ਗੁਲਜ਼ਾਰ ਸਿੰਘ ਰਣੀਕੇ ਦੇ ਪੀ.ਏ ਸਮੇਤ 6 ਜਣਿਆਂ ਨੂੰ 6-6 ਸਾਲ ਦੀ ਕੈਦ
Published : Jan 30, 2019, 11:54 am IST
Updated : Jan 30, 2019, 11:54 am IST
SHARE ARTICLE
Ranike P.A Including six member
Ranike P.A Including six member

ਅਕਾਲੀ ਸਰਕਾਰ ਵਿਚ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਰਹੇ ਗੁਲਜ਼ਾਰ ਸਿੰਘ ਰਣੀਕੇ ਦੇ ਪੀ.ਏ ਸਰਬਦਿਆਲ ਸਿੰਗ, ਨਵੀਪਿੰਡ ਦੇ ਬੀਡੀਪੀਓ ਸਤਿੰਦਰ ਸਿੰਘ...

ਚੰਡੀਗੜ੍ਹ : ਅਕਾਲੀ ਸਰਕਾਰ ਵਿਚ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਰਹੇ ਗੁਲਜ਼ਾਰ ਸਿੰਘ ਰਣੀਕੇ ਦੇ ਪੀ.ਏ ਸਰਬਦਿਆਲ ਸਿੰਘ, ਨਵੀਪਿੰਡ ਦੇ ਬੀਡੀਪੀਓ ਸਤਿੰਦਰ ਸਿੰਘ, ਸਰਪੰਚ ਦਲੀਪ ਸਿੰਘ, ਸਰਪੰਚ ਅਮਰੀਕ ਸਿੰਘ, ਨਿੰਦਰ ਸਿੰਘ ਤੇ ਮੋਹਿਤ ਸਰੀਨ ਨੂੰ ਮੰਗਲਵਾਰ ਦੀ ਰਾਤ 6-6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਨੇ ਪੰਜ ਕਰੋੜ ਦੀ ਸਰਕਾਰੀ ਗਰਾਂਟ ਵਿਚ ਧੋਖਾਧੜੀ ਦੇ ਮਾਮਲੇ ਵਿਚ 7 ਮੁਲਜ਼ਮਾਂ ਉਤੇ ਦੋਸ਼ ਸਾਬਤ ਨਾ ਹੋਣ ਉਤੇ ਬਰੀ ਕਰ ਦਿੱਤਾ ਹੈ।

Gulzar Singh RanikeGulzar Singh Ranike

ਬਰੀ ਮਲਜ਼ਮਾਂ ਵਿਚ ਸਵਿੰਦਰ ਸਿੰਘ, ਹਰਦੇਵ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਕੁਲਵੰਤ ਸਿੰਘ, ਹਰਵੰਤ ਸਿੰਘ ਅਤੇ ਸੁਸ਼ੀਲ ਕੁਮਾਰ ਦੇ ਨਾਂ ਹਨ। ਦੋਸ਼ੀ ਸਰਬਦਿਆਲ ਸਿੰਘ ਨੇ ਸਜ਼ਾ ਸੁਣਨ ਤੋਂ ਬਾਅਦ ਦੱਸਿਆ ਕਿ ਉਹ ਅਦਾਲਤ ਦੇ ਫ਼ੈਸਲੇ ਵਿਰੁੱਧ ਹਾਈਕੋਰਟ ਵਿਚ ਅਪੀਲ ਕਰਨਗੇ। ਫਿਲਹਾਲ ਸਾਰੇ 6 ਦੋਸ਼ੀਆਂ ਨੂੰ ਫਤਿਹਪੁਰ ਜੇਲ੍ਹ ਭੇਜ ਦਿੱਤਾ ਹੈ।

CourtCourt

ਇਹ ਸੀ ਮਾਮਲਾ :- ਕੇਂਦਰ ਸਰਕਾਰ ਨੇ ਸਾਲ 2007-08 ਅਟਾਰੀ ਦੇ ਵਿਕਾਸ ਲਈ ਸਰਕਾਰ ਨੂੰ ਪੰਜ ਕਰੋੜ ਦੀ ਗਰਾਂਟ ਭੇਜੀ ਸੀ ਤਾਂ ਜੋ ਪਿੰਡਾਂ ਦਾ ਕਿਸੇ ਤਰ੍ਹਾਂ ਨਾਲ ਵਿਕਾਸ ਕਰਵਾਇਆ ਜਾ ਸਕੇ। ਪਰ ਮੁਲਜ਼ਮਾਂ ਨੇ ਗਰਾਂਟ ਦੀ ਸਹੀ ਵਰਤੋਂ ਕਰਨ ਦੀ ਬਜਾਏ ਉਸ ਨੂੰ ਖੁਰਦ-ਬੁਰਦ ਕਰ ਦਿੱਤਾ ਸੀ। ਘੁਟਾਲੇ ਨੂੰ ਲੈ ਕੇ ਸਭ ਤੋਂ ਪਹਿਲਾਂ ਅਖਬਾਰਾਂ 'ਚ ਇਸਦਾ ਐਲਾਨ ਹੋਇਆ ਸੀ।

Arrest Arrest

ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਹਰਕਤ 'ਚ ਆਈ ਤੇ 22 ਮਈ 2011 ਨੂੰ ਸਿਵਲ ਲਾਈਨੀ ਥਾਣੇ ਵਿਚ ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਜੀਲੈਂਸ ਬਿਊਰੋ ਨੇ ਵੀ ਕੇਸ ਦੀ ਜਾਂਚ ਕੀਤੀ ਸੀ। ਜਾਂਚ ਦੌਰਾਨ ਤੱਥ ਸਾਹਮਣੇ ਆਏ ਸਨ ਕਿ ਮੰਤਰੀ ਦੇ ਪੀ.ਏ ਸਰਬਦਿਆਲ ਸਿੰਘ ਨੇ ਇਕ ਕਰੋੜ, 15 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement