
ਪਾਕਿ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਸਾਰਕ ਸਿਖ਼ਰ ਸੰਮੇਲਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਇਸਲਾਮਾਬਾਦ (ਭਾਸ਼ਾ) : ਪਾਕਿ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਸਾਰਕ ਸਿਖ਼ਰ ਸੰਮੇਲਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਣਗੇ। ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਪਣੇ ਪਹਿਲੇ ਭਾਸ਼ਣ ਵਿਚ ਹੀ ਕਹਿ ਚੁੱਕੇ ਹਨ ਕਿ ਜੇਕਰ ਭਾਰਤ ਸ਼ਾਂਤੀ ਅਤੇ ਗੱਲਬਾਤ ਲਈ ਇਕ ਕਦਮ ਵਧਾਉਂਦਾ ਹੈ, ਤਾਂ ਪਾਕਿਸਤਾਨ ਦੋ ਕਦਮ ਅੱਗੇ ਆਵੇਗਾ।
PM Modi & Imran Khanਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਅਸੀਂ ਭਾਰਤ ਦੇ ਖਿਲਾਫ਼ ਇਕ ਲੜਾਈ ਲੜੀ ਹੈ, ਰਿਸ਼ਤੇ ਇੰਨੀ ਸੌਖ ਨਾਲ ਠੀਕ ਨਹੀਂ ਹੋ ਸਕਦੇ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਉਦਘਾਟਨ ਬੁੱਧਵਾਰ ਨੂੰ ਹੋਵੇਗਾ। ਇਹ 6 ਮਹੀਨੇ ਵਿਚ ਪੂਰਾ ਹੋ ਜਾਵੇਗਾ। ਇਸ ਤੋਂ ਭਾਰਤ ਦੇ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਆਉਣ ਲਈ ਵੀਜ਼ੇ ਦੀ ਜ਼ਰੂਰਤ ਵੀ ਨਹੀਂ ਪਵੇਗੀ। ਵਿਦੇਸ਼ ਮੰਤਰਾਲੇ ਨੇ ਕਰਤਾਰਪੁਰ ਦੇ ਉਦਘਾਟਨ ਸਮਾਰੋਹ ਨੂੰ ਕਵਰ ਕਰਨ ਲਈ ਭਾਰਤੀ ਮੀਡੀਆ ਨੂੰ ਵੀ ਸੱਦਾ ਦਿਤਾ ਹੈ।
19ਵੇਂ ਸਾਰਕ ਸਿਖ਼ਰ ਸੰਮੇਲਨ ਦਾ ਪ੍ਰਬੰਧ 2016 ਵਿਚ ਪਾਕਿਸਤਾਨ ਵਿਚ ਕੀਤਾ ਜਾਣਾ ਸੀ ਪਰ ਭਾਰਤ ਸਮੇਤ ਬੰਗਲਾਦੇਸ਼, ਭੂਟਾਨ ਅਤੇ ਅਫ਼ਗਾਨਿਸਤਾਨ ਨੇ ਇਸ ਸਮਿਟ ਵਿਚ ਹਿੱਸਾ ਨਹੀਂ ਲਿਆ ਸੀ। 18 ਸਤੰਬਰ ਨੂੰ ਭਾਰਤ ਵਿਚ ਜੰਮੂ ਕਸ਼ਮੀਰ ਦੇ ਓਰੀ ਵਿਚ ਭਾਰਤੀ ਆਰਮੀ ਕੈਂਪ ‘ਤੇ ਅਤਿਵਾਦੀ ਹਮਲਾ ਹੋਇਆ ਸੀ। ਹਮਲੇ ਦੇ ਵਿਰੋਧ ਵਿਚ ਭਾਰਤ ਨੇ ਸੰਮੇਲਨ ਵਿਚ ਹਿੱਸਾ ਨਹੀਂ ਲਿਆ ਸੀ। ਉਥੇ ਹੀ, ਬੰਗਲਾਦੇਸ਼ ਘਰੇਲੂ ਪ੍ਰਸਥਿਤੀਆਂ ਦਾ ਹਵਾਲਾ ਦਿੰਦੇ ਹੋਏ ਇਸ ਸੰਮੇਲਨ ਵਿਚ ਸ਼ਾਮਿਲ ਨਹੀਂ ਹੋਇਆ ਸੀ। ਜਿਸ ਤੋਂ ਬਾਅਦ ਇਹ ਸੰਮੇਲਨ ਰੱਦ ਕਰਨਾ ਪਿਆ ਸੀ।
Narendra Modiਸਾਰਕ ਦੀ ਸਥਾਪਨਾ 1985 ਵਿਚ ਕੀਤੀ ਗਈ ਸੀ। ਸਾਰਕ ਸਿਖ਼ਰ ਸੰਮੇਲਨ, ਦੱਖਣ ਏਸ਼ੀਆ ਦੇ ਅੱਠ ਦੇਸ਼ਾਂ ਦੇ ਰਾਸ਼ਟਰੀ ਪ੍ਰਧਾਨਾਂ ਦੀ ਹੋਣ ਵਾਲੀ ਬੈਠਕ ਹੈ ਜੋ ਹਰ ਦੋ ਸਾਲ ਵਿਚ ਹੁੰਦੀ ਹੈ। ਸਾਰਕ ਵਿਚ ਅਫ਼ਗਾਨਿਸਤਾਨ, ਭਾਰਤ, ਬੰਗਲਾਦੇਸ਼, ਭੂਟਾਨ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ ਅਤੇ ਮਾਲਦੀਵ ਸ਼ਾਮਿਲ ਹਨ। ਆਖ਼ਰੀ ਸਾਰਕ ਸਿਖ਼ਰ ਸੰਮੇਲਨ 2014 ਵਿਚ ਕਾਠਮੰਡੂ ਵਿਚ ਆਯੋਜਿਤ ਕੀਤਾ ਗਿਆ ਸੀ। ਉਸ ਤੋਂ ਪਹਿਲਾਂ 2011 ਵਿਚ ਮਾਲਦੀਵ ਵਿਚ 17ਵਾਂ ਸਾਰਕ ਸੰਮੇਲਨ ਆਯੋਜਿਤ ਹੋਇਆ ਸੀ।