ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ, ਦੋ ਜ਼ਖ਼ਮੀ
Published : Dec 29, 2020, 12:31 am IST
Updated : Dec 29, 2020, 12:31 am IST
SHARE ARTICLE
image
image

ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ, ਦੋ ਜ਼ਖ਼ਮੀ

ਕਲਾਨੌਰ, 28 ਦਸੰਬਰ (ਗੁਰਦੇਵ ਸਿੰਘ ਰਜ਼ਾਦਾ): ਬੀਤੀ ਰਾਤ ਕਲਾਨੌਰ ਤੋਂ ਡੇਰਾ ਬਾਬਾ ਨਾਨਕ ਮਾਰਗ ਉਤੇ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕਲਾਨੌਰ ਵਿਖੇ ਜ਼ੇਰੇ ਇਲਾਜ ਸਕੂਟਰ ਚਾਲਕ  ਰਵੀ ਕੁਮਾਰ  ਮੁੱਹਲਾ ਨਵਾਂ ਕੱਟੜਾ ਵਾਸੀ ਕਲਾਨੌਰ ਨੇ ਦਸਿਆ ਕਿ ਉਹ ਕਲਾਨੌਰ ਤੋਂ ਪਿੰਡ ਸਰਜੇਚੱਕ ਨੂੰ ਅਪਣੇ ਸਕੂਟਰ ਉਤੇ ਅਪਣੇ ਸਾਥੀ ਦੇਸਰਾਜ ਅਤੇ ਵਿਜੇ ਰਾਮ  ਸਮੇਤ ਜਾ ਰਹੇ ਸਨ ਅਤੇ ਡੇਰਾ ਬਾਬਾ ਨਾਨਕ ਤੋਂ ਆ ਰਹੀ ਅਣਪਛਾਤੀ ਕਾਰ ਨੇ ਉਨ੍ਹਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ। 
ਰਵੀ ਕੁਮਾਰ ਨੇ ਦਸਿਆ ਕਿ ਇਸ ਦੌਰਾਨ  ਵਿਜੈ ਰਾਮ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦ ਕਿ ਇਸ ਦੌਰਾਨ ਉਹ ਖ਼ੁਦ ਅਤੇ ਉਸ ਦਾ ਸਾਥੀ ਦੇਸ ਰਾਜ ਗੰਭੀਰ ਫ਼ੱਟੜ ਹੋ ਗਏ। ਇਸ ਦੌਰਾਨ ਲੋਕਾਂ ਨੇ ਸਾਨੂੰ ਕਲਾਨੌਰ ਦੇ ਸਰਕਾਰੀ ਹਸਪਤਾਲ ਵਿਖੇ ਪੁੰਹਚਾਇਆ, ਜਿਥੇ ਦੇਸ ਰਾਜ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫ਼ਰ ਕਰ ਦਿਤਾ ਗਿਆ। ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਅਮਨਦੀਪ ਸਿੰਘ ਨੇ ਦਸਿਆ ਕਿ ਕਾਰ ਚਾਲਕ ਵਿਰੁਧ ਮਾਮਲਾ ਦਰਜ ਕਰ ਲਿਆ ਹੈ  ਅਤੇ ਕਾਰ ਦੀ ਭਾਲ ਜਾਰੀ ਹੈ। 

ਫੋਟੋ,:28 ਗੁਰਦੇਵ 1,2
ਮÇ੍ਰਤਕ ਵਿਜੇ ਕੁਮਾਰ ਦੀ ਪੁਰਾਣੀ ਫੋਟੋ ਅਤੇ ਹਸਪਤਾਲ ਵਿਖੇ ਜ਼ੇਰੇ ਇਲਾਜ ਰਵੀ ਕੁਮਾਰ

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement