
'ਸਾਰੀਆਂ ਮੰਗਾਂ ਮੰਗਾਏ ਬਗੈਰ ਨਹੀਂ ਜਵਾਂਗੇ'
ਨਵੀਂ ਦਿੱਲੀ ( ਸ਼ੈਸ਼ਵ ਨਾਗਰਾ) ਕਿਸਾਨਾਂ ਲਈ 29 ਨਵੰਬਰ 2021 ਦਿਨ ਸੋਮਵਾਰ ਇਤਿਹਾਸਕ ਬਣ ਗਿਆ ਹੈ। ਸੰਸਦ ਦੇ ਦੋਵਾਂ ਸਦਨਾਂ ਵਿੱਚ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਹਨ। ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਮਗਰੋਂ ਇਹ ਕਾਨੂੰਨ ਪੂਰੀ ਤਰ੍ਹਾਂ ਦੇਸ਼ ਵਿੱਚੋਂ ਖ਼ਤਮ ਹੋ ਜਾਣਗੇ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰਵਨੀਤ ਸਿੰਘ ਬਰਾੜ ਨੇ ਕਿਹਾ ਕਿ ਸੱਚਾਈ, ਇਛਾਈ ਤੇ ਸੰਤੋਖ-ਸਬਰ ਦੀ ਜਿੱਤ ਹੋਈ ਹੈ।
Farmer Leader Ravneet Singh Brar
365 ਦਿਨ ਕਹਿਣੇ ਸੌਖੇ ਹਨ ਪਰ ਕੱਟਣੇ ਬੜੇ ਔਖੇ ਹਨ। ਇਹ ਨੌਜਵਾਨੀ ਦੀ ਜਿੱਤ ਹੈ। ਜਿੰਨਾ ਨੇ ਹੁੱਲੜਬਾਜ਼ੀ ਨਹੀਂ ਕੀਤੀ ਸਗੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਨੌਜਵਾਨਾਂ ਨੇ ਬਜ਼ੁਰਗਾਂ ਤੋਂ ਅੰਦੋਲਨ ਕਰਨ ਦਾ ਤਰੀਕਾ ਸਿੱਖਿਆ ਜੇ ਇਹ ਤਰੀਕਾ ਨਾ ਸਿੱਖਦੇ ਤਾਂ ਸ਼ਾਇਦ ਕਿਤੇ ਡਾਵਾਂ- ਡੋਲ ਹੋ ਜਾਣਾ ਸੀ। ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਉਦੋਂ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਜਾਂਦੇ ਹਨ।
Farmer Leader Ravneet Singh Brar
ਹੁਣ ਕਿਹਾ ਹੀ ਜਾਂਦਾ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨੇ ਘੁਣ ਵਾਂਗ ਖਾ ਲਿਆ ਪਰ ਨੌਜਵਾਨਾਂ ਨੇ ਦਿੱਲੀ ਦੀਆਂ ਬਰੂਹਾਂ ਤੇ ਡਟ ਕੇ ਇਹ ਸਾਬਤ ਕਰ ਦਿੱਤਾ ਕਿ ਉਹ ਆਪਣੇ ਹੱਕਾਂ ਪ੍ਰਤੀ ਚਿੰਤਤ ਹਨ ਤੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਸਾਰੀਆਂ ਮੰਗਾਂ ਮਨਾਏ ਬਗੈਰ ਨਹੀਂ ਜਾਵਾਂਗੇ। ਜੋ ਕਿਸਾਨ ਸ਼ਹੀਦ ਹੋਏ ਹਨ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਵੀ ਦਵਾਵਾਂਗੇ।
Farmer Leader Ravneet Singh Brar
ਉਹਨਾਂ ਕਿਹਾ ਕਿ ਰਾਜਨੀਤੀ ਵਿਚ ਨਹੀਂ ਅਉਣਾ ਚਾਹੁੰਦੇ ਸਗੋਂ ਕਿਸਾਨਾਂ ਨਾਲ ਰਹਿ ਕੇ ਉਹਨਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੇ ਹਾਂ। ਕਿਸਾਨ ਨੂੰ ਖ਼ੁਸ਼ਹਾਲ ਰੱਖਣ ਲਈ ਉਹਨਾਂ ਦੀ ਭਲਾਈ ਦੇ ਕੰਮ ਕਰਾਂਗੇ। ਉਹਨਾਂ ਕਿਹਾ ਕਿ ਲੋਕ 2022 ਦੀਆਂ ਚੋਣਾਂ ਕਿਸੇ ਨਿਸ਼ਾਨ ਨੂੰ ਵੇਖ ਕੇ ਨਹੀਂ ਸਗੋਂ ਉਹਨਾਂ ਦੀ ਛਵੀ ਵੇਖ ਕੇ ਵੋਟ ਪਾਉਣ।
Farmer Leader Ravneet Singh Brar