ਲੁਟੇਰਿਆਂ ਨੇ ਧਾਗਾ ਫੈਕਟਰੀ ਦੇ ਕਰਮਚਾਰੀਆਂ ਨੂੰ ਬੰਦੀ ਬਣਾ ਕੇ ਲੁੱਟੇ 18 ਲੱਖ
Published : Dec 29, 2018, 3:33 pm IST
Updated : Dec 29, 2018, 3:33 pm IST
SHARE ARTICLE
Looted Millions in Thread Factory
Looted Millions in Thread Factory

ਲੁਧਿਆਣਾ ਦੇ ਮੇਹਰਬਾਨ ਇਲਾਕੇ ਵਿਚ ਸਥਿਤ ਇਕ ਫੈਕਟਰੀ ਵਿਚ ਲਗਭੱਗ 18 ਨਕਾਬਪੋਸ਼ ਲੁਟੇਰਿਆਂ ਨੇ ਵਰਕਰਾਂ ਨੂੰ ਬੰਦੀ ਬਣਾ ਕੇ...

ਲੁਧਿਆਣਾ : ਲੁਧਿਆਣਾ ਦੇ ਮੇਹਰਬਾਨ ਇਲਾਕੇ ਵਿਚ ਸਥਿਤ ਇਕ ਫੈਕਟਰੀ ਵਿਚ ਲਗਭੱਗ 18 ਨਕਾਬਪੋਸ਼ ਲੁਟੇਰਿਆਂ ਨੇ ਵਰਕਰਾਂ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ। ਲੁਟੇਰਿਆਂ ਨੇ ਫੈਕਟਰੀ ਦੇ ਚਾਰ ਵਰਕਰਾਂ ਅਤੇ ਸਿਕਓਰਿਟੀ ਗਾਰਡ ਨੂੰ ਹਥਿਆਰਾਂ ਦੇ ਜ਼ੋਰ ‘ਤੇ ਬੰਦੀ ਬਣਾ ਲਿਆ ਅਤੇ ਦੋ ਵੱਖ-ਵੱਖ ਗੱਡੀਆਂ ਵਿਚ ਧਾਗਾ, ਕੱਪੜਾ ਲੱਦ ਕੇ ਲੈ ਗਏ। ਜਾਂਦੇ ਸਮੇਂ ਲੁਟੇਰੇ ਸਿਕਓਰਿਟੀ ਗਾਰਡ ਦਾ ਮੋਟਰਸਾਈਕਲ ਅਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਉਤਾਰ ਕੇ ਲੈ ਗਏ।

ਲੁਟੇਰਿਆਂ ਨੇ ਵਰਕਰਾਂ ਦੇ ਮੋਬਾਇਲ ਅਤੇ ਦਸ ਹਜ਼ਾਰ ਰੁਪਏ ਵੀ ਖੋਹ ਲਏ। ਲੁਟੇਰਿਆਂ ਦੇ ਜਾਣ ਤੋਂ ਬਾਅਦ ਕਿਸੇ ਤਰ੍ਹਾਂ ਵਰਕਰਾਂ ਨੇ ਅਪਣੇ ਆਪ ਨੂੰ ਅਜ਼ਾਦ ਕਰਵਾਇਆ ਅਤੇ ਸੂਚਨਾ ਫੈਕਟਰੀ ਮਾਲਕ ਨੂੰ ਦਿਤੀ। ਇਸ ਤੋਂ ਬਾਅਦ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿਤੀ ਗਈ। ਥਾਣਾ ਮੇਹਰਬਾਨ ਦੀ ਪੁਲਿਸ ਮੌਕੇ ਉਤੇ ਪਹੁੰਚੀ। ਇਸ ਮਾਮਲੇ ਵਿਚ ਮਾਲਕ ਦੇ ਬਿਆਨ ‘ਤੇ ਲਗਭੱਗ ਡੇਢ ਦਰਜਨ  ਨੌਜਵਾਨਾਂ ਦੇ ਖਿਲਾਫ਼ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਫੈਕਟਰੀ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਸੀੜਾ ਵਿਚ ਉਨ੍ਹਾਂ ਦੀ ਆਰਆਰ ਫ਼ੈਬਰਿਕ ਦੇ ਨਾਮ ਤੋਂ ਫੈਕਟਰੀ ਹੈ। ਉਸ ਦੀ ਫੈਕਟਰੀ ਦੇ ਅੰਦਰ ਰਾਤ ਨੂੰ ਚਾਰ ਵਰਕਰ ਚੰਦਨ, ਸਰਵੇਸ਼, ਸ਼ਾਮ ਕੁਮਾਰ ਅਤੇ ਸੰਜੈ ਕੁਮਾਰ ਰਹਿੰਦੇ ਹਨ। ਸਿਕਓਰਿਟੀ ਗਾਰਡ ਬੂਥਰਾਜ ਹੈ। ਸ਼ੁੱਕਰਵਾਰ ਦੀ ਸਵੇਰੇ ਲਗਭੱਗ ਤਿੰਨ ਵਜੇ ਫੈਕਟਰੀ ਦੇ ਅੰਦਰ ਕਰੀਬ 18 ਲੁਟੇਰੇ ਦਾਖ਼ਲ ਹੋ ਗਏ। ਸਾਰੇ ਲੁਟੇਰਿਆਂ ਦੇ ਹੱਥ ਵਿਚ ਤਲਵਾਰਾਂ, ਛੁਰੇ ਅਤੇ ਚਾਕੂ ਸਨ।

ਅੰਦਰ ਵੜਦੇ ਹੀ ਸਭ ਤੋਂ ਪਹਿਲਾਂ ਸਿਕਓਰਿਟੀ ਗਾਰਡ ਨੂੰ ਬੰਦੀ ਬਣਾਇਆ। ਫਿਰ ਇਕ-ਇਕ ਕਰ ਕੇ ਬਾਕੀ ਵਰਕਰਾਂ ਨੂੰ ਕਮਰਾਂ ਵਿਚੋਂ ਕੱਢ ਕੇ ਬੰਦੀ ਬਣਾ ਲਿਆ। ਲੁਟੇਰਿਆਂ ਨੇ ਸਾਰਿਆਂ ਦੇ ਮੋਬਾਇਲ ਲੈ ਲਏ ਅਤੇ ਗਾਰਡ ਦੇ ਮੋਬਾਇਲ ਦੀ ਸਿਮ ਕੱਢ ਕੇ ਉਸ ਨੂੰ ਮੋਬਾਇਲ ਵਾਪਸ ਕਰ ਦਿਤਾ। ਇਕ ਵਰਕਰ ਦਾ ਮੋਬਾਇਲ ਕਮਰੇ ਵਿਚ ਪਿਆ ਸੀ, ਜੋ ਲੁਟੇਰਿਆਂ ਨੂੰ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਲੁਟੇਰਿਆਂ ਨੇ ਬਾਹਰ ਖੜੀਆਂ ਦੋ ਮਹਿੰਦਰਾ ਪਿਕਅਪ ਉਤੇ ਧਾਗਾ ਅਤੇ ਕੱਪੜਾ ਲੋਅਡ ਕੀਤਾ।

ਇਸ ਤੋਂ ਬਾਅਦ ਆਫਿਸ ਦੇ ਅੰਦਰੋਂ ਲੈਪਟਾਪ, ਐਲਈਡੀ ਅਤੇ ਜਾਂਦੇ ਹੋਏ ਸਿਕਓਰਿਟੀ ਗਾਰਡ ਦਾ ਮੋਟਰਸਾਈਕਲ ਵੀ ਲੈ ਗਏ। ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਲੁਟੇਰੇ ਕਰੀਬ 18 ਲੱਖ ਦਾ ਮਾਲ ਲੁੱਟ ਲੈ ਗਏ ਹੈ। ਥਾਣਾ ਮੇਹਰਬਾਨ ਦੇ ਐਸਐਚਓ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਫੈਕਟਰੀ ਮਾਲਕ ਦੀ ਸ਼ਿਕਾਇਤ ਉਤੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਕ ਫੁਟੇਜ ਮਿਲੀ ਹੈ। ਜਿਸ ਵਿਚ ਦੋ ਗੱਡੀਆਂ ਨਜ਼ਰ ਆ ਰਹੀਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement