਰੂ ਕੀਤੇ ਆਪਣੇ ਆਚਾਰ-ਮੁਰੱਬੇ ਦੇ ਪੁਸ਼ਤੈਨੀ ਕਾਰੋਬਾਰ ਨੂੰ ਸੁਰਿੰਦਰ ਪਾਲ ਸਿੰਘ ਨੇ ਆਪਣੀ ਸਖ਼ਤ ਮਿਹਨਤ ਅਸਰ ਰਸੂਖ ਨਾਲ ਹੋਰ ਵੱਡੇ ਪੱਧਰ 'ਤੇ ਵਧਾਇਆ। ਉਹ ਜਿੱਥੇ ਹਸਮੁੱਖ ਤੇ ਮਿਲਣਸਾਰ ਸੁਭਾਅ ਵਾਲੇ ਸਨ, ਉੱਥੇ ਹੀ ਆਪਣੇ ਸਹਿਕਰਮੀਆਂ ਦੀ ਔਖੇ ਸਮੇਂ ਮਦਦ ਕਰਦੇ ਸਨ।
ਮਿਸਾਲ ਦੇ ਤੌਰ 'ਤੇ ਉਨ੍ਹਾਂ ਕੋਲ ਨੇਪਾਲ ਦਾ ਇਕ ਵਰਕਰ ਕੰਮ ਕਰਦਾ ਸੀ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਉਹ ਹੁਣ ਤੱਕ ਹਰ ਮਹੀਨੇ ਮਾਲੀ ਇਮਦਾਦ ਭੇਜਦੇ ਰਹੇ ਹਨ । ਇਸੇ ਤਰ੍ਹਾਂ ਉਨ੍ਹਾਂ ਇਕ ਪੁਰਾਣੇ ਵਰਕਰ ਪੰਡਿਤ ਜੀ ਦੇ ਇਲਾਜ ਦਾ ਖਰਚਾ ਪੱਲਿਓਂ ਚੁੱਕਿਆ।ਇਸੇ ਸੁਭਾਅ ਸਦਕਾ ਉਹ ਆਪਣੇ ਵਰਕਰਾਂ ਵਿੱਚ ਬਹੁਤ ਹਰਮਨ ਪਿਆਰੇ ਸਨ।