ਖੇਤੀਬਾੜੀ 'ਚ ਕ੍ਰਾਂਤੀਕਾਰੀ ਬਦਲਾਅ ਲਈ ਕੇਂਦਰ ਵਲੋਂ ਪੰਜਾਬ ਦਾ ਸਮਰਥਨ
Published : Jun 30, 2018, 12:21 pm IST
Updated : Jun 30, 2018, 12:21 pm IST
SHARE ARTICLE
tomato farming punjab
tomato farming punjab

ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਅਤੇ ਪੰਜਾਬ ਯੂਨੀਵਰਸਿਟੀ ਨੇ ਕਿਸਾਨਾਂ ਦੀ ਆਮਦਨ ਵਧਾਉਣ, ਫ਼ਸਲ ਵਿਭਿੰਨਤਾ ਨੂੰ ਬੜ੍ਹਾਵਾ....

ਚੰਡੀਗੜ੍ਹ : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਅਤੇ ਪੰਜਾਬ ਯੂਨੀਵਰਸਿਟੀ ਨੇ ਕਿਸਾਨਾਂ ਦੀ ਆਮਦਨ ਵਧਾਉਣ, ਫ਼ਸਲ ਵਿਭਿੰਨਤਾ ਨੂੰ ਬੜ੍ਹਾਵਾ ਦੇਣ ਅਤੇ ਝੋਨੇ ਦੀ ਪਰਾਲੀ ਤੋਂ ਵਾਤਾਵਰਣ ਦੀ ਰੱਖਿਆ ਦੇ ਮਕਸਦ ਨਾਲ ਖੇਤੀ ਤਕਨੀਕ ਵਿਕਸਤ ਕਰਨ ਲਈ ਤਿੰਨ ਪ੍ਰ੍ਰਮੁੱਖ ਕੇਂਦਰੀ ਏਜੰਸੀਆਂ ਨਾਲ ਹੱਥ ਮਿਲਾਇਆ ਹੈ। ਇਸ ਦੌਰਾਨ ਟਮਾਟਰ ਅਤੇ ਏਂਥੋਸਾਈਨਿਨ ਕਣਕ (ਐਂਟੀ- ਆਕਸੀਡੈਂਟ) ਨਾਲ ਵੱਧ ਮੁੱਲ ਵਾਲੇ ਉਤਪਾਦਾਂ ਵਰਗੀ ਤਕਨੀਕ ਦਾ ਵਿਕਾਸ ਕਰੇਗੀ।

potato farming punjabpotato farming punjabਇਹ ਫ਼ਲਾਂ ਦੀ ਸੈਲਫ਼ ਲਾਈਫ਼ ਨੂੰ ਵਧਾਉਣ ਦੀ ਤਕਨੀਕ ਵਿਕਸਤ ਕਰੇਗਾ ਅਤੇ ਰਹਿੰਦ ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਤਕਨੀਕ ਵਿਕਸਤ ਕਰੇਗਾ। ਪ੍ਰਯੋਗਸ਼ਾਲਾ ਦੀ ਸਫ਼ਲਤਾ ਅਤੇ ਚੰਗੇ ਨਤੀਜਿਆਂ ਤੋਂ ਬਾਅਦ ਤਕਨੀਕ ਨੂੰ ਵਪਾਰਕ ਵਰਤੋਂ ਲਈ ਉਦਯੋਗ ਵਿਚ ਤਬਦੀਲ ਕਰ ਦਿਤਾ ਜਾਵੇਗਾ। ਇਹ ਰਣਨੀਤਕ ਪਹਿਲ ਫੂਡ ਪ੍ਰੋਸੈਸਿੰਗ ਉਦਯੋਗ ਦਾ ਸਮਰਥਨ ਕਰਨ ਅਤੇ ਖੇਤੀ ਉਤਪਾਦ ਖੇਤਰ ਵਿਚ ਸਟਾਰਟ ਅਪ ਨੂੰ ਬੜ੍ਹਾਵਾ ਦੇਣਾ ਹੈ। ਤਕਨੀਕ ਦੇ ਤਹਿਤ ਚਾਰੇ ਪਾਸੇ ਕਾਰੋਬਾਰ ਨੂੰ ਵਿਕਸਤ ਕਰਨ ਦੀ ਲੋੜ ਹੈ। 

corn farming punjabcorn farming punjabਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਬਾਇਓ ਟੈਕਨਾਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਮੁੱਢਲੀ ਮੱਧਮ ਖੇਤੀ ਨਾਲ ਸ਼ੁਰੂਆਤ ਮੱਧਮ ਖੇਤੀ ਕਾਰੋਬਾਰ ਸੂਬੇ ਵਿਚ ਨੈਟਵਰਕ ਸਥਾਪਤ ਕਰਨ ਵਿਚ ਮਦਦ ਕਰੇਗੀ। ਕੇਂਦਰ ਦੇ ਬੀਆਈਆਰਏਸੀ ਨੇ ਮਿਸ਼ਨ ਦੇ ਲਈ ਪੀਐਸਸੀਐਸਟੀ ਨੂੰ ਇਕ ਮੈਗਾ ਪ੍ਰੋਜੈਕਟ ਦਿਤਾ ਹੈ। ਬੀਆਈਆਰਏਸੀ ਦੇ ਸਮਰਥਨ ਦੇ ਨਾਲ ਪਹਿਲੀ ਵਾਰ ਪੰਜਾਬ ਵਿਚ ਸਟਾਰਟ ਅਪ ਦਾ ਸਮਰਥਨ ਕਰਨ ਲਈ ਵਿਸ਼ੇਸ਼ ਰੂਪ ਨਾਲ ਮੱਧਮ ਖੇਤੀ ਡੋਮੇਨ ਵਿਚ ਸੂਬਾ ਨੂੰ ਵਿਸ਼ੇਸ਼ ਤੌਰ 'ਤੇ ਕਿਹਾ ਗਿਆ ਸੀ। 

 farming punjabfarming punjabਡਾਕਟਰ ਰੇਨੂ ਸਵਰੂਪ ਨੇ ਕਿਹਾ ਕਿ ਕਿਸਾਨਾਂ ਦਾ ਵਿੱਤੀ ਰੂਪ ਨਾਲ ਅਤੇ ਤਕਨੀਕੀ ਰੂਪ ਨਾਲ ਮਾਰਗ ਦਰਸ਼ਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਤਕਨੀਕੀ ਉਪਕਰਨਾਂ ਸਬੰਧੀ ਸਮਰਥਨ ਦਿਤਾ ਜਾਵੇਗਾ। ਇਹ ਯੋਜਨਾ ਖੇਤੀ ਉਤਪਾਦ ਉਦਯੋਗ ਦੀਆਂ ਅਨਮੋਲ ਲੋੜਾਂ ਦੀ ਸਮੀਖਿਆ ਕਰੇਗੀ ਅਤੇ ਖੇਤੀ ਖੇਤਰ ਦੇ ਲਈ ਤਕਨੀਕੀ ਹੱਲ ਕੱਢੇਗੀ। ਯੋਜਨਾ ਤਕਨੀਕ ਨੂੰ ਮਾਨਤਾ ਦੇਵੇਗੀ ਅਤੇ ਇਸ ਦੇ ਵਪਾਰੀਕਰਨ ਲਈ ਸਮਰਥਨ ਪ੍ਰਦਾਨ ਕਰੇਗੀ। ਬਹੁ-ਏਜੰਸੀ ਯਤਨਾਂ ਦੀ ਅਗਵਾਈ ਪੀਐਸਸੀਐਸਟੀ ਵਲੋਂ ਕੀਤੀ ਜਾਂਦੀ ਹੈ।

pm modi and cm punjab pm modi and cm punjabਹੋਰ ਸਹਿਯੋਗੀ ਰਾਸ਼ਟਰੀ ਖੇਤੀ ਉਤਪਾਦ ਜੈਵ ਤਕਨੀਕ ਸੰਸਥਾਨ (ਐਨਏਬੀਆਈ), ਸੈਂਟਰ ਫਾਰ ਇਨੋਵੇਟਿਵ ਐਂਡ ਐਪਲਾਈਡ ਬਾਇਓ ਪ੍ਰੋਸੈਸਿੰਗ (ਸੀਆਈਏਬੀ) ਅਤੇ ਬਾਇਓਨੇਸਟ ਪੰਜਾਬ ਯੂਨੀਵਰਸਿਟੀ ਸਾਂਝੀਦਾਰ ਸੰਸਥਾਵਾਂ ਦੇ ਰੂਪ ਵਿਚ ਹਨ। ਯੋਜਨਾ ਦਾ ਟੀਚਾ ਨਵੇਂ ਕਾਰੋਬਾਰਾਂ ਨੂੰ ਬੜ੍ਹਾਵਾ ਦੇਣਾ ਅਤੇ ਮੱਧਮ ਖੇਤੀ ਖੇਤਰ ਵਿਚ ਮੌਜੂਦਾ ਉਦਯੋਗ ਦਾ ਸਮਰਥਨ ਕਰਨਾ ਹੈ। ਇਹ ਯੋਜਨਾ ਮੁਕਾਬਲੇਬਾਜ਼ੀ ਦੇ ਜ਼ਰੀਏ ਹਰੇਕ ਚੋਣਵੇਂ ਸਟਾਰਟ ਅਪ ਨੂੰ 50 ਲੱਖ ਰੁਪਏ ਗ੍ਰਾਂਟ ਪ੍ਰਦਾਨ ਕਰਦੀ ਹੈ।

 farming punjabfarming punjabਉਦਾਹਰਨ ਦੇ ਤੌਰ 'ਤੇ ਬੀਆਈਆਰਏਸੀ ਨੇ ਯੋਜਨਾ ਦੇ ਪਹਿਲੇ ਪੜਾਅ ਨੂੰ ਦੋ ਸਾਲ ਤਕ ਮਨਜ਼ੂਰੀ ਦੇ ਦਿਤੀ ਹੈ। ਪਹਿਲੇ ਦੋ ਸਾਲਾਂ ਵਿਚ ਪੰਜਾਬ ਦੇ ਦੋ ਉਦਯੋਗਿਕ ਖੇਤਰਾਂ ਫ਼ਲ ਅਤੇ ਸਬਜ਼ੀ ਪ੍ਰੋਸੈਸਿੰਗ ਉਦਯੋਗ ਅਤੇ ਅਨਾਜ ਅਤੇ ਅਨਾਜ ਪ੍ਰੋਸੈਸਿੰਗ ਦੀ ਅਨਮੇਟ ਤਕਨੀਕੀ ਜ਼ਰੂਰਤਾਂ ਦੀ ਪਛਾਣ ਐਨਏਬੀਆਈ, ਸੀਆਈਏਬੀ ਅਤੇ ਹੋਰ ਤਕਨੀਕੀ ਢਾਂਓਾ ਅਤੇ ਮਾਹਿਰਾਂ ਦੀ ਵਰਤੋਂ ਕਰ ਕੇ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਜਾਣਕਾਰੀ ਦਿਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement