ਭਾਰਤ ਦੀ ਹਾਂ ਲਈ ਫਿਲਹਾਲ ਪਾਕਿਸਤਾਨ ਨੂੰ ਕਰਨਾ ਹੋਵੇਗਾ ਇੰਤਜ਼ਾਰ
Published : Nov 29, 2018, 12:03 pm IST
Updated : Apr 10, 2020, 12:04 pm IST
SHARE ARTICLE
Narendra Modi
Narendra Modi

ਪਾਕਿਸਤਾਨ ਵਿਚ ਹੋਣ ਵਾਲੇ ਸਾਰਕ ਸੰਮੇਲਨ ‘ਚ ਸ਼ਾਮਲ ਹੋਣ ਨਾਲ ਭਾਰਤ ਦੇ ਇੰਨਕਾਰ ਤੋਂ ਸਾਫ਼ ਹੋ ਗਿਆ ਹੈ ਕਿ ਕਰਤਾਰਪੁਰ ਕਾਰੀਡੋਰ ਨਿਰਮਾਣ ਦੇ...

ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨ ਵਿਚ ਹੋਣ ਵਾਲੇ ਸਾਰਕ ਸੰਮੇਲਨ ‘ਚ ਸ਼ਾਮਲ ਹੋਣ ਨਾਲ ਭਾਰਤ ਦੇ ਇੰਨਕਾਰ ਤੋਂ ਸਾਫ਼ ਹੋ ਗਿਆ ਹੈ ਕਿ ਕਰਤਾਰਪੁਰ ਕਾਰੀਡੋਰ ਨਿਰਮਾਣ ਦੇ ਬਹਾਨੇ ਦੋਨਾਂ ਦੇਸ਼ਾਂ ਦੇ ਰਿਸ਼ਤੇ ‘ਤੇ ਜਮੀ ਬਰਫ਼ ਹਲੇ ਨਹੀਂ ਪਿਘਲੇਗੀ। ਹਾਲਾਂਕਿ ਅਜਿਹਾ ਨਹੀਂ ਹੈ ਕਿ ਅਤਿਵਾਦ ਵਾਰਦਾਤ ਤੋਂ ਬਾਅਦ ਦੋਨੇ ਦੇਸ਼ ਵਾਰਤਾ ਦੀ ਮੇਜ਼ ਉਤੇ ਨਹੀਂ ਬੈਠੇ ਹਨ, ਪਰ ਇਸ ਵਾਰ ਕਾਰਨ ਸੰਸਦੀ ਚੋਣਾ ਸਿਰ ਉਤੇ ਹੋਣ ਅਤੇ ਅਤਿਵਾਦ ‘ਤੇ ਭਾਰਤ ਦੀ ਚਿੰਤਾਵਾਂ ਉਤੇ ਪਾਕਿਸਤਾਨ ਦੀ ਨਵੀਂ ਸਰਕਾਰ ਦੀ ਚੁੱਪ ਹੈ।

ਸੂਤਰਾਂ ਦੇ ਮੁਤਾਬਿਕ, ਪਾਕਿਸਤਾਨ ਵਿਚ ਨਵੀਂ ਸਰਕਾਰ ਆਉਣ ਤੋਂ ਬਾਅਦ ਵਾਰਤਾਲਾਪ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਸੀ, ਪਰ ਇਮਰਾਨ ਖ਼ਾਨ ਦੀ ਸਰਕਾਰ ਨੇ ਭਾਰਤ ਦੀ ਚਿੰਤਾ ਦੂਰ ਕਰਨ ਦਾ ਠੋਸ ਸੰਕੇਤ ਨਹੀਂ ਦਿਤਾ। ਰਹਿੰਦੀ ਕਸਰ ਅੰਮ੍ਰਿਤਸਰ ਵਿਚ ਗ੍ਰਨੇਡ ਹਮਲੇ ਨੇ ਪੂਰੀ ਕਰ ਦਿਤੀ। ਇਸ ਹਮਲੇ ਦੇ ਕਾਰਨ ਪਾਕਿਸਤਾਨ ਦੀ ਨਵੀਂ ਸਰਕਾਰ ਦਾ ਕਰਤਾਰਪੁਰ ਕਾਰੀਡੋਰ ਉਤੇ ਸਕਾਰਾਤਮਕ ਰੁਖ ਵੀ ਰਿਸ਼ਤਿਆਂ ਉਤੇ ਜਮੀ ਬਰਫ਼ ਨਹੀਂ ਪਿਘਲਾ ਸਕਿਆ। ਮੋਦੀ ਸਰਕਾਰ ਦੀ ਦਿਕਤ ਇਹ ਹੈ ਕਿ ਉਸਨੇ ਅਤਿਵਾਦ ਜਾਰੀ ਵਾਰਤਾ ਨੇ ਕਰਨ ਦੀ ਗੱਲ ਕਹੀ ਹੈ।

ਸਰਕਾਰ ਠੀਕ ਲੋਕਸਭਾ ਚੋਣਾਂ ਤੋਂ ਪਹਿਲਾਂ ਵਾਰਤਾਲਾਪ ਦਾ ਸਿਲਸਿਲਾ ਕਿਵੇਂ ਸ਼ੁਰੂ ਕਰ ਸਕਦੀ ਹੈ। ਕਰਤਾਰਪੁਰ ਕਾਰੀਡੋਰ ਦੇ ਨੀਂਹ ਪੱਥਰ ਸਮਾਰੋਹ ਵਿਚ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਮਜ਼ਬੂਰ ਕੀਤਾ ਹੈ, ਪਰ ਉਹਨਾਂ ਦੇ ਭਾਸ਼ਣ ਵਿਚ ਅਤਿਵਾਦ ‘ਤੇ ਭਾਰਤ ਦੀ ਚਿੰਤਾਵਾਂ ਦਾ ਰਤਾ ਵੀ ਜ਼ਿਕਰ ਨਹੀਂ ਸੀ। ਚੋਣਾਂ ਸਿਰ ਉਤੇ ਹੋਣ ਦੇ ਬਾਵਜੂਦ ਸਿਰਫ਼ ਇਕ ਪੀਐਮ ਅਟਲ ਬਿਹਾਰੀ ਵਾਜਪੇਈ ਨੇ ਪਾਕਿਸਤਾਨ ਨਾਲ ਗੱਲਬਾਤ ਦੀ ਹਿੰਮਤ ਦਿਖਾਈ ਸੀ।

ਉਹ ਵੀ ਉਦੋਂ, ਜਦੋਂ 1999 ਵਿਚ ਸ਼ਾਂਤੀ ਕਾਇਮ ਕਰਨ ਬੱਸ ਤੋਂ ਲਾਹੌਰ ਜਾਣ ਤੋਂ ਬਾਅਦ ਉਸੇ ਸਾਲ ਉਹਨਾਂ ਨੇ ਕਾਰਗਿਲ ਯੁੱਧ ਲੜਨਾ ਪਿਆ ਅਤੇ 2001 ਤੋਂ ਸੰਸਦ ਉਤੇ ਅਤਿਵਾਦੀ ਹਮਲੇ ਹੋਇਆ। ਕਾਰਗਿਲ ਤੋਂ ਬਾਦ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਆਗਰਾ ਆਏ। ਜਦੋਂ ਕਿ ਚੋਣਾਂ ਵਾਲਾ ਸਾਲ 2004 ਦੇ ਜਨਵਰੀ ਮਹੀਨੇ ਵਿਚ ਬਾਜਪੇਈ ਰਿਸ਼ਤੇ ਸੁਧਾਰਨ ਲਈ ਇਸਲਾਮਾਬਾਦ ਗਏ ਸੀ।

ਅਤਿਵਾਦ ਦੇ ਸਵਾਲ ਉਤੇ ਭਾਰਤ-ਪਾਕਿ ਦੇ ਵਿਚ ਵਾਰਤਾਲਾਪ ਦੀ ਸੰਭਾਵਨਾ ਬਣਦੀ ਵਿਗੜਦੀ ਰਹੀ ਹੈ। ਸਾਲ 2008 ਵਿਚ ਕਾਬੁਲ ‘ਚ ਭਾਰਤੀ ਦੂਤਾਵਾਸ ਉਤੇ ਹਮਲੇ ਅਤੇ ਉਸੇ ਸਾਲ ਮੁੰਬਈ ਅਤਿਵਾਦੀ ਹਮਲੇ ਤੋਂ ਬਾਅਦ ਵੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਦੋਨਾਂ ਦੋਸ਼ਾਂ ਦੇ ਵਿਚ ਗੱਲਬਾਤ ਵੀ ਹੋਈ ਸੀ, ਪਰ 2013 ਵਿਚ ਜਵਾਨ ਹੇਮਰਾਜ ਅਤੇ ਸੁਧਾਕਰ ਦੀ ਹੱਤਿਆ ਦੇ ਕਾਰਨ ਵਾਰਤਾਲਾਪ ਟੁੱਟ ਗਈ ਸੀ। ਮੋਦੀ ਸਰਕਾਰ ਦੇ ਕਾਰਜਕਾਲ ਵਿਚ ਪਠਾਨਕੋਟ, ਉੜੀ ਹਮਲਿਆਂ ਨੇ ਸਰਕਾਰ ਦਾ ਢਾਚਾਂ ਵਿਗਾੜ ਦਿਤਾ ਹੈ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement