ਅਚਾਨਕ ਡਿੱਗੀ ਪਾਣੀ ਦੀ ਟੈਂਕੀ ; ਜਾਨੀ ਨੁਕਸਾਨ ਤੋਂ ਬਚਾਅ
Published : May 30, 2019, 5:26 pm IST
Updated : May 30, 2019, 5:26 pm IST
SHARE ARTICLE
Water tank fall down
Water tank fall down

ਟੈਂਕੀ ਤੋੜਨ ਵਾਲਾ ਠੇਕੇਦਾਰ ਗ੍ਰਿਫ਼ਤਾਰ

ਜਲੰਧਰ : ਜਲੰਧਰ ਦੇ ਇਸਲਾਮਗੰਜ ਮੁਹੱਲੇ 'ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਸਿਵਲ ਹਸਪਤਾਲ ਦੇ ਪਿੱਛੇ ਸਥਿਤ ਪਾਣੀ ਦੀ ਟੈਂਕੀ ਅਚਾਨਕ ਡਿੱਗ ਗਈ। ਟੈਂਕੀ ਕਾਫ਼ੀ ਖ਼ਸਤਾ ਹਾਲਤ 'ਚ ਸੀ। ਉਸ ਦਾ ਕੁਝ ਹਿੱਸਾ ਪਹਿਲਾਂ ਹੀ ਟੁੱਟ ਚੁੱਕਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਵਾਲੀ ਟੈਂਕੀ ਹਸਪਤਾਲ ਦੇ ਗੇਟ ਦੇ ਬਿਲਕੁਲ ਬਾਹਰ ਬਣੀ ਸੀ, ਜਿਸ ਨੂੰ ਦੁਬਾਰਾ ਬਣਾਇਆ ਜਾਣਾ ਸੀ।

Water tank fall downWater tank fall down

ਅੱਜ ਸਵੇਰੇ ਖ਼ਸਤਾ ਹਾਲਤ ਟੈਂਕੀ ਢਹਿ-ਢੇਰ ਹੋ ਗਈ। ਇਸ ਕਾਰਨ ਨੇੜੇ ਦੀਆਂ ਦੁਕਾਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਗ਼ਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 

Water tank fall downWater tank fall down

ਦੱਸਣਯੋਗ ਹੈ ਕਿ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਇਕ ਪੁਰਾਣੀ ਟੈਂਕੀ ਨੂੰ ਢਾਹ ਰਹੇ ਠੇਕੇਦਾਰ ਦੀ ਲਾਪਰਵਾਹੀ ਕਾਰਨ ਇਕ ਦੁਕਾਨਦਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਠੇਕੇਦਾਰਾਂ ਵਲੋਂ ਲਾਪਰਵਾਹੀ ਕਾਰਨ ਡਿੱਗੀ ਟੈਂਕੀ 'ਚੋਂ ਨਿਕਲਿਆ ਹਜ਼ਾਰਾਂ ਲੀਟਰ ਪਾਣੀ ਦੁਕਾਨ ਦਾ ਸ਼ਟਰ ਅਤੇ ਸ਼ੀਸ਼ੇ ਤੋੜਦਾ ਹੋਇਆ ਅੰਦਰ ਵੜ ਗਿਆ ਤੇ ਅੰਦਰ ਪਿਆ ਕਰੋੜਾਂ ਰੁਪਏ ਦੇ ਕਪੜੇ ਨੁਕਸਾਨੇ ਗਏ।

Water tank fall downWater tank fall down

ਦੁਕਾਨ ਮਾਲਕ ਅਮਿਤ ਕੁਮਾਰ ਵਲੋਂ ਕੱਲ੍ਹ ਹੀ ਠੇਕੇਦਾਰ ਨੂੰ ਦਸਿਆ ਗਿਆ ਸੀ ਕਿ ਟੈਂਕੀ ਵਿਚ ਪਾਣੀ ਬਹੁਤ ਜ਼ਿਆਦਾ ਹੈ ਪਰ ਠੇਕੇਦਾਰ ਨੇ ਇਹ ਕਹਿ ਕੇ ਟੈਂਕੀ ਢਾਹੁਣੀ ਸ਼ੁਰੂ ਕਰ ਦਿਤੀ ਕਿ ਇਹ ਉਸ ਦਾ ਰੋਜ਼ ਦਾ ਕੰਮ ਹੈ ਤੇ ਉਹ ਸਾਰੇ ਪੰਜਾਬ 'ਚੋਂ ਟੈਂਕੀਆਂ ਢਾਹੁਣ ਦੇ ਠੇਕੇ ਲੈਂਦਾ ਰਹਿੰਦਾ ਹੈ। ਥਾਣਾ ਨੰਬਰ-4 ਦੀ ਪੁਲਿਸ ਨੇ ਠੇਕੇਦਾਰ ਨੂੰ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement